ਪੇਟੀਐਮ ਦੀ ਮੂਲ ਕੰਪਨੀ ਨੇ 1 ਹਜਾਰ ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

ਛਾਂਟੀਆਂ ਨੂੰ ਸਵੀਕਾਰ ਕਰਦੇ ਹੋਏ, ਕੰਪਨੀ ਦੇ ਬੁਲਾਰੇ ਨੇ ਕਿਹਾ, 'Paytm ਚਾਲੂ ਵਿੱਤੀ ਸਾਲ ਦੌਰਾਨ 10%-15% ਸਟਾਫ ਦੀ ਲਾਗਤ ਘਟਾਏਗੀ। ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਆਟੋਮੇਸ਼ਨ ਵਾਲੇ ਰੋਲਸ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ। ਹਾਲਾਂਕਿ, ਕੰਪਨੀ ਦੇ ਬੁਲਾਰੇ ਨੇ ਕਰਮਚਾਰੀਆਂ ਦੀ ਛਾਂਟੀਆਂ ਦੀ ਗਿਣਤੀ 'ਤੇ ਆਪਣੀ ਅਸਹਿਮਤ ਜਾਹੀਰ ਕੀਤੀ।

Share:

ਪੇਟੀਐਮ ਦੀ ਮੂਲ ਕੰਪਨੀ 'One 97 Communications Limited' ਨੇ 1,000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ, ਕੰਪਨੀ ਨੇ ਵੱਖ-ਵੱਖ ਯੂਨਿਟਾਂ ਵਿੱਚ ਛਾਂਟੀ ਕੀਤੀ ਹੈ। ਇਕਨਾਮਿਕਸ ਟਾਈਮਜ਼ ਨੇ ਆਪਣੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਦੇ ਅਨੁਸਾਰ, ਕੰਪਨੀ ਨੇ ਖਰਚਿਆਂ ਵਿੱਚ ਕਟੌਤੀ ਲਈ ਕਰਮਚਾਰੀਆਂ ਨੂੰ ਕੱਢਿਆ ਹੈ ਅਤੇ ਆਪਣੇ ਵੱਖ-ਵੱਖ ਕਾਰੋਬਾਰਾਂ ਨੂੰ ਮੁੜ ਸਥਾਪਿਤ ਕਰ ਰਹੀ ਹੈ। ਇਸ ਛਾਂਟੀ ਨਾਲ One 97 Communications Limited ਦੇ ਕੁੱਲ ਕਰਮਚਾਰੀਆਂ ਦੀ ਸੰਖਿਆ ਦੇ  ਘੱਟੋ-ਘੱਟ 10% ਪ੍ਰਭਾਵਿਤ ਹੋਣ ਦਾ ਅਨੁਮਾਨ ਹੈ।

ਸਭ ਤੋਂ ਵੱਧ ਛਾਂਟੀ ਕਰਨ ਵਾਲੀਆਂ ਤਕਨੀਕੀ ਕੰਪਨੀਆਂ ਵਿੱਚੋਂ Paytm ਇੱਕ 

ਰਿਪੋਰਟ ਦੇ ਅਨੁਸਾਰ, Paytm ਵਿੱਚ ਛਾਂਟੀ ਇਸ ਸਾਲ ਦੀ ਕੀਸੇ ਵੀ Indian new age tech firm ਦੁਆਰਾ ਕੀਤੀ ਗਈ ਸਭ ਤੋਂ ਵੱਡੀ ਛਾਂਟੀ ਵਿੱਚੋਂ ਇੱਕ ਹੈ। ਇਸ ਸਾਲ, ਸਟਾਰਟਅੱਪਸ ਤੋਂ ਸਭ ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਸੀ। ਇਸ ਦੇ ਮੁੱਖ ਕਾਰਨ ਫੰਡਾਂ ਦੀ ਘਾਟ, ਕਾਰੋਬਾਰ ਦਾ ਪੁਨਰਗਠਨ, ਲਾਗਤ ਵਿੱਚ ਕਟੌਤੀ ਸਨ।

Paytm ਨੇ ਲੋਨ ਕਾਰੋਬਾਰ ਦੀ ਰਣਨੀਤੀ ਬਦਲਣ ਦਾ ਕੀਤਾ ਐਲਾਨ 

ਹਾਲ ਹੀ ਵਿੱਚ Paytm ਨੇ ਲੋਨ ਕਾਰੋਬਾਰ ਦੀ ਰਣਨੀਤੀ ਬਦਲਣ ਦਾ ਐਲਾਨ ਕੀਤਾ ਹੈ। 6 ਦਸੰਬਰ ਨੂੰ, ਕੰਪਨੀ ਨੇ ਕਿਹਾ ਕਿ ਇਸਦੇ ਲਈ, ਉਹ ਵੱਡੇ ਬੈਂਕਾਂ ਅਤੇ NBFCs ਦੇ ਨਾਲ ਮਿਲ ਕੇ ਵੱਡੇ ਆਕਾਰ ਦੇ ਨਿੱਜੀ ਲੋਨ ਅਤੇ ਵਪਾਰੀ ਲੋਨ ਦੀ ਪੇਸ਼ਕਸ਼ ਕਰੇਗੀ। ਇਸ ਵਿੱਚ, ਘੱਟ ਜੋਖਮ ਅਤੇ ਉੱਚ ਕ੍ਰੈਡਿਟ ਯੋਗ ਗਾਹਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਹ 50,000 ਰੁਪਏ ਤੋਂ ਘੱਟ ਟਿਕਟ ਦੇ ਆਕਾਰ ਲਈ ਕਰਜ਼ੇ ਦੀ ਵੰਡ ਨੂੰ ਘਟਾ ਦੇਵੇਗਾ। NBFC, ਭਾਵ ਗੈਰ-ਬੈਂਕਿੰਗ ਵਿੱਤੀ ਕੰਪਨੀਆਂ, ਉਹ ਕੰਪਨੀਆਂ ਹਨ ਜੋ ਵੱਖ-ਵੱਖ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਪਰ ਉਹਨਾਂ ਕੋਲ ਬੈਂਕਿੰਗ ਲਾਇਸੈਂਸ ਨਹੀਂ ਹੈ। ਕੰਪਨੀ ਦੀ ਵੈਬਸਾਈਟ ਦੇ ਅਨੁਸਾਰ, ਇਸਦੇ ਕੋਲ ਲੋਨ ਵੰਡ ਲਈ ਆਦਿਤਿਆ ਬਿਰਲਾ ਕੈਪੀਟਲ, ਹੀਰੋ ਫਿਨਕਾਰਪ, ਟਾਟਾ ਕੈਪੀਟਲ ਅਤੇ ਫਾਈਬ ਵਰਗੇ NBFC ਹਿੱਸੇਦਾਰ ਹਨ। ਉਹ ਇੱਕ ਵੱਡੇ ਬੈਂਕ ਨੂੰ ਜੋੜਨ ਦੀ ਪ੍ਰਕਿਰਿਆ ਵਿੱਚ ਵੀ ਹਨ।

ਇਹ ਵੀ ਪੜ੍ਹੋ