ਖ਼ਤਰੇ 'ਚ ਪੰਜਾਬ ਦੀ ਇੰਡਸਟਰੀ, ਸੀਐਮ ਯੋਗੀ ਨੇ ਪਾਏ ਡੋਰੇ 

ਲੁਧਿਆਣਾ ਤੋਂ ਉਦਯੋਗਪਤੀਆਂ ਦਾ ਇੱਕ ਵਫ਼ਦ ਉੱਤਰ ਪ੍ਰਦੇਸ਼ ਵਿਖੇ ਸੀਐਮ ਨੂੰ ਮਿਲਿਆ। ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਜਾਣੂੰ ਕਰਾਉਂਦੇ ਹੋਏ ਵਿਸ਼ੇਸ਼ ਆਫਰ ਮੰਗਿਆ ਗਿਆ ਤਾਂ ਯੋਗੀ ਨੇ ਵੀ ਦਿਲ ਖੋਲ੍ਹ ਦਿੱਤਾ। 

Share:

ਪੰਜਾਬ ਅੰਦਰ ਉਦਯੋਗ ਖੇਤਰ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਲੰਬੇ ਸਮੇਂ ਤੋਂ ਸੂਬਾ ਸਰਕਾਰ ਤੋਂ ਆਸ ਲਗਾਈ ਬੈਠੇ ਇੱਥੋ ਦੇ ਉਦਯੋਗਪਤੀ ਦੂਜੇ ਸੂਬਿਆਂ 'ਚ ਇੰਡਸਟਰੀ ਲਾਉਣ ਨੂੰ ਤਰਜੀਹ ਦੇਣ ਦੀ ਯੋਜਨਾ ਬਣਾ ਰਹੇ ਹਨ। ਲੁਧਿਆਣਾ ਦੇ ਵੱਡੇ ਕਾਰੋਬਾਰੀਆਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਾਨਾਥ ਨਾਲ ਮੁਲਾਕਾਤ ਕੀਤੀ।  ਯੋਗੀ ਨੇ ਲੁਧਿਆਣਾ ਦੇ ਵੱਡੇ ਕਾਰੋਬਾਰੀਆਂ ਨੂੰ 2 ਲੱਖ 35 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਵੀ ਦਿੱਤਾ। ਯੂਪੀ ਸਰਕਾਰ ਨੇ ਪੰਜਾਬ ਦੀ ਇੰਡਸਟਰੀ ਨੂੰ ਵੱਡਾ ਆਫਰ ਦਿੱਤਾ ਹੈ। 
 
200 ਤੋਂ ਵੱਧ ਉਦਯੋਗ ਬੰਦ ਹੋਣ ਦੀ ਸੰਭਾਵਨਾ 
 
ਯੂਪੀ ‘ਚ ਸੰਪਰਕ ਲਈ ਹਾਈਵੇਅ ਬਣਵਾਏ ਗਏ ਹਨ ਅਤੇ 20 ਤੋਂ ਵੱਧ ਫੋਕਲ ਪੁਆਇੰਟ ਸਥਾਪਤ ਕੀਤੇ ਜਾ ਰਹੇ ਹਨ ਜਿੱਥੇ ਘੱਟ ਕੀਮਤ ‘ਤੇ ਜ਼ਮੀਨ ਦੇ ਨਾਲ 8 ਸਾਲਾਂ ਲਈ ਸਟੇਟ ਜੀਐਸਟੀ ਵਿੱਚ ਛੋਟ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਲੁਧਿਆਣਾ ਦੇ ਕਾਰੋਬਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਹਮੇਸ਼ਾ ਚੁਣੀ ਹੋਈ ਸਰਕਾਰ ਕੇਂਦਰ ਸਰਕਾਰ ਦੇ ਉਲਟ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਪਿਛਲੇ 30 ਸਾਲਾਂ ਤੋਂ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਕਾਰੋਬਾਰੀਆਂ ਨੇ ਕਿਹਾ ਕਿ 60 ਦੇ ਕਰੀਬ ਇੰਡਸਟਰੀ ਯੂਪੀ ‘ਚ ਜਾਣ ਲਈ ਤਿਆਰ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ‘ਚ 200 ਤੋਂ ਵੱਧ ਉਦਯੋਗਾਂ ਦੇ ਬੰਦ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