SEBI ਨੇ 4 ਕੰਪਨੀਆਂ ਨੂੰ ਦਿੱਤੀ ਹਰੀ ਝੰਡੀ, ਜਲਦ ਹੀ ਬਾਜ਼ਾਰ 'ਚ ਆਵੇਗਾ IPO

ਮਾਰਕੀਟ ਰੈਗੂਲੇਟਰ ਸੇਬੀ ਨੇ ਐਂਟਰੋ ਹੈਲਥਕੇਅਰ ਸਲਿਊਸ਼ਨਜ਼, ਜੇਐਨਕੇ ਇੰਡੀਆ, ਐਕਸਿਕੌਮ ਟੈਲੀ ਸਿਸਟਮ ਅਤੇ ਐਕਮੀ ਫਿਨਟਰੇਡ (ਇੰਡੀਆ) ਨੂੰ ਆਈਪੀਓ ਲਾਂਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

Share:

ਹਾਈਲਾਈਟਸ

  • ਸਟਾਕ ਮਾਰਕੀਟ ਰੈਗੂਲੇਟਰ SEBI ਤੋਂ ਪ੍ਰਵਾਨਗੀ ਪ੍ਰਾਪਤ ਹੋਈ ਹੈ
  • ਇਸ ਵਿੱਚ ਕੋਈ OFS ਨਹੀਂ ਹੋਵੇਗਾ

Antero Healthcare Solutions, JNK India, Exicom Tele Systems ਅਤੇ Acme Fintrade (India) ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਰਾਹੀਂ ਫੰਡ ਜੁਟਾਉਣ ਲਈ ਸਟਾਕ ਮਾਰਕੀਟ ਰੈਗੂਲੇਟਰ SEBI ਤੋਂ ਪ੍ਰਵਾਨਗੀ ਪ੍ਰਾਪਤ ਹੋਈ ਹੈ। ਅਜਿਹੇ 'ਚ ਜਲਦ ਹੀ ਸ਼ੇਅਰ ਬਾਜ਼ਾਰ 'ਚ ਇਨ੍ਹਾਂ ਕੰਪਨੀਆਂ ਦੇ ਆਈ.ਪੀ.ਓ. ਦੇਖਣ ਨੂੰ ਮਿਲਣਗੇ। 19 ਜਨਵਰੀ ਤੱਕ ਸੇਬੀ ਕੋਲ ਆਈਪੀਓ ਦਸਤਾਵੇਜ਼ਾਂ ਦੀ ਸਥਿਤੀ ਦੇ ਅਨੁਸਾਰ, ਰੈਗੂਲੇਟਰ ਨੇ ਚਾਰ ਕੰਪਨੀਆਂ ਨੂੰ ਸ਼ੁਰੂਆਤੀ ਸ਼ੇਅਰ ਵਿਕਰੀ ਲਈ ਮਨਜ਼ੂਰੀ ਦਿੱਤੀ ਹੈ। ਸੇਬੀ ਨੇ ਵੀਰਵਾਰ ਨੂੰ ਕਿਹਾ ਕਿ ਇਨ੍ਹਾਂ ਕੰਪਨੀਆਂ ਨੇ ਜੂਨ ਤੋਂ ਅਕਤੂਬਰ ਦਰਮਿਆਨ ਆਈਪੀਓ ਦਸਤਾਵੇਜ਼ ਜਮ੍ਹਾ ਕਰਵਾਏ ਹਨ। ਇਨ੍ਹਾਂ ਕੰਪਨੀਆਂ ਨੂੰ 16-19 ਜਨਵਰੀ ਦਰਮਿਆਨ ਮਨਜ਼ੂਰੀ ਪੱਤਰ ਮਿਲੇ ਹਨ।

ਇੱਕ ਏਜੰਸੀ ਦੀ ਰਿਪੋਰਟ 'ਚ ਖੁਲਾਸਾ

ਸਮਾਚਾਰ ਏਜੰਸੀ ਪੀਟੀਆਈ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਸਟੈਲੀਅਨ ਇੰਡੀਆ ਫਲੋਰੋਕੈਮੀਕਲਜ਼ ਦੇ ਆਈਪੀਓ ਦਸਤਾਵੇਜ਼ ਵਾਪਸ ਕਰ ਦਿੱਤੇ ਹਨ। ਹਾਲਾਂਕਿ ਇਸ ਕੰਪਨੀ ਦੇ ਦਸਤਾਵੇਜ਼ ਕਿਸ ਕਾਰਨ ਵਾਪਸ ਕੀਤੇ ਗਏ, ਇਸ ਦਾ ਖੁਲਾਸਾ ਨਹੀਂ ਹੋਇਆ ਹੈ।  ਐਂਟਰੋ ਹੈਲਥਕੇਅਰ ਸਲਿਊਸ਼ਨਜ਼ ਫਾਈਲਿੰਗਜ਼ ਦੇ ਅਨੁਸਾਰ, ਇਸਦੇ ਆਈਪੀਓ ਵਿੱਚ 1,000 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ ਜਦੋਂ ਕਿ 85.57 ਲੱਖ ਇਕੁਇਟੀ ਸ਼ੇਅਰਾਂ ਦੀ ਵਿਕਰੀ ਲਈ ਪੇਸ਼ਕਸ਼ (OFS) ਵੀ ਹੋਵੇਗੀ। Entero Healthcare Solutions ਦੀ ਸਥਾਪਨਾ 2018 ਵਿੱਚ ਪ੍ਰਭਾਤ ਅਗਰਵਾਲ ਅਤੇ ਪ੍ਰੇਮ ਸੇਠੀ ਦੁਆਰਾ ਕੀਤੀ ਗਈ ਸੀ। ਜੇਐਨਕੇ ਇੰਡੀਆ ਦੇ ਆਈਪੀਓ ਵਿੱਚ 300 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। 84.21 ਲੱਖ ਇਕੁਇਟੀ ਸ਼ੇਅਰਾਂ ਦੇ OFS ਹੋਣਗੇ। ਉਦੈਪੁਰ ਦੇ Acme Fintrade (India) Limited ਦੇ IPO ਵਿੱਚ 1.1 ਕਰੋੜ ਇਕੁਇਟੀ ਸ਼ੇਅਰ ਵੇਚੇ ਜਾਣਗੇ। ਇਸ ਵਿੱਚ ਕੋਈ OFS ਨਹੀਂ ਹੋਵੇਗਾ। Exicom Tele-Systems Ltd ਦਾ IPO 400 ਕਰੋੜ ਰੁਪਏ ਤੱਕ ਦੇ ਨਵੇਂ ਸ਼ੇਅਰ ਅਤੇ 74 ਲੱਖ ਇਕੁਇਟੀ ਸ਼ੇਅਰਾਂ ਦਾ OFS ਜਾਰੀ ਹੋਵੇਗਾ। ਨੈਕਸਟਵੈਬ ਕਮਿਊਨੀਕੇਸ਼ਨਜ਼ ਦੀ ਕੰਪਨੀ 'ਚ 71.45 ਫੀਸਦੀ ਹਿੱਸੇਦਾਰੀ ਹੈ।

 

ਇਹ ਵੀ ਪੜ੍ਹੋ