EPFO: ਲੋਕਸਭਾ ਚੋਣਾਂ ਤੋਂ ਪਹਿਲਾਂ ਨੌਕਰੀ ਪੇਸ਼ਾ ਲੋਕਾਂ ਲਈ ਮੋਦੀ ਸਰਕਾਰ ਖੋਲ ਦਿੱਤਾ ਸਰਕਾਰੀ ਖਜ਼ਾਨਾ PF ਵਿਆਜ ਦੀ ਦਰਾਂ 'ਚ ਵਾਧਾ

ਜਿਵੇਂ-ਜਿਵੇਂ ਲੋਕਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਨੂੰ ਅਲੱਗ ਸੁਵਿਧਾਵਾਂ ਦੇ ਰਹੀ ਹੈ। ਕਦੇ ਲੋਕਾਂ ਨੂੰ ਮੁਫਤ ਘਰ ਦੇ ਰਹੀ ਹੈ ਤੇ ਕਦੇ ਮਹਿੰਗਾਈ ਘੱਟ ਕਰਨ ਦੇ ਦਾਅਵੇ ਕਰ ਰਹੀ ਹੈ ਤੇ ਹੁਣ ਨੌਕਰੀ ਪੇਸ਼ਾ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸਦੇ ਤਹਿਤ EPFO ਵਿਖੇ ਪੈਸਾ ਜਮ੍ਹਾ ਕਰਵਾਉਣ ਵਾਲੇ ਮੁਲਾਜ਼ਮਾਂ ਨੂੰ ਵੱਧ ਵਿਆਦ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਕਰੋੜਾਂ ਮੁਲਾਜ਼ਮਾਂ ਨੂੰ ਲਾਭ ਮਿਲੇਗਾ। 

Share:

ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਮਿਹਨਤਕਸ਼ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। EPFO ਨੇ 2023-24 ਲਈ ਵਿਆਜ ਦਰਾਂ ਵਿੱਚ ਭਾਰੀ ਵਾਧਾ ਕੀਤਾ ਹੈ। ਵਿਆਜ ਦਰ ਨੂੰ ਵਧਾ ਕੇ 8.25 ਫੀਸਦੀ ਕਰ ਦਿੱਤਾ ਗਿਆ ਹੈ। 3 ਸਾਲਾਂ 'ਚ ਪਹਿਲੀ ਵਾਰ ਪੀਐੱਫ 'ਤੇ ਵਿਆਜ ਦਰਾਂ ਸਭ ਤੋਂ ਉੱਚੇ ਪੱਧਰ 'ਤੇ ਹਨ। 2021-22 ਵਿੱਚ, ਪੀਐਫ 'ਤੇ ਵਿਆਜ ਦਰ 8.10 ਪ੍ਰਤੀਸ਼ਤ ਤੋਂ ਵਧਾ ਕੇ 8.15 ਪ੍ਰਤੀਸ਼ਤ ਕਰ ਦਿੱਤੀ ਗਈ ਸੀ। 

ਇਸ ਤੋਂ ਪਹਿਲਾਂ ਮਾਰਚ 2022 ਵਿੱਚ ਈਪੀਐਫਓ ਨੇ ਕਰਮਚਾਰੀਆਂ ਨੂੰ ਝਟਕਾ ਦਿੰਦਿਆਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਸੀ। ਈਪੀਐਫਓ ਨੇ ਵਿਆਜ ਦਰ ਨੂੰ 4 ਦਹਾਕਿਆਂ ਵਿੱਚ ਸਭ ਤੋਂ ਹੇਠਲੇ ਪੱਧਰ ਤੱਕ ਘਟਾ ਦਿੱਤਾ ਹੈ। 2022 ਵਿੱਚ, ਸਰਕਾਰ ਨੇ 2021-22 ਲਈ ਵਿਆਜ ਦਰ 8.5 ਪ੍ਰਤੀਸ਼ਤ ਤੋਂ ਘਟਾ ਕੇ 8.1 ਪ੍ਰਤੀਸ਼ਤ ਕਰ ਦਿੱਤੀ ਸੀ। 1978 ਲਈ ਵਿਆਜ ਦਰ 8 ਪ੍ਰਤੀਸ਼ਤ ਸੀ।

ਲੋਕਾਸਭਾ ਚੋਣਾਂ ਤੋਂ ਪਹਿਲਾਂ ਵੱਡਾ ਤੋਹਫਾ 

28 ਮਾਰਚ, 2023 ਨੂੰ, ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ 2022-23 ਲਈ ਪੀਐਫ 'ਤੇ 8.15 ਪ੍ਰਤੀਸ਼ਤ ਵਿਆਜ ਦਰਾਂ ਦਾ ਐਲਾਨ ਕੀਤਾ ਸੀ। EPFO ਨੇ 2023-24 ਲਈ ਵਿਆਜ ਦਰਾਂ 'ਚ ਰਿਕਾਰਡ ਵਾਧਾ ਕਰਕੇ ਨੌਕਰੀ ਕਰਨ ਵਾਲੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਸਰਕਾਰ ਨੇ PF 'ਤੇ ਵਿਆਜ ਦਰ ਵਧਾ ਕੇ ਨੌਕਰੀ ਕਰਨ ਵਾਲਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ।

7 ਕਰੋੜ ਲੋਕਾਂ ਨੂੰ ਫਾਇਦਾ 

ਈਪੀਐਫਓ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਹਰ ਸਾਲ ਪੀਐਫ 'ਤੇ ਵਿਆਜ ਦਰ ਦਾ ਐਲਾਨ ਕਰਦਾ ਹੈ। ਕਰੀਬ 7 ਕਰੋੜ ਕਰਮਚਾਰੀ ਭਵਿੱਖ ਨਿਧੀ ਸੰਗਠਨ ਨਾਲ ਰਜਿਸਟਰਡ ਹਨ। ਅਜਿਹੇ 'ਚ EPFO ​​ਨੇ ਵਿਆਜ ਦਰ ਵਧਾ ਕੇ 7 ਕਰੋੜ ਲੋਕਾਂ ਨੂੰ ਸਿੱਧਾ ਫਾਇਦਾ ਪਹੁੰਚਾਇਆ ਹੈ। EPFO ਦੇ ਫੈਸਲੇ ਤੋਂ ਬਾਅਦ ਵਿਆਜ ਦਰ ਵਧੇਗੀ ਜਾਂ ਨਹੀਂ ਇਸ ਦਾ ਫੈਸਲਾ ਵਿੱਤ ਮੰਤਰਾਲਾ ਕਰੇਗਾ। ਹਰ ਸਾਲ 31 ਮਾਰਚ ਨੂੰ EPFO ​​ਦੁਆਰਾ PF 'ਤੇ ਮਿਲਣ ਵਾਲਾ ਵਿਆਜ PF ਖਾਤੇ 'ਚ ਜੋੜਿਆ ਜਾਂਦਾ ਹੈ।

ਇਹ ਵੀ ਪੜ੍ਹੋ