ਸੁਕੰਨਿਆ ਸਮ੍ਰਿਧੀ ਯੋਜਨਾ 'ਚ ਹੁਣ ਮਿਲੇਗਾ 8.2% ਵਿਆਜ, ਇੱਦਾਂ ਸਮਝੋ ਗਣਿਤ

ਬੱਚੀ ਦੀ ਉੱਚ ਸਿੱਖਿਆ ਲਈ ਖਰਚੇ ਦੇ ਮਾਮਲੇ ਵਿੱਚ 18 ਸਾਲ ਦੀ ਉਮਰ ਤੋਂ ਬਾਅਦ ਸੁਕੰਨਿਆ ਸਮ੍ਰਿਧੀ ਯੋਜਨਾ ਖਾਤੇ ਵਿੱਚੋਂ 50% ਤੱਕ ਦੀ ਰਕਮ ਕਢਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਬੇਟੀ ਦੇ 18 ਸਾਲ ਦੀ ਹੋ ਜਾਣ ਤੋਂ ਬਾਅਦ ਤੁਸੀਂ ਲੜਕੀ ਦੇ ਵਿਆਹ ਸਮੇਂ ਵੀ ਪੈਸੇ ਕਢਵਾ ਸਕਦੇ ਹੋ

Share:

ਹਾਈਲਾਈਟਸ

  • ਇਸ ਦੇ ਤਹਿਤ ਤੁਸੀਂ 1.5 ਲੱਖ ਰੁਪਏ ਤੱਕ ਦੇ ਸਾਲਾਨਾ ਨਿਵੇਸ਼ 'ਤੇ ਟੈਕਸ ਛੋਟ ਪ੍ਰਾਪਤ ਕਰ ਸਕਦੇ ਹੋ

ਸਰਕਾਰ ਨੇ 1 ਜਨਵਰੀ ਤੋਂ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਲਈ ਸੁਕੰਨਿਆ ਸਮ੍ਰਿਧੀ ਯੋਜਨਾ 'ਤੇ ਵਿਆਜ ਦਰ ਵਿੱਚ 0.20% ਦਾ ਵਾਧਾ ਕੀਤਾ ਹੈ। ਇਸ ਸਕੀਮ ਵਿੱਚ ਨਿਵੇਸ਼ ਕਰਨ 'ਤੇ ਹੁਣ 8% ਦੀ ਬਜਾਏ 8.20% ਸਾਲਾਨਾ ਵਿਆਜ ਦਿੱਤਾ ਜਾਵੇਗਾ। ਜੇਕਰ ਤੁਸੀਂ ਵੀ ਆਪਣੀ ਬੇਟੀ ਦੇ ਭਵਿੱਖ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਸ ਦੇ ਨਾਮ 'ਤੇ ਸੁਕੰਨਿਆ ਸਮਰਿਧੀ ਖਾਤਾ ਖੋਲ੍ਹ ਸਕਦੇ ਹੋ। ਇਸ ਸਕੀਮ ਰਾਹੀਂ ਤੁਸੀਂ ਆਪਣੀ ਬੇਟੀ ਲਈ ਲੱਖਾਂ ਰੁਪਏ ਦਾ ਫੰਡ ਆਸਾਨੀ ਨਾਲ ਤਿਆਰ ਕਰ ਸਕਦੇ ਹੋ। 

10 ਸਾਲ ਦੀ ਹੋਣ ਤੱਕ ਖੁੱਲੇਗਾ ਖਾਤਾ  

ਸੁਕੰਨਿਆ ਸਮ੍ਰਿਧੀ ਯੋਜਨਾ 'ਚ ਬੇਟੀਆਂ ਦਾ ਖਾਤਾ ਸਿਰਫ ਜਨਮ ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਖੋਲ੍ਹਿਆ ਜਾ ਸਕਦਾ ਹੈ। ਇਹ ਖਾਤਾ ਇੱਕ ਪਰਿਵਾਰ ਵਿੱਚ ਵੱਧ ਤੋਂ ਵੱਧ ਦੋ ਲੜਕੀਆਂ ਲਈ ਖੋਲ੍ਹਿਆ ਜਾ ਸਕਦਾ ਹੈ। ਜੁੜਵਾਂ ਜਾਂ ਤਿੰਨ ਬੱਚਿਆਂ ਦੇ ਜਨਮ ਦੀ ਸਥਿਤੀ ਵਿੱਚ, ਦੋ ਤੋਂ ਵੱਧ ਖਾਤੇ ਖੋਲ੍ਹੇ ਜਾ ਸਕਦੇ ਹਨ।

