24 ਕੈਰੇਟ ਸੋਨੇ ਵਿੱਚ ਫਿਰ ਤੋਂ ਨਿਵੇਸ਼ ਦਾ ਮੌਕਾ, ਸਾਵਰੇਨ ਗੋਲਡ ਬਾਂਡ 18 ਨੂੰ ਖੁੱਲ੍ਹੇਗਾ

ਸਰਕਾਰ ਨੇ ਸਾਵਰੇਨ ਗੋਲਡ ਬਾਂਡ ਦੀ ਕੀਮਤ 6,199 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਹੈ। ਆਨਲਾਈਨ ਅਪਲਾਈ ਕਰਨ ਅਤੇ ਡਿਜੀਟਲ ਪੇਮੈਂਟ ਕਰਨ 'ਤੇ ਤੁਹਾਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ। 

Share:

24 ਕੈਰੇਟ ਸ਼ੁੱਧ ਸੋਨੇ ਚ ਫਿਰ ਤੋਂ ਨਿਵੇਸ਼ ਦਾ ਮੌਕਾ ਮਿਲਣ ਜਾ ਰਿਹਾ ਹੈ। ਸਰਕਾਰ ਵਲੋਂ ਇਕ ਵਾਰ ਫਿਰ ਤੋਂ ਸਾਵਰੇਨ ਗੋਲਡ ਬਾਂਡ (Sovereign Gold Bond) ਵਿੱਚ ਨਿਵੇਸ਼ ਦਾ ਮੌਕਾ ਦਿੱਤਾ ਜਾਵੇਗਾ। ਸਕੀਮ ਦੀ ਅਗਲੀ ਲੜੀ ਸੋਮਵਾਰ 18 ਦਸੰਬਰ ਨੂੰ ਖੁੱਲ੍ਹੇਗੀ। ਇਸ 'ਚ 22 ਦਸੰਬਰ ਤੱਕ ਨਿਵੇਸ਼ ਕੀਤਾ ਜਾ ਸਕੇਗਾ। ਸਰਕਾਰ ਨੇ ਸਾਵਰੇਨ ਗੋਲਡ ਬਾਂਡ ਦੀ ਕੀਮਤ 6,199 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਹੈ। ਆਨਲਾਈਨ ਅਪਲਾਈ ਕਰਨ ਅਤੇ ਡਿਜੀਟਲ ਪੇਮੈਂਟ ਕਰਨ 'ਤੇ ਤੁਹਾਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ। ਮਤਲਬ 1 ਗ੍ਰਾਮ ਸੋਨੇ ਲਈ ਤੁਹਾਨੂੰ 6,149 ਰੁਪਏ ਦੇਣੇ ਪੈਣਗੇ। ਗੋਲਡ ਬਾਂਡ ਸਰਕਾਰੀ ਬਾਂਡ ਹੈ। ਇਸ ਨੂੰ ਡੀਮੈਟ ਵਿੱਚ ਬਦਲਿਆ ਜਾ ਸਕਦਾ ਹੈ। ਇਹ ਬਾਂਡ 1 ਗ੍ਰਾਮ ਸੋਨੇ ਦਾ ਹੈ। ਯਾਨੀ ਬਾਂਡ ਦੀ ਕੀਮਤ 1 ਗ੍ਰਾਮ ਸੋਨੇ ਦੀ ਕੀਮਤ ਦੇ ਬਰਾਬਰ ਹੋਵੇਗੀ। ਇਹ RBI ਦੁਆਰਾ ਜਾਰੀ ਕੀਤਾ ਜਾਂਦਾ ਹੈ। 

ਨਿਵੇਸ਼ ਕਰਨ ਤੇ ਮਿਲਦਾ 2.50% ਦਾ ਸਲਾਨਾ ਵਿਆਜ 

ਸਾਵਰੇਨ ਗੋਲਡ ਬਾਂਡ (Sovereign Gold Bond) ਵਿੱਚ 24 ਕੈਰੇਟ ਯਾਨੀ 99.9% ਸ਼ੁੱਧ ਸੋਨੇ ਵਿੱਚ ਨਿਵੇਸ਼ ਕਰਦੇ ਹੋ। ਨਿਵੇਸ਼ ਕਰਨ ਤੇ 2.50% ਦਾ ਸਲਾਨਾ ਵਿਆਜ ਮਿਲਦਾ ਹੈ। ਜੇਕਰ ਪੈਸੇ ਦੀ ਲੋੜ ਹੈ ਤਾਂ ਬਾਂਡ ਦੇ ਵਿਰੁੱਧ ਕਰਜ਼ਾ ਵੀ ਲਿਆ ਜਾ ਸਕਦਾ ਹੈ। ਬਾਂਡ ਦੀ ਕੀਮਤ ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਲਿਮਿਟੇਡ ਯਾਨੀ IBJA ਦੀ ਪ੍ਰਕਾਸ਼ਿਤ ਦਰ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਇਸ ਵਿੱਚ ਸਬਸਕ੍ਰਿਪਸ਼ਨ ਪੀਰੀਅਡ ਤੋਂ ਪਹਿਲਾਂ ਦੇ ਹਫ਼ਤੇ ਦੇ ਆਖਰੀ ਤਿੰਨ ਦਿਨਾਂ ਦੀਆਂ ਦਰਾਂ ਦੀ ਔਸਤ ਗਣਨਾ ਕੀਤੀ ਜਾਂਦੀ ਹੈ। ਇਸਦੀ ਸ਼ੁੱਧਤਾ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਨੈਸ਼ਨਲ ਸਟਾਕ ਐਕਸਚੇਂਜ ਦੇ ਅਨੁਸਾਰ ਗੋਲਡ ਬਾਂਡ ਦੀ ਕੀਮਤ ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੁਆਰਾ ਪ੍ਰਕਾਸ਼ਤ 24 ਕੈਰਟ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਨਾਲ ਜੁੜੀ ਹੋਈ ਹੈ। 

ਇਹ ਵੀ ਪੜ੍ਹੋ