SBI ਨੇ ਦਿੱਤਾ ਵੱਡਾ ਝਟਕਾ, Car & Home ਲੋਨ ਕੀਤਾ ਮਹਿੰਗਾ 

MCLR ਦਰ ਵਿੱਚ 0.10 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਕਰੋੜਾਂ ਗ੍ਰਾਹਕ ਪ੍ਰਭਾਵਿਤ ਹੋਣਗੇ। ਕਾਰ ਤੇ ਹੋਮ ਲੋਨ ਦੀ ਕਿਸ਼ਤ ਵਧੇਗੀ। 

Share:

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਦੇ ਕਰੋੜਾਂ ਗਾਹਕਾਂ ਨੂੰ ਝਟਕਾ ਲੱਗਾ ਹੈ। SBI ਨੇ ਲੋਨ ਦਰਾਂ ਨੂੰ ਸੋਧਿਆ ਹੈ। ਦਰਅਸਲ SBI ਬੈਂਕ ਨੇ MCLR ਦਰ ਵਿੱਚ 0.10 ਫੀਸਦੀ ਦਾ ਵਾਧਾ ਕੀਤਾ ਹੈ। MCLR ਦੀਆਂ ਨਵੀਆਂ ਸੋਧੀਆਂ ਦਰਾਂ ਅੱਜ 15 ਦਸੰਬਰ 2023 ਤੋਂ ਲਾਗੂ ਹੋ ਗਈਆਂ ਹਨ। MCLR ਉਹ ਦਰ ਹੈ ਜਿਸ 'ਤੇ ਬੈਂਕ ਗਾਹਕ ਨੂੰ ਘੱਟ ਵਿਆਜ ਦਰਾਂ 'ਤੇ ਕਰਜ਼ਾ ਨਹੀਂ ਦੇ ਸਕਦਾ ਹੈ। ਇਸਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਕਾਰ ਅਤੇ ਹੋਮ ਲੋਨ ਦੀ EMI ਵਧ ਸਕਦੀ ਹੈ। ਹੁਣ SBI ਦਾ ਬੇਸ ਲੈਂਡਿੰਗ ਰੇਟ MCLR 8 ਤੋਂ 8.85 ਫੀਸਦੀ ਤੱਕ ਹੈ। ਓਵਰਨਾਈਟ MCLR ਦਰ 8 ਪ੍ਰਤੀਸ਼ਤ 'ਤੇ ਹੀ ਹੈ। SBI ਨੇ ਇੱਕ ਮਹੀਨੇ ਤੇ ਤਿੰਨ ਮਹੀਨੇ ਦੇ MCLR 'ਚ 0.5 ਫੀਸਦੀ ਦਾ ਵਾਧਾ ਕੀਤਾ ਹੈ। ਇਸਦੇ ਨਾਲ ਹੀ ਛੇ ਮਹੀਨੇ, ਇਕ ਸਾਲ, 2 ਸਾਲ ਅਤੇ ਤਿੰਨ ਸਾਲਾਂ ਲਈ MCLR ਵਿੱਚ 0.10 ਫੀਸਦੀ ਦਾ ਵਾਧਾ ਕੀਤਾ ਗਿਆ ਹੈ। MCLR ਵਿੱਚ ਵਾਧੇ ਦਾ ਸਿੱਧਾ ਅਸਰ ਤੁਹਾਡੇ ਘਰ ਅਤੇ ਕਾਰ ਲੋਨ ਦੀ EMI 'ਤੇ ਪੈਂਦਾ ਹੈ। ਹੁਣ ਇਹ ਹਨ ਸੋਧੀਆਂ MCLR ਦਰਾਂ..

 

ਪੀਰੀਅਡ ----------  -- ਮੌਜੂਦਾ MCLR (% 'ਚ)------ਸੋਧਿਆ MCLR (% 'ਚ)

ਓਵਰਨਾਈਟ----          --8.00------8.00

ਇੱਕ ਮਹੀਨਾ----          --8.15------8.20

ਤਿੰਨ ਮਹੀਨੇ----          --8.15------8.20

ਛੇ ਮਹੀਨੇ----             --8.45------8.55

ਇੱਕ ਸਾਲ----           --8.55------8.65

2 ਸਾਲ----              --8.65------8.75

3 ਸਾਲ----               --8.75------8.85

ਇਹ ਵੀ ਪੜ੍ਹੋ

Tags :