21 ਸਾਲ ਦੀ ਹੋਣ ਤੇ ਹੋਵੇਗਾ ਪਰਿਪੱਕ 

ਲੜਕੀ 21 ਸਾਲ ਦੀ ਹੋ ਜਾਂਦੀ ਹੈ ਜਾਂ ਲੜਕੀ ਦਾ ਵਿਆਹ ਹੋ ਜਾਂਦਾ ਹੈ, ਖਾਤਾ ਪਰਿਪੱਕ ਹੋ ਜਾਵੇਗਾ ਅਤੇ ਤੁਹਾਨੂੰ ਵਿਆਜ ਸਮੇਤ ਪੂਰੇ ਪੈਸੇ ਮਿਲ ਜਾਣਗੇ। ਬੱਚੀ ਦੀ ਉੱਚ ਸਿੱਖਿਆ ਲਈ ਖਰਚੇ ਦੇ ਮਾਮਲੇ ਵਿੱਚ 18 ਸਾਲ ਦੀ ਉਮਰ ਤੋਂ ਬਾਅਦ ਸੁਕੰਨਿਆ ਸਮ੍ਰਿਧੀ ਯੋਜਨਾ ਖਾਤੇ ਵਿੱਚੋਂ 50% ਤੱਕ ਦੀ ਰਕਮ ਕਢਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਬੇਟੀ ਦੇ 18 ਸਾਲ ਦੀ ਹੋ ਜਾਣ ਤੋਂ ਬਾਅਦ ਤੁਸੀਂ ਲੜਕੀ ਦੇ ਵਿਆਹ ਸਮੇਂ ਵੀ ਪੈਸੇ ਕਢਵਾ ਸਕਦੇ ਹੋ।

5 ਸਾਲ ਬਾਅਦ ਵੀ ਕਰ ਸਕੋਗੇ ਖਾਤਾ ਬੰਦ 

ਖਾਤਾ ਖੁੱਲ੍ਹਣ ਤੋਂ 5 ਸਾਲ ਬਾਅਦ ਬੰਦ ਕੀਤਾ ਜਾ ਸਕਦਾ ਹੈ। ਇਹ ਕਈ ਸਥਿਤੀਆਂ ਵਿੱਚ ਵੀ ਕੀਤਾ ਜਾ ਸਕਦਾ ਹੈ, ਜਿਵੇਂ ਕਿ ਕਿਸੇ ਖਤਰਨਾਕ ਬਿਮਾਰੀ ਦੇ ਮਾਮਲੇ ਵਿੱਚ ਜਾਂ ਜੇਕਰ ਖਾਤਾ ਕਿਸੇ ਹੋਰ ਕਾਰਨ ਕਰਕੇ ਬੰਦ ਕੀਤਾ ਜਾ ਰਿਹਾ ਹੈ, ਤਾਂ ਇਸਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਪਰ ਇਸ 'ਤੇ ਵਿਆਜ ਬਚਤ ਖਾਤੇ ਦੇ ਅਨੁਸਾਰ ਦਿੱਤਾ ਜਾਵੇਗਾ।

 

ਟੈਕਸ ਛੋਟ ਦਾ ਵੀ ਲਾਭ 

ਚਾਲੂ ਵਿੱਤੀ ਸਾਲ ਵਿੱਚ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ। ਇਨਕਮ ਟੈਕਸ ਐਕਟ ਦੀ ਧਾਰਾ 80C ਦੇ ਤਹਿਤ ਟੈਕਸ ਛੋਟ ਦਾ ਲਾਭ ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਨਿਵੇਸ਼ ਕਰਕੇ ਲਿਆ ਜਾ ਸਕਦਾ ਹੈ। ਇਸ ਦੇ ਤਹਿਤ ਤੁਸੀਂ 1.5 ਲੱਖ ਰੁਪਏ ਤੱਕ ਦੇ ਸਾਲਾਨਾ ਨਿਵੇਸ਼ 'ਤੇ ਟੈਕਸ ਛੋਟ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਪੜ੍ਹੋ