ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਡਿੱਗਿਆ

ਵਿਦੇਸ਼ੀ ਬਾਜ਼ਾਰ ‘ਚ ਅਮਰੀਕੀ ਕਰੰਸੀ ਦੀ ਮਜ਼ਬੂਤੀ ਨਾਲ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 6 ਪੈਸੇ ਕਮਜ਼ੋਰ ਹੋ ਕੇ 82.24 ‘ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ‘ਤੇ ਘਰੇਲੂ ਇਕਾਈ ਡਾਲਰ ਦੇ ਮੁਕਾਬਲੇ 82.22  ਦੀ ਕਮਜ਼ੋਰ ਸਥਿਤੀ ‘ਤੇ ਖੁੱਲ੍ਹੀ, ਫਿਰ ਬੰਦ ਹੋਣ ਸਮੇਂ 6 ਪੈਸੇ ਦੀ ਗਿਰਾਵਟ ਦਰਜ ਕਰਦੇ ਹੋਏ 82.24 ‘ਤੇ […]

Share:

ਵਿਦੇਸ਼ੀ ਬਾਜ਼ਾਰ ‘ਚ ਅਮਰੀਕੀ ਕਰੰਸੀ ਦੀ ਮਜ਼ਬੂਤੀ ਨਾਲ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 6 ਪੈਸੇ ਕਮਜ਼ੋਰ ਹੋ ਕੇ 82.24 ‘ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ‘ਤੇ ਘਰੇਲੂ ਇਕਾਈ ਡਾਲਰ ਦੇ ਮੁਕਾਬਲੇ 82.22  ਦੀ ਕਮਜ਼ੋਰ ਸਥਿਤੀ ‘ਤੇ ਖੁੱਲ੍ਹੀ, ਫਿਰ ਬੰਦ ਹੋਣ ਸਮੇਂ 6 ਪੈਸੇ ਦੀ ਗਿਰਾਵਟ ਦਰਜ ਕਰਦੇ ਹੋਏ 82.24 ‘ਤੇ ਆ ਗਈ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 82.18 ‘ਤੇ ਬੰਦ ਹੋਇਆ ਸੀ। ਡਾਲਰ ਸੂਚਕਾਂਕ ਜੋ ਛੇ ਮੁਦਰਾਵਾਂ ਦੇ ਇੱਕ ਸੈਟ ਦੇ ਮੁਕਾਬਲੇ ਗ੍ਰੀਨਬੈਕ ਦੀ ਤਾਕਤ ਨੂੰ ਮਾਪਦਾ ਹੈ 0.02 ਪ੍ਰਤੀਸ਼ਤ ਡਿੱਗ ਕੇ 102.66 ‘ਤੇ ਆ ਗਿਆ।

ਤੇਲ ਦੀਆਂ ਕੀਮਤਾਂ

ਅਮਰੀਕਾ ਅਤੇ ਚੀਨ ਵਰਗੇ ਚੋਟੀ ਦੇ ਤੇਲ ਦੀ ਖਪਤ ਕਰਨ ਵਾਲੇ ਦੇਸ਼ਾਂ ਵਿੱਚ ਈਂਧਨ ਦੀ ਮੰਗ ਵਧਣ ਕਾਰਨ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਅਤੇ ਬ੍ਰੈਂਟ ਕਰੂਡ ਫਿਊਚਰਜ਼ 43 ਸੈਂਟ ਡਿੱਗ ਕੇ 73.74 ਡਾਲਰ ਪ੍ਰਤੀ ਬੈਰਲ ਅਤੇ ਯੂਐਸ ਵੈਸਟ ਟੈਕਸਾਸ ਇੰਟਰਮੀਡੀਏਟ ਕਰੂਡ 37 ਸੈਂਟ ਡਿੱਗ ਕੇ 69.67 ਡਾਲਰ ਪ੍ਰਤੀ ਬੈਰਲ ਰਹਿ ਗਿਆ।

