ਸੈਂਸੈਕਸ ਪਹਿਲੀ ਵਾਰ 70 ਹਜ਼ਾਰ ਤੋਂ ਪਾਰ: 70,057 ਦੇ ਪੱਧਰ ਨੂੰ ਛੂਹਿਆ

ਸੈਂਸੈਕਸ ਦੇ 30 ਸਟਾਕਾਂ 'ਚੋਂ 18 'ਚ ਵਾਧਾ ਅਤੇ 12 'ਚ ਗਿਰਾਵਟ ਦਰਜ ਕੀਤੀ ਗਈ। ਜਨਤਕ ਖੇਤਰ ਦੇ ਬੈਂਕਾਂ ਅਤੇ ਰੀਅਲਟੀ ਸ਼ੇਅਰਾਂ 'ਚ ਅੱਜ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ। ਉਥੇ ਹੀ ਸਿਹਤ ਸੰਭਾਲ ਨਾਲ ਜੁੜੇ ਸ਼ੇਅਰਾਂ 'ਚ ਅੱਜ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ।

Share:

ਸ਼ੇਅਰ ਬਾਜ਼ਾਰ ਅੱਜ ਫਿਰ ਤੋਂ ਨਵਾਂ ਆਲ ਟਾਈਮ ਹਾਈ ਬਣਾਉਨ 'ਚ ਕਾਮਯਾਬ ਰਿਹਾ। ਕਾਰੋਬਾਰੀ ਦਿਨ ਦੌਰਾਨ ਸੈਂਸੈਕਸ ਪਹਿਲੀ ਵਾਰ 70 ਹਜ਼ਾਰ ਨੂੰ ਪਾਰ ਕਰਕੇ 70,057 ਦੇ ਪੱਧਰ ਨੂੰ ਛੂਹ ਗਿਆ। ਨਿਫਟੀ ਵੀ 21,026 ਦੇ ਪੱਧਰ ਨੂੰ ਛੂਹਿਆ। ਇਸ ਤੋਂ ਬਾਅਦ ਸੈਂਸੈਕਸ 102 ਅੰਕ ਵਧ ਕੇ 69,928 'ਤੇ ਬੰਦ ਹੋਇਆ। ਜਦਕਿ ਨਿਫਟੀ 'ਚ ਵੀ 27 ਅੰਕਾਂ ਦੀ ਤੇਜ਼ੀ ਦੇਖੀ ਗਈ ਜੋ ਕੀ 20,997 ਦੇ ਸਤਰ 'ਤੇ ਬੰਦ ਹੋਈ। 

ਸਪਾਈਸਜੈੱਟ ਦੇ ਸ਼ੇਅਰ 10 ਫੀਸਦੀ ਤੋਂ ਜ਼ਿਆਦਾ ਵਧੇ

ਸਪਾਈਸਜੈੱਟ ਦਾ ਸ਼ੇਅਰ ਅੱਜ 5.63 ਰੁਪਏ (10.24%) ਦੇ ਵਾਧੇ ਨਾਲ 60.60 ਰੁਪਏ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਸ ਨੇ 63.69 ਰੁਪਏ ਦਾ 52 ਹਫ਼ਤੇ ਦਾ ਉੱਚ ਪੱਧਰ ਵੀ ਬਣਾਇਆ। ਕੰਪਨੀ ਨੇ NSE 'ਤੇ ਆਪਣੀ ਲਿਸਟਿੰਗ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਫੰਡ ਇਕੱਠਾ ਕਰਨ ਲਈ ਬੋਰਡ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ। ਇਨ੍ਹਾਂ ਕਾਰਨਾਂ ਕਰਕੇ ਇਸ ਦੇ ਸ਼ੇਅਰ ਵਧੇ ਹਨ।

InoxCVA ਦਾ IPO 14 ਦਸੰਬਰ ਨੂੰ ਖੁੱਲ੍ਹੇਗਾ

InoxCVA ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) 14 ਦਸੰਬਰ ਨੂੰ ਗਾਹਕੀ ਲਈ ਖੁੱਲ੍ਹੇਗੀ। ਇਸ ਲਈ 18 ਦਸੰਬਰ ਤੱਕ ਬੋਲੀ ਲਗਾਈ ਜਾ ਸਕਦੀ ਹੈ। ਇਸ ਦੀ ਕੀਮਤ ਬੈਂਡ 627-660 ਰੁਪਏ ਰੱਖੀ ਗਈ ਹੈ ਅਤੇ ਲਾਟ ਸਾਈਜ਼ 22 ਸ਼ੇਅਰ ਹੈ। ਕੰਪਨੀ ਦੇ ਸ਼ੇਅਰ ਵੀਰਵਾਰ, 21 ਦਸੰਬਰ ਨੂੰ BSE ਅਤੇ NSE ਦੋਵਾਂ 'ਤੇ ਲਿਸਟ ਕੀਤੇ ਜਾਣਗੇ। ਕੰਪਨੀ IPO ਰਾਹੀਂ 22,110,955 ਸ਼ੇਅਰਾਂ ਦੀ ਪੇਸ਼ਕਸ਼ ਕਰਕੇ 1,459.32 ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ। IPO ਇੱਕ ਦਿਨ ਪਹਿਲਾਂ 13 ਦਸੰਬਰ ਨੂੰ ਐਂਕਰ ਨਿਵੇਸ਼ਕਾਂ ਲਈ ਖੁੱਲ੍ਹੇਗਾ।

ਸ਼ੁੱਕਰਵਾਰ ਨੂੰ ਤੇਜ਼ੀ 'ਤੇ ਹੋਇਆ ਸੀ ਬਾਜ਼ਾਰ ਬੰਦ 

ਇਸ ਤੋਂ ਪਹਿਲਾਂ ਸ਼ੁੱਕਰਵਾਰ (8 ਦਸੰਬਰ) ਨੂੰ ਸੈਂਸੈਕਸ 303.91 ਅੰਕ ਚੜ੍ਹ ਕੇ 69,825.60 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 'ਚ ਵੀ 68.25 ਅੰਕਾਂ ਦਾ ਵਾਧਾ ਹੋਇਆ ਸੀ, ਇਹ 20,969.40 ਦੇ ਪੱਧਰ 'ਤੇ ਬੰਦ ਹੋਇਆ ਸੀ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 19 ਵਧ ਰਹੇ ਸਨ ਅਤੇ 11 'ਚ ਗਿਰਾਵਟ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ

Tags :