ਸਟਾਕ ਮਾਰਕੀਟ ਵਿੱਚ ਆਈ ਤੇਜੀ, ਸੈਂਸੈਕਸ 306 ਅੰਕ ਵੱਧ ਕੇ 65,982 'ਤੇ ਬੰਦ

ਆਈਟੀ ਇੰਡੈਕਸ ਅੱਜ ਲਗਭਗ 3% ਦੇ ਵਾਧੇ ਨਾਲ ਬੰਦ ਹੋਇਆ ਜਦੋਂ ਕਿ ਰੀਅਲਟੀ, ਆਇਲ ਐਂਡ ਗੈਸ ਅਤੇ ਆਟੋ ਸੂਚਕਾਂਕ 1% ਵਧੇ।

Share:

ਸਟਾਕ ਮਾਰਕੀਟ ਵਿੱਚ ਅੱਜ ਯਾਨੀ ਵੀਰਵਾਰ ਨੂੰ ਵਾਧਾ ਹੋਇਆ ਹੈ। ਸੈਂਸੈਕਸ 306 ਅੰਕ ਵੱਧ ਕੇ  65,982 'ਤੇ ਬੰਦ ਹੋਇਆ। ਨਿਫਟੀ ਵਿੱਚ ਵੀ 89 ਅੰਕਾਂ ਦੀ ਤੇਜ਼ੀ ਰਹੀ, ਇਹ 19,765 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 22 ਸ਼ੇਅਰ ਵਧੇ ਅਤੇ 8 'ਚ ਗਿਰਾਵਟ ਦਰਜ ਕੀਤੀ ਗਈ।  ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਕਮਜ਼ੋਰ ਹੋ ਕੇ 83.23 ਰੁਪਏ 'ਤੇ ਬੰਦ ਹੋਇਆ।
Tata Technologies IPO ਲਈ ਪ੍ਰਾਈਸ ਬੈਂਡ ਫਿਕਸ
22 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਟਾਟਾ ਟੈਕਨਾਲੋਜੀਜ਼ ਦੇ ਆਈਪੀਓ ਦੀ ਕੀਮਤ ਬੈਂਡ 475-500 ਰੁਪਏ ਪ੍ਰਤੀ ਸ਼ੇਅਰ ਤੈਅ ਕੀਤੀ ਗਈ ਹੈ। ਇਹ ਜਾਣਕਾਰੀ ਡੀਲਰਾਂ ਤੋਂ ਮਿਲੀ ਹੈ। ਕੰਪਨੀ ਦਾ ਆਈਪੀਓ ਪੂਰੀ ਤਰ੍ਹਾਂ ਨਾਲ ਵਿਕਰੀ ਲਈ ਪੇਸ਼ਕਸ਼ (OFS) ਹੈ। ਕੁੱਲ 6.08 ਕਰੋੜ ਸ਼ੇਅਰ ਵਿਕਰੀ ਲਈ ਰੱਖੇ ਜਾਣਗੇ, ਜੋ ਕਿ ਇਸਦੀ ਕੁੱਲ ਇਕੁਇਟੀ ਪੂੰਜੀ ਦਾ ਲਗਭਗ 15% ਹੈ। ਵਿਕਰੀ ਲਈ ਪੇਸ਼ਕਸ਼ ਦੇ ਤਹਿਤ, ਕੰਪਨੀ ਦੇ ਪ੍ਰਮੋਟਰ ਟਾਟਾ ਮੋਟਰਜ਼ ਦੁਆਰਾ 4.63 ਕਰੋੜ ਇਕਵਿਟੀ ਸ਼ੇਅਰ, ਅਲਫ਼ਾ ਟੀਸੀ ਹੋਲਡਿੰਗਜ਼ ਪੀਟੀਈ ਲਿਮਟਿਡ ਦੁਆਰਾ 9.72 ਕਰੋੜ ਸ਼ੇਅਰ ਅਤੇ ਟਾਟਾ ਕੈਪੀਟਲ ਗਰੋਥ ਫੰਡ ਦੁਆਰਾ 4.86 ਕਰੋੜ ਸ਼ੇਅਰ ਵਿਕਰੀ ਲਈ ਰੱਖੇ ਜਾਣਗੇ।

ਕੱਲ੍ਹ ਰਹੀ ਸੀ ਜ਼ਬਰਦਸਤ ਤੇਜ਼ੀ 
ਇਸ ਤੋਂ ਪਹਿਲਾਂ ਕੱਲ ਯਾਨੀ 15 ਨਵੰਬਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 742 ਅੰਕਾਂ ਦੇ ਵਾਧੇ ਨਾਲ 65,675 'ਤੇ ਬੰਦ ਹੋਇਆ ਸੀ। ਨਿਫਟੀ 'ਚ ਵੀ 231 ਅੰਕਾਂ ਦਾ ਵਾਧਾ ਹੋਇਆ ਸੀ, ਇਹ 19,675 ਦੇ ਪੱਧਰ 'ਤੇ ਬੰਦ ਹੋਇਆ ਸੀ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 27 ਸ਼ੇਅਰਾਂ 'ਚ ਵਾਧਾ ਅਤੇ ਸਿਰਫ 3 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ।

ਇਹ ਵੀ ਪੜ੍ਹੋ

Tags :