ਟਾਟਾ ਗਰੁੱਪ ਲਗਭਗ 19 ਸਾਲਾਂ ਬਾਅਦ ਲਿਆ ਰਿਹਾ IPO, ਸੇਬੀ ਨੇ ਆਈਪੀਓ ਰਾਹੀਂ ਫੰਡ ਜੁਟਾਉਣ ਦੀ ਦਿੱਤੀ ਮਨਜ਼ੂਰੀ

ਟਾਟਾ ਟੈਕਨਾਲੋਜੀਜ਼ ਵਿੱਚ ਟਾਟਾ ਮੋਟਰਜ਼ ਦੀ ਕੁੱਲ ਹਿੱਸੇਦਾਰੀ 74.69% ਹੈ। ਅਲਫ਼ਾ ਟੀਸੀ ਹੋਲਡਿੰਗਜ਼ ਦਾ 7.26% ਅਤੇ ਟਾਟਾ ਕੈਪੀਟਲ ਗਰੋਥ ਫੰਡ-1 ਕੋਲ 3.63% ਹਿੱਸੇਦਾਰੀ ਹੈ।

Share:

ਟਾਟਾ ਸਮੂਹ ਦੀ ਕੰਪਨੀ ਟਾਟਾ ਟੈਕਨੋਲੋਜੀਜ਼ ਲਿਮਿਟੇਡ ਦਾ ਆਈਪੀਓ 22 ਨਵੰਬਰ ਨੂੰ ਜਨਤਕ ਗਾਹਕੀ ਲਈ ਖੁੱਲ੍ਹੇਗਾ। ਇਹ ਆਈਪੀਓ ਵਿਕਰੀ ਲਈ ਪੂਰੀ ਪੇਸ਼ਕਸ਼ ਹੋਵੇਗੀ, ਜਿਸ ਲਈ ਕੰਪਨੀ 6.08 ਕਰੋੜ ਇਕੁਇਟੀ ਸ਼ੇਅਰ ਵੇਚੇਗੀ। ਟਾਟਾ ਟੈਕਨੋਲੋਜੀਜ਼ ਲਿਮਿਟੇਡ ਆਟੋਮੋਬਾਈਲ ਕੰਪਨੀ ਟਾਟਾ ਮੋਟਰਜ਼ ਦੀ ਸਹਾਇਕ ਕੰਪਨੀ ਹੈ। ਟਾਟਾ ਗਰੁੱਪ ਲਗਭਗ 19 ਸਾਲਾਂ ਬਾਅਦ IPO ਲੈ ਕੇ ਆ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2004 'ਚ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦਾ ਆਈਪੀਓ ਆਇਆ ਸੀ। ਚਾਰ ਮਹੀਨੇ ਪਹਿਲਾਂ ਕੰਪਨੀ ਨੂੰ ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਆਈਪੀਓ ਰਾਹੀਂ ਫੰਡ ਜੁਟਾਉਣ ਦੀ ਮਨਜ਼ੂਰੀ ਦਿੱਤੀ ਸੀ।
24 ਨਵੰਬਰ ਤੱਕ ਬੋਲੀ ਲੱਗੇਗੀ 
ਪ੍ਰਚੂਨ ਨਿਵੇਸ਼ਕ ਇਸ IPO ਲਈ 24 ਨਵੰਬਰ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 5 ਦਸੰਬਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ। ਕੰਪਨੀ ਟਾਟਾ ਟੈਕਨਾਲੋਜੀਜ਼ ਲਿਮਟਿਡ ਜਲਦੀ ਹੀ ਆਈਪੀਓ ਦਾ ਪ੍ਰਾਈਸ ਬੈਂਡ ਜਾਰੀ ਕਰੇਗੀ, ਜਿਸ ਤੋਂ ਬਾਅਦ ਹੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਨਿਵੇਸ਼ ਬਾਰੇ ਜਾਣਕਾਰੀ ਮਿਲੇਗੀ।

35% ਸ਼ੇਅਰ ਰਿਟੇਲ ਨਿਵੇਸ਼ਕਾਂ ਲਈ ਰਾਖਵੇਂ
35% ਸ਼ੇਅਰ ਰਿਟੇਲ ਨਿਵੇਸ਼ਕਾਂ ਲਈ ਰਾਖਵਾਂ ਕੀਤਾ ਗਿਆ ਹੈ ਅਤੇ ਕੰਪਨੀ IPO ਦਾ 50% ਹਿੱਸਾ ਯੋਗਤਾ ਪ੍ਰਾਪਤ ਸੰਸਥਾਗਤ ਖਰੀਦਦਾਰਾਂ (QIB) ਲਈ ਰਾਖਵਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ, 35% ਹਿੱਸਾ ਪ੍ਰਚੂਨ ਨਿਵੇਸ਼ਕਾਂ ਲਈ ਰਾਖਵਾਂ ਹੈ ਅਤੇ ਬਾਕੀ 15% ਹਿੱਸਾ ਗੈਰ-ਸੰਸਥਾਗਤ ਨਿਵੇਸ਼ਕਾਂ (NII) ਲਈ ਰਾਖਵਾਂ ਹੈ। ਟਾਟਾ ਟੈਕਨੋਲੋਜੀ ਇੱਕ ਗਲੋਬਲ ਉਤਪਾਦ ਇੰਜੀਨੀਅਰਿੰਗ ਅਤੇ ਡਿਜੀਟਲ ਸੇਵਾਵਾਂ ਕੰਪਨੀ ਹੈ। ਇਹ ਗਲੋਬਲ ਮੂਲ ਉਪਕਰਣ ਨਿਰਮਾਤਾਵਾਂ (OEMS) ਅਤੇ ਉਨ੍ਹਾਂ ਦੇ ਟੀਅਰ-1 ਸਪਲਾਇਰਾਂ ਨੂੰ ਉਤਪਾਦ ਵਿਕਾਸ ਅਤੇ ਹੱਲ ਪੇਸ਼ ਕਰਦਾ ਹੈ।
 

ਇਹ ਵੀ ਪੜ੍ਹੋ