ਸਵਿੱਗੀ ਦੇ ਸੀਟੀਓ ਡੇਲ ਵਾਜ਼ ਨੇ ਦਿੱਤਾ ਅਸਤੀਫਾ

ਮਧੂਸੂਦਨ ਰਾਓ ਸੰਭਾਲਣਗੇ ਸੀਟੀਓ ਵਜੋਂ ਅਹੁਦਾ ਸਵਿੱਗੀ ਦੇ ਚੀਫ ਟੈਕਨਾਲੋਜੀ ਅਫਸਰ (ਸੀਟੀਓ) ਡੇਲ ਵਾਜ਼ ਨੇ ਕਰੀਬ ਪੰਜ ਸਾਲ ਬਾਅਦ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ। ਵਾਜ਼ ਐਮਾਜ਼ਾਨ ਕੰਪਨੀ ਦੇ ਵਿੱਚ ਗਿਆਰਾਂ ਸਾਲ ਬਿਤਾਉਣ ਤੋਂ ਬਾਅਦ ਸਵਿੱਗੀ ਵਿਚ ਸ਼ਾਮਲ ਹੋਏ ਸੀ। ਮਧੂਸੂਦਨ ਰਾਓ, ਜੋ ਚਾਰ ਸਾਲਾਂ ਤੋਂ ਕੰਪਨੀ ਦੇ ਨਾਲ ਹਨ, ਉਨਾਂ ਨੂੰ ਨਵੇਂ ਮੁੱਖ ਤਕਨਾਲੋਜੀ […]

Share:

ਮਧੂਸੂਦਨ ਰਾਓ ਸੰਭਾਲਣਗੇ ਸੀਟੀਓ ਵਜੋਂ ਅਹੁਦਾ

ਸਵਿੱਗੀ ਦੇ ਚੀਫ ਟੈਕਨਾਲੋਜੀ ਅਫਸਰ (ਸੀਟੀਓ) ਡੇਲ ਵਾਜ਼ ਨੇ ਕਰੀਬ ਪੰਜ ਸਾਲ ਬਾਅਦ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ। ਵਾਜ਼ ਐਮਾਜ਼ਾਨ ਕੰਪਨੀ ਦੇ ਵਿੱਚ ਗਿਆਰਾਂ ਸਾਲ ਬਿਤਾਉਣ ਤੋਂ ਬਾਅਦ ਸਵਿੱਗੀ ਵਿਚ ਸ਼ਾਮਲ ਹੋਏ ਸੀ। ਮਧੂਸੂਦਨ ਰਾਓ, ਜੋ ਚਾਰ ਸਾਲਾਂ ਤੋਂ ਕੰਪਨੀ ਦੇ ਨਾਲ ਹਨ, ਉਨਾਂ ਨੂੰ ਨਵੇਂ ਮੁੱਖ ਤਕਨਾਲੋਜੀ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਓਹ ਇਹ ਅਹੁਦਾ ਇੱਕ ਮਹੀਨੇ ਬਾਦ ਸੰਭਾਲਣਗੇ। ਰਾਓ ਵਰਤਮਾਨ ਵਿੱਚ ਸਵਿੱਗੀ ਵਿੱਚ ਕਨਸੀਓਮਰ ਟੈਕ ( Consumer tech ) ਅਤੇ ਫਿਨ ਟੈਕ ( FinTech ,Engg and Product) ਦੇ ਸੀਨੀਅਰ ਉੱਪ ਪ੍ਰਧਾਨ ਹਨ।ਇਹ ਫੈਸਲਾ ਸਵਿੱਗੀ ਦੇ ਇੰਸਟਾਮਾਰਟ ਦੇ ਮੁਖੀ ਕਾਰਤਿਕ ਗੁਰੂਮੂਰਤੀ ਦੇ ਕੰਮ ਤੋਂ ਲੰਬੀ ਛੁੱਟੀ ਲੈਣ ਦੇ ਕੁਝ ਦਿਨ ਬਾਅਦ ਆਇਆ ਹੈ।

