ਆਰਬੀਆਈ 7 ਅਕਤੂਬਰ ਤੋਂ ਵਧੇ ਹੋਏ ਕੈਸ਼ ਰਿਜ਼ਰਵ ਅਨੁਪਾਤ ਨੂੰ ਕਰੇਗਾ ਬੰਦ

ਭਾਰਤੀ ਰਿਜ਼ਰਵ ਬੈਂਕ ਜਲਦ ਹੀ ਫੰਡ ਜਾਰੀ ਕਰੇਗਾ। ਇਸ ਬਾਰੇ ਹਾਲ ਹੀ ਵਿੱਚ ਜਾਣਕਾਰੀ ਦਿੱਤੀ ਗਈ ਹੈ। ਆਰਬੀਆਈ ਆਈ ਸੀਆਰਆਰ ਫੰਡਾਂ ਦਾ 25% ਹਿੱਸਾ ਸਿਤੰਬਰ ਮਹੀਨੇ ਵਿੱਚ ਜਾਰੀ ਕਰੇਗਾ। ਇਸ ਤੋਂ ਅਲਾਵਾ ਹੋਰ 25% 23 ਸਿਤੰਬਰ ਨੂੰ ਜਾਰੀ ਕਰੇਗਾ।ਬਾਕੀ ਦੀ  50% ਦੀ ਰਕਮ 7 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ।  ਭਾਰਤੀ ਰਿਜ਼ਰਵ ਬੈਂਕ ਪੜਾਅਵਾਰ ਅਕਤੂਬਰ ਮਹੀਨੇ […]

Share:

ਭਾਰਤੀ ਰਿਜ਼ਰਵ ਬੈਂਕ ਜਲਦ ਹੀ ਫੰਡ ਜਾਰੀ ਕਰੇਗਾ। ਇਸ ਬਾਰੇ ਹਾਲ ਹੀ ਵਿੱਚ ਜਾਣਕਾਰੀ ਦਿੱਤੀ ਗਈ ਹੈ। ਆਰਬੀਆਈ ਆਈ ਸੀਆਰਆਰ ਫੰਡਾਂ ਦਾ 25% ਹਿੱਸਾ ਸਿਤੰਬਰ ਮਹੀਨੇ ਵਿੱਚ ਜਾਰੀ ਕਰੇਗਾ। ਇਸ ਤੋਂ ਅਲਾਵਾ ਹੋਰ 25% 23 ਸਿਤੰਬਰ ਨੂੰ ਜਾਰੀ ਕਰੇਗਾ।ਬਾਕੀ ਦੀ  50% ਦੀ ਰਕਮ 7 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ।  ਭਾਰਤੀ ਰਿਜ਼ਰਵ ਬੈਂਕ ਪੜਾਅਵਾਰ ਅਕਤੂਬਰ ਮਹੀਨੇ ਤੱਕ ਬੈਂਕਾਂ ਤੇ ਲਗਾਏ ਗਏ ਵਾਧੇ ਵਾਲੇ ਨਕਦ ਰਿਜ਼ਰਵ ਅਨੁਪਾਤ ਆਈ ਸੀਆਰਆਰ ਦੀ ਜ਼ਰੂਰਤ ਨੂੰ ਖਤਮ ਕਰ ਦੇਵੇਗਾ। ਆਰਬੀਆਈ ਨੇ ਕਿਹਾ ਕਿ ਉਹ ਆਈ ਸੀਆਰਆਰ ਫੰਡਾਂ ਦਾ 25% ਹਿੱਸਾ 9 ਸਤੰਬਰ ਨੂੰ ਜਾਰੀ ਕਰੇਗਾ। ਇਸ ਫੰਡ ਦਾ ਹੋਰ 25%  ਹਿੱਸਾ 23 ਸਤੰਬਰ ਨੂੰ ਜ਼ਾਰੀ ਕੀਤਾ ਜਾਵੇਗਾ।  ਬਾਕੀ ਦਾ 50 ਫੀਸਦੀ ਹਿੱਸਾ 7 ਅਕਤੂਬਰ ਨੂੰ ਜਾਰੀ ਕਰ ਦੇਵੇਗਾ। ਆਰਬੀਆਈ ਵੱਲੋਂ ਇਹ ਫੈਸਲਾ ਮੌਜੂਦਾ ਅਤੇ ਵਿਕਸਿਤ ਹੋ ਰਹੀ ਸਥਿਤੀਆਂ ਦੇ ਮੁਲਾਂਕਣ ਦੇ ਆਧਾਰ ਤੇ ਲਿਆ ਗਿਆ ਹੈ। ਤਾਂਕਿ ਆਈ ਸੀਆਰਆਰ ਦੇ ਤਹਿਤ ਜ਼ਬਤ ਕੀਤੀਆਂ ਗਈਆਂ ਰਕਮਾਂ ਪੜਾਵਾਂ ਵਿੱਚ ਜਾਰੀ ਕੀਤੀਆਂ ਜਾਣ। ਇਹ ਰਕਮ ਤੈਅ ਕੀਤੇ ਗਏ ਸਮੇਂ ਅਨੁਸਾਰ ਹੀ ਜਾਰੀ ਕੀਤੀ ਜਾਵੇਗੀ। ਇਸ ਵਿੱਚ ਕਿਸੇ ਕਿਸਮ ਦੀ ਦੇਰੀ ਹੋਣ ਦੀ ਸੰਭਾਵਨਾ ਫਿਲਹਾਲ ਨਾ ਮਾਤਰ ਹੈ। ਇਸ ਨਾਲ ਸਿਸਟਮ ਨੂੰ ਅਚਾਨਕ ਝਟਕੇ ਨਹੀਂ ਲੱਗੇਗਾ ਅਤੇ ਪੈਸਾ ਬਾਜ਼ਾਰ ਇੱਕ ਕ੍ਰਮਵਾਰ ਢੰਗ ਨਾਲ ਕੰਮ ਕਰਦਾ ਰਹੇਗਾ। 

