ਰੇਲਵੇ ਨੇ ਕੀਤੀ ਰਿਕਾਰਡ ਕਮਾਈ, 1 ਲੱਖ ਕਰੋੜ ਕੀਤੇ ਇਕੱਠੇ

ਪਿਛਲੇ ਸਾਲ ਦੀ ਕਮਾਈ 95 ਹਜ਼ਾਰ ਕਰੋੜ ਰੁਪਏ ਦੀ ਆਮਦਨ ਤੋਂ ਇਹ 4 ਫੀਸਦੀ ਜ਼ਿਆਦਾ ਹੈ। 

Share:

ਰੇਲਵੇ ਨੇ ਇਸ ਵਾਰੀ ਮਾਲ ਦੀ ਢੋਆ-ਢੁਆਈ ਤੋਂ ਰਿਕਾਰਡ ਆਮਦਨ ਹਾਸਿਲ ਕੀਤੀ ਹੈ। ਰੇਲਵੇ ਨੇ ਰਿਕਾਰਡ ਕਾਇਮ ਕਰਦੇ ਹੋਏ ਚਾਲੂ ਵਿੱਤੀ ਸਾਲ 'ਚ ਹੁਣ ਤੱਕ 1 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਪਿਛਲੇ ਸਾਲ ਦੀ ਕਮਾਈ 95 ਹਜ਼ਾਰ ਕਰੋੜ ਰੁਪਏ ਦੀ ਆਮਦਨ ਤੋਂ ਚਾਰ ਫੀਸਦੀ ਜ਼ਿਆਦਾ ਹੈ। ਰੇਲਵੇ ਸੂਤਰਾਂ ਅਨੁਸਾਰ ਇਸ ਸਾਲ ਰੇਲਵੇ ਰਾਹੀਂ 940 ਮਿਲੀਅਨ ਟਨ ਮਾਲ ਲੋਡ ਕੀਤਾ ਗਿਆ ਹੈ, ਜਦੋਂ ਕਿ ਪਿਛਲੇ ਸਾਲ 907 ਮਿਲੀਅਨ ਟਨ ਮਾਲ ਲੋਡ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਰੇਲਵੇ ਦਾ ਕੁੱਲ ਮਾਲੀਆ (ਭਾੜਾ ਅਤੇ ਯਾਤਰੀ ਕਿਰਾਏ ਸਮੇਤ) 1.5 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। 11 ਹਜ਼ਾਰ 326 ਕਰੋੜ ਰੁਪਏ ਦਾ ਮਾਲੀਆ ਅਣਰਾਖਵੇਂ ਯਾਤਰੀ ਕਿਰਾਏ ਤੋਂ ਹਾਸਲ ਹੋਇਆ ਹੈ।

ਕੋਲੇ ਦੀ ਢੋਆ-ਢੁਆਈ ਤੋਂ 50,937 ਕਰੋੜ ਆਮਦਨ 

ਰੇਲਵੇ ਦੇ ਮੁਤਾਬਿਕ ਸਭ ਤੋਂ ਵੱਧ ਆਮਦਨ ਕੋਲੇ ਦੀ ਢੋਆ-ਢੁਆਈ ਤੋਂ ਹੋਈ ਹੈ, ਜਿਸ ਵਿੱਚ 50,937 ਕਰੋੜ ਰੁਪਏ ਦੀ ਆਮਦਨ ਹੋਈ ਹੈ। ਹੋਰ ਮਾਲ ਦੀ ਢੋਆ-ਢੁਆਈ ਵਿੱਚ ਲੋਹੇ ਤੋਂ 10,951 ਕਰੋੜ ਰੁਪਏ, ਸੀਮੈਂਟ ਅਤੇ ਧਾਤੂ ਤੋਂ 8415 ਕਰੋੜ ਰੁਪਏ, ਲੋਹੇ ਅਤੇ ਸਟੀਲ ਤੋਂ 6263 ਕਰੋੜ ਰੁਪਏ, ਰਸਾਇਣਕ ਖਾਦਾਂ ਤੋਂ 4570 ਕਰੋੜ ਰੁਪਏ, ਪੈਟਰੋਲੀਅਮ ਪਦਾਰਥਾਂ ਅਤੇ ਗੈਸ ਤੋਂ 4120 ਕਰੋੜ ਰੁਪਏ ਦੀ ਆਮਦਨ ਹੋਈ ਹੈ। ਕੰਟੇਨਰਾਂ ਤੋਂ 3716 ਕਰੋੜ ਰੁਪਏ ਅਤੇ ਹੋਰ ਸਾਮਾਨ ਤੋਂ 5477 ਕਰੋੜ ਰੁਪਏ ਕਮਾਈ ਹੋਈ ਹੈ।

ਇਹ ਵੀ ਪੜ੍ਹੋ

Tags :