ਸੈਂਸੈਕਸ ਤੇ ਨਿਫਟੀ ਦੇ ਨਵੇਂ ਉੱਚੇ ਪੱਧਰ 'ਤੇ, ਨਿਵੇਸ਼ਕਾਂ ਦੀ ਦੌਲਤ 'ਚ 2.4 ਲੱਖ ਕਰੋੜ ਰੁਪਏ ਦਾ ਵਾਧਾ

ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 169.94 ਅੰਕ ਜਾਂ 0.25 ਫੀਸਦੀ ਵਧ ਕੇ 69,035.06 ਅੰਕ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ। 

Share:

ਭਾਰਤੀ ਬਾਜ਼ਾਰ 'ਚ ਵਿਦੇਸ਼ੀ ਪੂੰਜੀ ਦਾ ਪ੍ਰਵਾਹ ਜਾਰੀ ਰਹਿਣ ਕਾਰਨ ਮੰਗਲਵਾਰ ਸਵੇਰ ਦੇ ਕਾਰੋਬਾਰ 'ਚ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚਣ ਕਾਰਨ ਨਿਵੇਸ਼ਕਾਂ ਦੀ ਦੌਲਤ 'ਚ 2.4 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ। ਵਿਸ਼ਲੇਸ਼ਕਾਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਪਿਛਲੇ 7 ਦਿਨਾਂ ਦੌਰਾਨ ਆਪਣੀ ਵਿਕਰੀ ਰਣਨੀਤੀ ਬਦਲੀ ਹੈ ਅਤੇ ਲਗਾਤਾਰ ਖਰੀਦਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗਤੀ ਭਾਰਤੀ ਬਾਜ਼ਾਰ ਵਿੱਚ ਸੰਸਥਾਗਤ ਨਿਵੇਸ਼ਕਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 169.94 ਅੰਕ ਜਾਂ 0.25 ਫੀਸਦੀ ਵਧ ਕੇ 69,035.06 ਅੰਕ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ। ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 52.60 ਅੰਕ ਜਾਂ 0.25 ਫੀਸਦੀ ਦੇ ਵਾਧੇ ਨਾਲ 20,739.40 ਅੰਕਾਂ ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ।

ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਐਸਬੀਆਈ ਦੇ ਸ਼ੇਅਰ ਵੀ ਵਧੇ

ਬੀਐਸਈ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਮੰਗਲਵਾਰ ਨੂੰ ਸਵੇਰ ਦੇ ਵਪਾਰ ਵਿੱਚ 2.4 ਲੱਖ ਕਰੋੜ ਰੁਪਏ ਵਧ ਕੇ 345.88 ਲੱਖ ਕਰੋੜ ਰੁਪਏ ਹੋ ਗਿਆ, ਜੋ ਸੋਮਵਾਰ ਨੂੰ 343.48 ਲੱਖ ਕਰੋੜ ਰੁਪਏ ਸੀ। ਸੈਂਸੈਕਸ ਕੰਪਨੀਆਂ ਵਿੱਚ ਅਡਾਨੀ ਐਂਟਰਪ੍ਰਾਈਜਿਜ਼ ਅਤੇ ਅਡਾਨੀ ਪੋਰਟਸ ਦੇ ਸ਼ੇਅਰ ਕ੍ਰਮਵਾਰ 4.40 ਪ੍ਰਤੀਸ਼ਤ ਅਤੇ 4.37 ਪ੍ਰਤੀਸ਼ਤ ਵਧੇ। ਬੀਪੀਸੀਐਲ, ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਐਸਬੀਆਈ ਦੇ ਸ਼ੇਅਰ ਵੀ ਵਧੇ। ਬੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਿੱਚੋਂ 20 ਵਧੇ। ਜਦੋਂ ਕਿ ਨਿਫਟੀ ਦੇ 50 ਸਟਾਕਾਂ 'ਚੋਂ 37 ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ। ਛੇ ਵਪਾਰਕ ਸੈਸ਼ਨਾਂ ਵਿੱਚ ਨਿਵੇਸ਼ਕਾਂ ਦੀ ਦੌਲਤ ਵਿੱਚ 17.16 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਵਿਆਪਕ ਬਾਜ਼ਾਰ ਦੀ ਗੱਲ ਕਰੀਏ ਤਾਂ ਬੀਐਸਈ ਮਿਡਕੈਪ ਇੰਡੈਕਸ 0.54 ਫੀਸਦੀ ਅਤੇ ਸਮਾਲਕੈਪ ਇੰਡੈਕਸ 0.50 ਫੀਸਦੀ ਵਧਿਆ ਹੈ। BSE 'ਤੇ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਸੰਯੁਕਤ ਬਾਜ਼ਾਰ ਮੁੱਲ 29 ਨਵੰਬਰ ਨੂੰ ਪਹਿਲੀ ਵਾਰ 4 ਟ੍ਰਿਲੀਅਨ ਡਾਲਰ ਯਾਨੀ 334.72 ਟ੍ਰਿਲੀਅਨ ਰੁਪਏ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