ਸ਼ਾਰਕ ਟੈਂਕ ਇੰਡੀਆ ਸੀਜ਼ਨ 3 ਦੀ ਸ਼ੂਟਿੰਗ ਸ਼ੁਰੂ

ਟੀਵੀ ਰਿਐਲਿਟੀ ਸ਼ੋਅ ਸ਼ਾਰਕ ਟੈਂਕ ਇੰਡੀਆ ਦੇ ਤੀਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਜਦੋਂ ਕਿ ਕੁਝ ਸ਼ਾਰਕਾਂ ਦੇ ਨਵੇਂ ਸੀਜ਼ਨ ਲਈ ਵਾਪਸੀ ਦੀ ਪੁਸ਼ਟੀ ਕੀਤੀ ਗਈ ਸੀ। ਪ੍ਰਸ਼ੰਸਕ ਚਾਹੁੰਦੇ ਹਨ ਕਿ ਅਸ਼ਨੀਰ ਗਰੋਵਰ ਅਤੇ ਪੀਯੂਸ਼ ਬਾਂਸਲ ਵੀ ਆਪਣੀ ਵਾਪਸੀ ਕਰਨ। ਸ਼ਾਰਕ ਟੈਂਕ ਇੰਡੀਆ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਸੀਜ਼ਨ 3 ਦੇ ਸੈੱਟਾਂ ਤੋਂ […]

Share:

ਟੀਵੀ ਰਿਐਲਿਟੀ ਸ਼ੋਅ ਸ਼ਾਰਕ ਟੈਂਕ ਇੰਡੀਆ ਦੇ ਤੀਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਜਦੋਂ ਕਿ ਕੁਝ ਸ਼ਾਰਕਾਂ ਦੇ ਨਵੇਂ ਸੀਜ਼ਨ ਲਈ ਵਾਪਸੀ ਦੀ ਪੁਸ਼ਟੀ ਕੀਤੀ ਗਈ ਸੀ। ਪ੍ਰਸ਼ੰਸਕ ਚਾਹੁੰਦੇ ਹਨ ਕਿ ਅਸ਼ਨੀਰ ਗਰੋਵਰ ਅਤੇ ਪੀਯੂਸ਼ ਬਾਂਸਲ ਵੀ ਆਪਣੀ ਵਾਪਸੀ ਕਰਨ। ਸ਼ਾਰਕ ਟੈਂਕ ਇੰਡੀਆ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਸੀਜ਼ਨ 3 ਦੇ ਸੈੱਟਾਂ ਤੋਂ ਸ਼ਾਰਕ ਦੇ ਰੂਪ ਵਿੱਚ ਵਾਪਸ ਆਉਣ ਵਾਲਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ। ਨਮਿਤਾ ਥਾਪਰ ਐਮਕਿਊਰ ਫਾਰਮਾਸਿਊਟੀਕਲਜ਼ ਦੀ ਸੀਈਓ, ਅਨੁਪਮ ਮਿੱਤਲ ਪੀਪਲ ਗਰੁੱਪ ਦੇ ਸੰਸਥਾਪਕ ਅਤੇ ਸੀਈਓ, ਅਮਨ ਗੁਪਤਾ(ਸਹਿ-ਸੰਸਥਾਪਕ ਅਤੇ ਸੀਐਮਓ ਬੋਟ, ਵਿਨੀਤਾ ਸਿੰਘ ਸ਼ੁਗਰ ਕਾਸਮੈਟਿਕਸ ਦੇ ਸਹਿ-ਸੰਸਥਾਪਕ ਅਤੇ ਸੀਈਓ, ਅਤੇ ਅਮਿਤ ਜੈਨ ਸੀਈਓ ਅਤੇ ਕਾਰਡੇਖੋ ਦੇ ਸਹਿ-ਸੰਸਥਾਪਕ ਇਸ ਵਿੱਚ ਸ਼ਾਮਲ ਰਹਿਣਗੇ। ਸ਼ਾਰਕਾਂ ਨੂੰ ਰੰਗੀਨ ਪਾਵਰ ਸੂਟ ਅਤੇ ਗਾਊਨ ਵਿੱਚ ਸਜਾਇਆ ਗਿਆ ਸੀ। ਜੋ ਇੱਕ ਦੂਜੇ ਨਾਲ ਤਸਵੀਰਾਂ ਅਤੇ ਸੈਲਫੀ ਵਿੱਚ ਪੋਜ਼ ਦਿੰਦੇ ਹੋਏ ਦੇਖਿਆ ਗਿਆ ਸੀ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਜਾਰੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ ਲਾਈਟਸ ,ਕੈਮਰਾ ਅਤੇ ਸ਼ਾਰਕ। ਸ਼ਾਰਕ ਟੈਂਕ ਇੰਡੀਆ ਸੀਜ਼ਨ 3 ਦੀ ਸ਼ੂਟਿੰਗ ਸ਼ੁਰੂ। ਉਹਨਾਂ ਲਿੱਖਿਆ ਕਿ ਅਸੀਂ ਸ਼ਾਰਕਦਾ ਪਹਿਲੇ ਕਾਰਜਕ੍ਰਮ ਲਈ ਸਵਾਗਤ ਕਰਦੇ ਹਾਂ। ਸ਼ਾਰਕ ਦੇ ਹੋਰ ਖੁਲਾਸੇ ਅਤੇ ਦਿਲਚਸਪ ਅਪਡੇਟਾਂ ਲਈ ਸਾਡੇ ਨਾਲ ਬਣੇ ਰਹੋ।  ਸ਼ਾਰਕ ਟੈਂਕ ਇੰਡੀਆ ਸੀਜ਼ਨ 3 ਜਲਦੀ ਹੀ ਸੋਨੀ ਲਿਵ ਉੱਤੇ ਸਟ੍ਰੀਮ ਕੀਤਾ ਜਾ ਰਿਹਾ ਹੈ।

