PM Suraksha Bima Yojana: 2 ਰੁਪਏ ਦੀ ਕੀਮਤ 'ਤੇ 2 ਲੱਖ ਰੁਪਏ ਤੱਕ ਦਾ ਬੀਮਾ,ਇਸ ਤਰ੍ਹਾ ਕਰੋ ਅਪਲਾਈ

ਇਹ ਸਕੀਮ ਸਾਲ 2016 ਵਿੱਚ ਸ਼ੁਰੂ ਹੋਈ ਸੀ। ਇਸ ਵਿੱਚ 2 ਲੱਖ ਰੁਪਏ ਤੱਕ ਦਾ ਬੀਮਾ ਕਵਰੇਜ ਮਿਲਦਾ ਹੈ। ਜਦੋਂ ਕਿ ਸਕੀਮ ਧਾਰਕ ਨੂੰ ਹਰ ਮਹੀਨੇ.....

Share:

ਵੱਧ ਰਹੀ ਮਹਿੰਗਾਈ ਦੇ ਇਸ ਦੌਰਾ ਵਿੱਚ ਜੀਵਨ ਬੀਮਾ ਹਰ ਵਿਅਕਤੀ ਲਈ ਜਰੂਰੀ ਹੋ ਗਿਆ ਹੈ। ਦੇਸ਼ ਦੀ ਵੱਧ ਰਹੀ ਆਬਾਦੀ ਕਾਰਨ ਅਤੇ ਗਰੀਬ ਵਰਗ ਨੂੰ ਸਹੂਲਤਾਂ ਦੇਣ ਲਈ ਸਰਕਾਰ ਕਈ ਤਰ੍ਹਾਂ ਦੀਆਂ ਯੋਜਵਾਨਾਂ ਲੈ ਕੇ ਆਉਂਦੀ ਹੈ। PM Suraksha Bima Yojana ਸਕੀਮ ਸਰਕਾਰ ਨੇ ਗਰੀਬ ਵਰਗ ਨੂੰ ਆਰਥਿਕ ਮਦਦ ਦੇਣ ਲਈ ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੀ।

 

ਯੋਜਨਾ ਦਾ ਉਦੇਸ਼

ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਉਦੇਸ਼ ਕਿਸੇ ਪਰਿਵਾਰ ਦੇ ਮੁਖੀ ਨੂੰ ਕੋਈ ਹਾਦਸਾ ਵਾਪਰਨ 'ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਸੀ। ਇਸ ਸਕੀਮ ਵਿੱਚ 20 ਰੁਪਏ ਸਾਲਾਨਾ ਅਤੇ 2 ਰੁਪਏ ਹਰ ਮਹੀਨੇ ਨਿਵੇਸ਼ ਕਰਨੇ ਪੈਂਦੇ ਹਨ। ਇੰਨੇ ਘੱਟ ਨਿਵੇਸ਼ ਨਾਲ, ਉਨ੍ਹਾਂ ਨੂੰ 2 ਲੱਖ ਰੁਪਏ ਤੱਕ ਦਾ ਜੀਵਨ ਬੀਮਾ ਮਿਲਦਾ ਹੈ। ਇਹ ਸਕੀਮ ਸਾਲ 2016 ਵਿੱਚ ਸ਼ੁਰੂ ਕੀਤੀ ਗਈ ਸੀ।

 

ਇਸ ਤਰ੍ਹਾ ਕਰੋ ਅਪਲਾਈ

ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਔਨਲਾਈਨ ਅਤੇ ਔਫਲਾਈਨ ਦੋਵਾਂ ਲਈ ਅਰਜ਼ੀ ਦੇ ਸਕਦੇ ਹੋ। ਆਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਅਧਿਕਾਰਤ ਵੈੱਬਸਾਈਟ https://www.jansuraksha.gov.in/ 'ਤੇ ਜਾਣਾ ਪਵੇਗਾ। ਇੱਥੇ ਫਾਰਮ 'ਤੇ ਕਲਿੱਕ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਵਿਕਲਪ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਫਾਰਮ ਦੇ ਵਿਕਲਪ 'ਤੇ ਕਲਿੱਕ ਕਰੋ। ਆਪਣੀ ਭਾਸ਼ਾ ਚੁਣੋ ਅਤੇ ਫਿਰ ਫਾਰਮ ਵਿੱਚ ਲੋੜੀਂਦੀ ਜਾਣਕਾਰੀ ਨੂੰ ਸਹੀ ਢੰਗ ਨਾਲ ਭਰੋ। ਸਾਰੇ ਲੋੜੀਂਦੇ ਦਸਤਾਵੇਜ਼ ਨੱਥੀ ਕਰੋ ਅਤੇ ਫਿਰ ਫਾਰਮ ਜਮ੍ਹਾਂ ਕਰੋ। ਇਸ ਤਰ੍ਹਾਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਔਫਲਾਈਨ ਅਰਜ਼ੀ ਲਈ ਤੁਹਾਨੂੰ ਬੈਂਕ ਦੀ ਉਸ ਸ਼ਾਖਾ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿੱਥੇ ਤੁਹਾਡਾ ਪਹਿਲਾਂ ਹੀ ਬੱਚਤ ਖਾਤਾ ਹੈ।

ਇਹ ਵੀ ਪੜ੍ਹੋ

Tags :