1 ਸਤੰਬਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ: ਜਾਣੋ ਆਪਣੇ ਸ਼ਹਿਰ ਦੀਆਂ ਨਵੀਨਤਮ ਦਰਾਂ

ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ। ਦਰਾਂ, ਭਾਵੇਂ ਸੰਸ਼ੋਧਿਤ ਹੋਣ ਜਾਂ ਨਾ ਬਦਲੀਆਂ ਗਈਆਂ ਹੋਣ, ਅਗਲੇ ਦਿਨ ਸਵੇਰੇ 6 ਵਜੇ ਘੋਸ਼ਿਤ ਜ਼ਰੂਰ ਕੀਤੀਆਂ ਜਾਂਦੀਆਂ ਹਨ। ਇਹਨਾਂ ਕੀਮਤਾਂ ਦੀ ਸੂਚੀ ਨਾਲ ਤੁਸੀਂ ਆਪਣੇ ਸ਼ਹਿਰ ਜਾਂ ਇਲਾਕੇ ਵਿੱਚ ਵਧੀਆ ਕੀਮਤਾਂ ਦਾ ਅੰਦਾਜਾ ਲਗਾ ਸਕਦੇ ਹੋਂ। ਤੇਲ ਮਾਰਕੀਟਿੰਗ ਕੰਪਨੀਆਂ (ਉਐਮਸੀ) ਨੇ […]

Share:

ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ। ਦਰਾਂ, ਭਾਵੇਂ ਸੰਸ਼ੋਧਿਤ ਹੋਣ ਜਾਂ ਨਾ ਬਦਲੀਆਂ ਗਈਆਂ ਹੋਣ, ਅਗਲੇ ਦਿਨ ਸਵੇਰੇ 6 ਵਜੇ ਘੋਸ਼ਿਤ ਜ਼ਰੂਰ ਕੀਤੀਆਂ ਜਾਂਦੀਆਂ ਹਨ। ਇਹਨਾਂ ਕੀਮਤਾਂ ਦੀ ਸੂਚੀ ਨਾਲ ਤੁਸੀਂ ਆਪਣੇ ਸ਼ਹਿਰ ਜਾਂ ਇਲਾਕੇ ਵਿੱਚ ਵਧੀਆ ਕੀਮਤਾਂ ਦਾ ਅੰਦਾਜਾ ਲਗਾ ਸਕਦੇ ਹੋਂ। ਤੇਲ ਮਾਰਕੀਟਿੰਗ ਕੰਪਨੀਆਂ (ਉਐਮਸੀ) ਨੇ ਸ਼ੁੱਕਰਵਾਰ ਨੂੰ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਸਿਰਫ ਚੋਣਵੇਂ ਸਥਾਨਾਂ ਦੇ ਮਾਮਲੇ ਵਿੱਚ ਮਾਮੂਲੀ ਬਦਲਾਅ ਕੀਤੇ ਗਏ ਹਨ। ਦਰਅਸਲ ਪਿਛਲੇ ਸਾਲ 21 ਮਈ ਤੋਂ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਪਿਛਲੇ ਪੂਰੇ ਭਾਰਤ ਵਿੱਚ ਸੰਸ਼ੋਧਨ ਕੀਤਾ ਗਿਆ ਸੀ, ਉਦੋਂ ਤੋਂ ਈਂਧਨ ਦੀਆਂ ਦਰਾਂ ਵੱਡੇ ਪੱਧਰ ਤੇ ਇਕਸਾਰ ਰਹੀਆਂ ਹਨ। ਜਿਸ ਦਾ ਲਾਭ ਲਗਭਗ ਹਰ ਇਲਾਕੇ ਦੇ ਲੋਕਾਂ ਨੂੰ ਮਿਲਿਆ ਹੈ। ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ ਇੰਡੀਅਨ ਆਇਲ ਰੋਜ਼ਾਨਾ ਈਂਧਨ ਦੀਆਂ ਕੀਮਤਾਂ ਦੀ ਸਮੀਖਿਆ ਕਰਦੇ ਹਨ ।ਇੱਕ ਅਭਿਆਸ ਜੋ ਜੂਨ 2017 ਵਿੱਚ ਸ਼ੁਰੂ ਹੋਇਆ ਸੀ ਦੇ ਅਨੁਸਾਰ ਦਰਾਂ ਭਾਵੇਂ ਸੰਸ਼ੋਧਿਤ ਹੋਣ ਜਾਂ ਨਾ ਬਦਲੀਆਂ ਗਈਆਂ, ਅਗਲੇ ਦਿਨ ਸਵੇਰੇ 6 ਵਜੇ ਘੋਸ਼ਿਤ ਜ਼ਰੂਰ ਕੀਤੀਆਂ ਜਾਂਦੀਆਂ ਹਨ।

 ਸਤੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ-ਗੁਡਰਿਟਰਨਜ਼ ਵੈੱਬਸਾਈਟ ਦੇ ਮੁਤਾਬਕ ਮੁੰਬਈ, ਕੋਲਕਾਤਾ ਅਤੇ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਕ੍ਰਮਵਾਰ 106.31, 106.03 ਅਤੇ 96.72 ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੂਜੇ ਪਾਸੇ ਚੇਨਈ ਵਿੱਚ ਇਕ ਦਿਨ ਪਹਿਲਾਂ 0.11 ਰੁਪਏ ਦੇ ਮਾਮੂਲੀ ਵਾਧੇ ਤੋਂ ਬਾਅਦ ਇਕ ਵਾਰ ਫਿਰ ਪੈਟਰੋਲ 102.63 ਰੁਪਏ ਪ੍ਰਤੀ ਲੀਟਰ ਤੇ ਆ ਗਿਆ ਹੈ।

ਸਿਟੀ ਪੈਟਰੋਲ (ਕੀਮਤ/ਲੀਟਰ)

ਅਹਿਮਦਾਬਾਦ -96.49

ਬੈਂਗਲੁਰੂ -101.94

ਚੰਡੀਗੜ੍ਹ -96.20 ਰੁਪਏ

ਹੈਦਰਾਬਾਦ-109.66

ਜੈਪੁਰ -108.51

ਲਖਨਊ – 96.57

ਨੋਇਡਾ -96.94

ਮੁੰਬਈ, ਕੋਲਕਾਤਾ ਅਤੇ ਨਵੀਂ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਕ੍ਰਮਵਾਰ 94.27 ਰੁਪਏ, 92.76 ਰੁਪਏ ਅਤੇ 89.62 ਰੁਪਏ ਪ੍ਰਤੀ ਲੀਟਰ ਹੈ। ਚੇਨਈ ਲਈ ਵੀਰਵਾਰ ਨੂੰ 0.09 ਦੇ ਵਾਧੇ ਤੋਂ ਬਾਅਦ, ਦਰਾਂ 94.24 ਪ੍ਰਤੀ ਲੀਟਰ ਹੋ ਗਈਆਂ।

ਸਿਟੀ ਡੀਜ਼ਲ (ਕੀਮਤ/ਲੀਟਰ)

ਅਹਿਮਦਾਬਾਦ -92.23

ਬੈਂਗਲੁਰੂ -87.89

ਚੰਡੀਗੜ੍ਹ -84.26 ਰੁਪਏ

ਹੈਦਰਾਬਾਦ -97.82

ਜੈਪੁਰ -93.75

ਲਖਨਊ – 89.76

ਨੋਇਡਾ -90.11

ਈਂਧਨ ਦੀਆਂ ਕੀਮਤਾਂ ਵੱਖ-ਵੱਖ ਰਾਜਾਂ ਵਿੱਚ ਵੱਖ ਕਿਉਂ ਹੁੰਦੀਆਂ ਹਨ?

ਇਹ ਵੈਲਯੂ-ਐਡਿਡ ਟੈਕਸ (ਵੈਟ), ਮਾਲ ਭਾੜੇ ਦੇ ਖਰਚੇ, ਸਥਾਨਕ ਟੈਕਸ, ਹੋਰਾਂ ਦੇ ਨਾਲ ਕਾਰਨਾਂ ਕਰਕੇ ਇਹਨਾਂ ਕੀਮਤਾਂ ਵਿੱਚ ਫ਼ਰਕ ਦੇਖਿਆ ਜਾ ਸਕਦਾ ਹੈ। ਜੋਂ ਵੱਖ ਵੱਖ ਸ਼ਹਿਰਾਂ ਅਤੇ ਰਾਜਾਂ ਅਨੁਸਾਰ ਵੱਖ ਵੱਖ ਹੋ ਸਕਦੀਆਂ ਹਨ।