ਸੀਜ਼ਨ 3 ਤੇ ਅਪਡੇਟ ਲਈ ਉਤਸ਼ਾਹ ਦਿਖਾਉਣ ਦੀ ਬਜਾਏ ਪ੍ਰਸ਼ੰਸਕਾਂ ਨੇ ਸਾਬਕਾ ਸ਼ਾਰਕ ਅਸ਼ਨੀਰ ਗਰੋਵਰ ਅਤੇ ਪੀਯੂਸ਼ ਬਾਂਸਲ ਦੀ ਵਾਪਸੀ ਦੀ ਮੰਗ ਕੀਤੀ। ਇੱਕ ਉਪਭੋਗਤਾ ਨੇ ਲਿਖਿਆ ਕਿ ਸ਼ਾਰਕ ਟੈਂਕ ਇੰਡੀਆ ਵਿੱਚ ਅਸ਼ਨੀਰ ਨੂੰ ਵਾਪਸ ਲਿਆਓ। ਪ੍ਰਸ਼ੰਸਕਾ ਨੇ ਆਪਣੀ ਪੋਸਟ ਵਿੱਚ ਸਾਫ਼ ਕਰਤਾ ਹੈ ਕਿ ਉਸ ਸ਼ੋਅ ਲਈ ਉਤਸਾਹਿਤ ਹਨ, ਪਰ ਉਦੋਂ ਜਦੋਂ ਅਸ਼ਨੀਰ ਗਰੋਵਰ ਅਤੇ ਪੀਯੂਸ਼ ਬਾਂਸਲ ਇਸ ਦਾ ਹਿੱਸਾ ਹੋਣਗੇ। ਨਹੀਂ ਤਾਂ ਉਹਨਾਂ ਨੂੰ ਸ਼ੋਅ ਵਿੱਚ ਕੋਈ ਦਿਲਸਚਪੀ ਨਹੀਂ ਹੈ। ਉਦਾਸ ਇਮੋਜੀ ਨਾਲ  ਇੱਕ ਹੋਰ ਨੇ ਟਿੱਪਣੀ ਕੀਤੀ ਓ ਭਰਾ ਹੁਣ ਇਹ ਨਾ ਕਹੀ ਕਿ ਇਸ ਸੀਜ਼ਨ ਵਿੱਚ ਪੀਯੂਸ਼ ਬਾਂਸਲ ਨਹੀਂ ਹੈ ਉਹਨਾਂ ਕਿਹਾ ਕਿ ਕਿਰਪਾ ਕਰਕੇ ਅਸ਼ਨੀਰ ਨੂੰ ਵਾਪਸ ਲਿਆਓ। ਇੱਕ ਹੋਰ ਉਪਭੋਗਤਾ ਨੇ ਟਿੱਪਣੀ ਕਰਦੇ ਹੋਏ ਲਿਖਿਆ ਕਿ  ਕੋਈ ਸ਼ਬਦ ਨਹੀਂ ਬਚਿਆ, ਇਹਨਾਂ ਨੂੰ ਨਿਵੇਸ਼ਕ ਨਹੀਂ ਬਸ ਮਨੋਰੰਜਨ ਚਾਹੀਦਾ ਹੈ। ਇੱਕ ਉਪਭੋਗਤਾ ਨੇ ਇਹ ਵੀ ਲਿਖਿਆ ਕਿ  ਅਸ਼ਨੀਰ, ਪੀਯੂਸ਼ ਨਹੀਂ ਤਾਂ ਫਿਰ ਇਹ ਸ਼ੋਅ ਵੀ ਨਹੀਂ। ਸ਼ਾਰਕ ਟੈਂਕ ਇੰਡੀਆ ਪ੍ਰਸਿੱਧ ਅਮਰੀਕੀ ਸ਼ੋਅ ਸ਼ਾਰਕ ਟੈਂਕ ਦਾ ਭਾਰਤੀ ਰੂਪਾਂਤਰ ਹੈ। ਇਹ ਸੋਨੀ ਲਿਵ ਤੇ ਸਟ੍ਰੀਮ ਕਰਦਾ ਹੈ।