ਆਰ.ਬੀ.ਆਈ. ਨੇ ਲਾਇਆ 3 ਬੈਂਕਾਂ ਨੂੰ ਮੋਟਾ ਜੁਰਮਾਨਾ, ਜਾਣੋ ਕਿਉਂ ਹੋਈ ਕਾਰਵਾਈ

ਤਿਨੋਂ ਕੰਪਨਿਆਂ ਤੇ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਕੇਂਦਰੀ ਬੈਂਕ ਵਲੋਂ ਜੁਰਮਾਨਾ ਲਗਾਇਆ ਗਿਆ ਹੈ। 

Share:

ਭਾਰਤੀ ਰਿਜ਼ਰਵ ਬੈਂਕ ਨੇ ਨਿੱਜੀ ਖੇਤਰ ਦੇ ਬੈਂਕਾਂ ਐਕਸਿਸ ਬੈਂਕ, ਮਨੀਪੁਰਮ ਫਾਈਨਾਂਸ ਲਿਮਟਿਡ ਅਤੇ ਆਨੰਦ ਰਾਠੀ ਗਲੋਬਲ ਫਾਈਨਾਂਸ ਲਿਮਟਿਡ 'ਤੇ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਵਿੱਤੀ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਐਕਸਿਸ ਬੈਂਕ ਲਿਮਟਿਡ 'ਤੇ 90.92 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। 'ਰਿਜ਼ਰਵ ਬੈਂਕ ਆਫ਼ ਇੰਡੀਆ (ਆਪਣੇ ਗਾਹਕ ਨੂੰ ਜਾਣੋ) ਦਿਸ਼ਾ-ਨਿਰਦੇਸ਼ਾਂ, 2016', ਲੋਨ ਅਤੇ ਐਡਵਾਂਸ- ਵਿਧਾਨਕ ਅਤੇ ਹੋਰ ਪਾਬੰਦੀਆਂ, ਵਿੱਤੀ ਆਊਟਸੋਰਸਿੰਗ ਵਿੱਚ ਜੋਖਮ ਪ੍ਰਬੰਧਨ ਅਤੇ ਆਚਾਰ ਸੰਹਿਤਾ 'ਤੇ ਦਿਸ਼ਾ-ਨਿਰਦੇਸ਼ਾਂ 'ਤੇ ਜਾਰੀ ਕੁਝ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤੇ ਜੁਰਮਾਨਾ ਲਗਾਇਆ ਗਿਆ ਹੈ। ਆਰਬੀਆਈ ਨੇ ਕਿਹਾ ਕਿ ਉਸ ਨੇ ਮਨੀਪੁਰਮ ਫਾਈਨਾਂਸ ਲਿਮਟਿਡ, ਤ੍ਰਿਸ਼ੂਰ (ਕੰਪਨੀ) 'ਤੇ ਗੈਰ-ਪਾਲਣਾ ਲਈ 42.78 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਅਨੰਦ ਰਾਠੀ ਗਲੋਬਲ ਫਾਈਨਾਂਸ ਲਿਮਟਿਡ, ਮੁੰਬਈ (ਕੰਪਨੀ) 'ਤੇ ਗੈਰ-ਪਾਲਣਾ ਲਈ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹਨਾਂ ਤਿੰਨਾਂ ਵਿੱਤੀ ਕੰਪਨੀਆਂ ਦੇ ਖਿਲਾਫ ਇਹ ਕਾਰਵਾਈ ਰੈਗੂਲੇਟਰੀ ਪਾਲਣਾ ਵਿੱਚ ਕਮੀਆਂ 'ਤੇ ਅਧਾਰਤ ਹੈ ਅਤੇ ਇਸਦਾ ਉਦੇਸ਼ ਕੰਪਨੀ ਦੁਆਰਾ ਆਪਣੇ ਗਾਹਕਾਂ ਨਾਲ ਕੀਤੇ ਗਏ ਕਿਸੇ ਵੀ ਲੈਣ-ਦੇਣ ਜਾਂ ਸਮਝੌਤੇ ਦੀ ਵੈਧਤਾ ਨੂੰ ਪ੍ਰਭਾਵਿਤ ਕਰਨਾ ਨਹੀਂ ਹੈ।

ਇਹ ਵੀ ਪੜ੍ਹੋ

Tags :