ਅਗਸਤ ਵਿੱਚ ਆਰਬੀਆਈ ਨੇ ਬੈਂਕਾਂ ਨੂੰ 19 ਮਈ ਤੋਂ 28 ਜੁਲਾਈ ਦੇ ਵਿਚਕਾਰ ਜਮ੍ਹਾਂ ਰਕਮਾਂ ਵਿੱਚ ਵਾਧੇ ਤੇ 10% ਦੀ ਆਈ ਸੀਆਰਆਰ ਰੱਖਣ ਲਈ ਕਿਹਾ ਸੀ। ਜਿਸ ਨਾਲ ਬੈਂਕਿੰਗ ਪ੍ਰਣਾਲੀ ਦੇ 1 ਟ੍ਰਿਲੀਅਨ ਰੁਪਏ ($12.02 ਬਿਲੀਅਨ) ਤੋਂ ਵੱਧ ਕਢਵਾਏ ਗਏ ਸਨ। ਹਾਲ ਹੀ ਵਿੱਚ ਰਾਇਟਰਜ਼ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਜ਼ਾਰੀ ਰਿਪੋਰਟ ਵਿੱਚ ਦੱਸਿਆ ਹੈ ਕਿ ਮਾਰਕੀਟ ਭਾਗੀਦਾਰਾਂ ਨੇ ਅਨੁਪਾਤ ਵਿੱਚ ਕੁਝ ਸੁਧਾਰਾਂ ਦੇ ਨਾਲ ਆਰਬੀਆਈ ਆਈ ਸੀਆਰਆਰ ਦੇ ਨਾਲ ਜਾਰੀ ਰਹਿਣ ਦੀ ਉਮੀਦ ਕੀਤੀ ਗਈ ਸੀ। ਮਾਰਕੀਟ ਭਾਗੀਦਾਰਾਂ ਨੇ ਅਗਲੇ ਦੋ ਹਫ਼ਤਿਆਂ ਵਿੱਚ ਹੋਣ ਵਾਲੇ ਦੋਹਰੇ ਟੈਕਸਾਂ ਦੇ ਬਾਹਰ ਆਉਣ ਤੋਂ ਪਹਿਲਾਂ ਅਨੁਪਾਤ ਨੂੰ 5% ਤੋਂ 8% ਤੱਕ ਘਟਾਉਣ ਦੀ ਉਮੀਦ ਵੀ ਕੀਤੀ ਸੀ। ਫਿਲਹਾਲ ਬਾਜ਼ਾਰ ਦੀ ਸਥਿਤੀ ਨੂੰ ਸਥਾਈ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ। ਇਸ ਨਾਲ ਸਿਸਟਮ ਨੂੰ ਅਚਾਨਕ ਕੋਈ ਝਟਕਾ ਨਹੀਂ ਲੱਗੇਗਾ। ਇਹੀ ਨਹੀਂ ਇਸ ਫੈਸਲੇ ਨਾਲ ਬਾਜ਼ਾਰ ਦੀ ਸਥਿਤੀ ਵੀ ਸਹੀ ਬਣੀ ਰਹੇਗੀ। ਕਿਸੇ ਕਿਸਮ ਦੇ ਨੁਕਸਾਨ ਤੋਂ ਬਚਣ ਲਈ ਪੜਾਅਵਾਰ ਫੰਡ ਜ਼ਾਰੀ ਕਰ ਦਿੱਤੇ ਜਾਣਗੇ। ਆਰਬੀਆਈ ਵੱਲੋਂ ਦਿੱਤੀ ਇਸ ਜਾਣਕਾਰੀ ਨਾਲ ਕਈਆਂ ਨੇ ਰਾਹਤ ਜ਼ਰੂਰ ਮਹਸੂਸ ਕੀਤੀ ਹੋਵੇਗੀ।