ਮਾਹਰ ਅਨੁਸਾਰ, ਨਿਵੇਸ਼ਕ ਹੁਣ ਹੋਰ ਸੰਕੇਤਾਂ ਲਈ ਭਾਰਤ ਅਤੇ ਯੂਰਪੀਅਨ ਉਦਯੋਗਿਕ ਉਤਪਾਦਨ ਡਬਲਿਊ.ਪੀ.ਆਈ. ਸਮੇਤ ਮਹਿੰਗਾਈ ਅਤੇ ਵਪਾਰ ਘਾਟੇ ਦੇ ਅੰਕੜਿਆਂ ਦੇ ਨਾਲ-ਨਾਲ ਯੂ.ਐਸ. ਐਨ.ਵਾਈ.ਕੇ. ਐਮਪਾਇਰ ਸਟੇਟ ਮੈਨਿਊਫ਼ੈਕਚਰਿੰਗ ਇੰਡੈਕਸ ਡੇਟਾ ਦੀ ਦੀ ਵੀ ਉਡੀਕ ਕਰ ਰਹੇ ਹਨ।

ਸਟਾਕ ਬਾਜ਼ਾਰ

ਸੋਮਵਾਰ ਨੂੰ ਸੈਂਸੈਕਸ 104.49 ਅੰਕਾਂ ਦੇ ਵਾਧੇ ਦੇ ਨਾਲ 61,868.74 ‘ਤੇ ਅਤੇ ਨਿਫਟੀ 34.55 ਅੰਕਾਂ ਦੇ ਵਾਧੇ ਨਾਲ 18,298.95 ‘ਤੇ ਹਰੇ ਰੰਗ ਵਿੱਚ ਖੁੱਲ੍ਹਿਆ। ਹਿੰਦੁਸਤਾਨ ਯੂਨੀਲੀਵਰ, ਇੰਡਸਇੰਡ ਬੈਂਕ, ਟਾਟਾ ਸਟੀਲ, ਟਾਟਾ ਮੋਟਰਜ਼ ਅਤੇ ਟਾਈਟਨ ਸਭ ਤੋਂ ਵੱਧ ਲਾਭ ਕਮਾਉਣ ਵਾਲੀਆਂ ਵਿੱਚ ਰਹੇ ਜਦ ਕਿ ਸਨ ਫਾਰਮਾ, ਆਈ.ਟੀ.ਸੀ., ਬਜਾਜ ਫਾਈਨਾਂਸ, ਇਨਫੋਸਿਸ ਅਤੇ ਐਚ.ਸੀ.ਐਲ. ਟੈਕ ਸਭ ਤੋਂ ਵੱਧ ਘਾਟੇ ਵਾਲੇ ਰਹੇ ਸਨ।

ਐੱਫ.ਆਈ.ਆਈ

ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫ.ਆਈ.ਆਈ.) ਸ਼ੁੱਕਰਵਾਰ ਨੂੰ ਪੂੰਜੀ ਬਾਜ਼ਾਰਾਂ ਵਿੱਚ ਸ਼ੁੱਧ ਖਰੀਦਦਾਰ ਰਹੇ ਸਨ ਕਿਉਂਕਿ ਉਨ੍ਹਾਂ ਨੇ 1,014.06 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ।

ਬੀ.ਐਸ.ਈ. ਅਤੇ ਐਨ.ਐਸ.ਈ. ਬਾਰੇ

ਭਾਰਤੀ ਸਟਾਕ ਮਾਰਕੀਟ ਵਿੱਚ ਜ਼ਿਆਦਾਤਰ ਵਪਾਰ ਇਸਦੇ ਦੋ ਸਟਾਕ ਐਕਸਚੇਂਜਾਂ ਵਿੱਚ ਹੁੰਦਾ ਹੈ: ਬੰਬੇ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ । ਬੀਐਸਈ 1875 ਤੋਂ ਹੋਂਦ ਵਿੱਚ ਹੈ। ਦੂਜੇ ਪਾਸੇ ਐਨ.ਐਸ.ਈ. ਦੀ ਸਥਾਪਨਾ 1992 ਵਿੱਚ ਕੀਤੀ ਗਈ ਸੀ ਅਤੇ 1994 ਵਿੱਚ ਵਪਾਰ ਸ਼ੁਰੂ ਕੀਤਾ ਗਿਆ ਸੀ।