ਸਵਿਗੀ ਦੇ ਬੁਲਾਰੇ ਨੇ ਮੀਡੀਆ ਨੂੰ ਪੁਸ਼ਟੀ ਕੀਤੀ ਕਿ ਵਾਜ਼ ਕੰਪਨੀ ਤੋਂ ਅੱਗੇ ਵਧ ਰਿਹਾ ਹੈ, ਅਤੇ ਕਿਹਾ ਕਿ ਉਹ ਕੁਝ ਨਵਾ ਸ਼ੁਰੂ ਕਰਨ ਬਾਰੇ ਸੋਚ ਰਿਹਾ ਹੈ। ਉਹ ਅਗਲੇ ਮਹੀਨੇ ਤੱਕ ਕੰਪਨੀ ਕੋਲ ਰਹੇਗਾ । ਸਵਿਗੀ ਦੇ ਬੁਲਾਰੇ ਨੇ ਮੀਡੀਆ ਵਿੱਚ ਜਾਰੀ ਅਪਣੇ ਇੱਕ ਬਿਆਨ ਵਿੱਚ ਕਿਹਾ “ਅਸੀਂ ਪੁਸ਼ਟੀ ਕਰਦੇ ਹਾਂ ਕਿ ਡੇਲ ਵਾਜ਼ ਨੇ ਉੱਦਮੀ ਮੌਕਿਆਂ ਦਾ ਪਿੱਛਾ ਕਰਨ ਲਈ ਸਵਿੱਗੀ ਤੋਂ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਉਹ ਮਈ 2023 ਤੱਕ ਆਪਣੀ ਭੂਮਿਕਾ ਵਿੱਚ ਕੰਮ ਜਾਰੀ ਰੱਖਣਗੇ ਅਤੇ ਉਸਤੋਂ ਬਾਦ ਓਹ ਸਲਾਹਕਾਰ ਦੀ ਭੂਮਿਕਾ ਵਿੱਚ ਲੰਬੇ ਸਮੇਂ ਲਈ ਸਵਿਗੀ ਨਾਲ ਜੁੜਿਆ ਰਹੇਗਾ। ਅਸੀਂ ਸਵਿਗੀ ਲਈ ਉਨ੍ਹਾਂ ਦੇ ਬਹੁਤ ਸਾਰੇ ਯੋਗਦਾਨ ਲਈ ਦਿਲੋਂ ਧੰਨਵਾਦ ਕਰਦੇ ਹਾਂ ”। ਉਨਾਂ ਨੇ ਅੱਗੇ ਕਿਹਾ “ਰਾਓ, ਜੋ ਚਾਰ ਸਾਲਾਂ ਤੋਂ ਕੰਪਨੀ ਨਾਲ ਹਨ, ਇਹ ਭੂਮਿਕਾ ਸੰਭਾਲਣਗੇ। ਮਧੂਸੂਦਨ ਰਾਓ ਸੀਟੀਓ ਵਜੋਂ ਅਹੁਦਾ ਸੰਭਾਲਣਗੇ। ਮਧੂ ਸਵਿੱਗੀ ਦੇ ਨਾਲ 4 ਸਾਲਾਂ ਤੋਂ ਵੱਧ ਸਮੇਂ ਤੋਂ ਹੈ ਅਤੇ ਸਾਡੇ ਗਾਹਕਾਂ ਨੂੰ ਕਿਸ ਚੀਜ਼ ਦੀ ਲੋੜ ਹੈ, ਇਸ ਨੂੰ ਸਮਝਣ ਦੇ ਨਾਲ ਨਾਲ ਉਨਾਂ ਨੂੰ ਬਿਹਤਰੀਨ ਸਾਬਤ ਹੋਏ ਟਰੈਕ ਰਿਕਾਰਡ ਦੇ ਨਾਲ ਤਕਨੀਕੀ ਲੀਡਰਸ਼ਿਪ ਦਾ ਦਹਾਕਿਆਂ ਦਾ ਤਜਰਬਾ ਹੈ”। ਇਹ ਫੈਸਲਾ ਸਵਿੱਗੀ ਦੇ ਇੰਸਟਾਮਾਰਟ ਦੇ ਮੁਖੀ ਕਾਰਤਿਕ ਗੁਰੂਮੂਰਤੀ ਦੇ ਕੰਮ ਤੋਂ ਲੰਬੀ ਛੁੱਟੀ ਲੈਣ ਦੇ ਕੁਝ ਦਿਨ ਬਾਅਦ ਆਇਆ ਹੈ। ਕਾਰਤਿਕ ਗੁਰੂਮੂਰਤੀ ਦੀ ਜ਼ਿੰਮੇਵਾਰੀਆਂ ਫ਼ਾਨੀ ਕਿਸ਼ਨ ਅਦੈਪੱਲੀ ਨੇ ਸੰਭਾਲ ਲਈ ਹੈ। ਅਦੈਪੱਲੀ ਕੰਪਨੀ ਦੇ ਇਨਸੈਨਲੀਗੁਡ ਕਾਰੋਬਾਰ ਦਾ ਵੀ ਮੁਖੀ ਹੈ, ਅਤੇ ਜੁਲਾਈ 2021 ਵਿੱਚ ਸਵਿਗੀ ਦੇ ਸਹਿ-ਸੰਸਥਾਪਕ ਵਜੋਂ ਨਿਯੁਕਤ ਕੀਤਾ ਗਿਆ ਸੀ।