ਨਿਫਟੀ ਆਲ-ਟਾਈਮ ਹਾਈ, 20,267 'ਤੇ ਹੋਇਆ ਬੰਦ, ਸੈਂਸੈਕਸ ਵੀ ਉਛਲਿਆ

ਫਲੇਅਰ ਰਾਈਟਿੰਗ ਦਾ ਆਈਪੀਓ 22 ਨਵੰਬਰ ਤੋਂ 24 ਨਵੰਬਰ ਤੱਕ ਖੁੱਲ੍ਹਾ ਸੀ। ਇਸ ਦੇ ਇਸ਼ੂ ਨੂੰ 46.68 ਵਾਰ ਸਬਸਕ੍ਰਾਈਬ ਕੀਤਾ ਗਿਆ। ਕੰਪਨੀ ਨੇ ਇਹ ਆਈਪੀਓ 593 ਕਰੋੜ ਰੁਪਏ ਜੁਟਾਉਣ ਲਈ ਲਿਆਂਦਾ ਸੀ। 1976 ਵਿੱਚ ਸਥਾਪਿਤ, ਕੰਪਨੀ ਜੈੱਲ ਪੈਨ, ਬਾਲ ਪੈਨ, ਮੈਟਲ ਪੈਨ ਅਤੇ ਰੋਲਰ ਪੈਨ ਆਦਿ ਤਿਆਰ ਕਰਦੀ ਹੈ।

Share:

ਸ਼ੇਅਰ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 492.75 ਅੰਕ ਵਧ ਕੇ 67,481.19 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 134.75 ਅੰਕ ਵਧ ਕੇ 20,267.90 ਦੇ ਪੱਧਰ 'ਤੇ ਬੰਦ ਹੋਇਆ। ਇਹ ਨਿਫਟੀ ਦਾ ਬੰਦ ਹੋਣ ਵਾਲਾ ਉੱਚਾ ਪੱਧਰ ਹੈ। ਕਾਰੋਬਾਰ ਦੌਰਾਨ, ਨਿਫਟੀ ਆਪਣੇ ਉੱਚ ਪੱਧਰ 'ਤੇ ਪਹੁੰਚ ਗਿਆ, ਇਸ ਨੇ 20,272.75 ਦੇ ਪੱਧਰ ਨੂੰ ਛੂਹਿਆ। ਇਸ ਤੋਂ ਪਹਿਲਾਂ ਨਿਫਟੀ ਦਾ ਉੱਚ ਪੱਧਰ 20,222.45 ਸੀ, ਜੋ ਇਸ ਨੇ 15 ਸਤੰਬਰ ਨੂੰ ਬਣਾਇਆ ਸੀ। ਸੈਂਸੈਕਸ ਦਾ ਸਭ ਤੋਂ ਉੱਚਾ ਪੱਧਰ 67,927 ਹੈ, ਇਹ ਵੀ 15 ਸਤੰਬਰ ਨੂੰ ਹੀ ਬਣਿਆ ਸੀ।

ਫਲੇਅਰ ਰਾਈਟਿੰਗ ਦੇ ਸ਼ੇਅਰ 48.91% ਵਧੇ 

ਅੱਜ ਲਿਸਟਿੰਗ ਵਾਲੇ ਦਿਨ ਫਲੇਅਰ ਰਾਈਟਿੰਗ ਦੇ ਸ਼ੇਅਰ 199 ਰੁਪਏ ਭਾਵ 65.5 ਫੀਸਦੀ ਦੇ ਵਾਧੇ ਨਾਲ 503 ਰੁਪਏ 'ਤੇ ਲਿਸਟ ਹੋਏ। ਹਾਲਾਂਕਿ, ਕਾਰੋਬਾਰ ਦੇ ਅੰਤ 'ਤੇ ਇਹ 148.70 ਰੁਪਏ ਜਾਂ 48.91% ਦੇ ਵਾਧੇ ਨਾਲ 452.70 ਰੁਪਏ 'ਤੇ ਬੰਦ ਹੋਇਆ। ਇਸ ਦੀ ਜਾਰੀ ਹੋਣ ਵਾਲੀ ਕੀਮਤ 304 ਰੁਪਏ ਸੀ। ਸੂਚੀਬੱਧ ਹੋਣ ਤੋਂ ਬਾਅਦ ਇਸ ਨੇ 514.40 ਰੁਪਏ ਦਾ ਉੱਚ ਪੱਧਰ ਬਣਾ ਲਿਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 18 'ਚ ਵਾਧਾ ਅਤੇ 12 'ਚ ਗਿਰਾਵਟ ਦੇਖਣ ਨੂੰ ਮਿਲੀ।

ਟਾਟਾ ਟੇਕ ਦੇ ਸ਼ੇਅਰ ਵੀ ਮੁਨਾਫੇ 'ਚ 

ਦੂਜੇ ਪਾਸੇ ਟਾਟਾ ਟੈਕ ਦੇ ਸ਼ੇਅਰਾਂ 'ਚ ਵੀ ਅੱਜ ਮੁਨਾਫਾ ਬੁਕਿੰਗ ਦੇਖਣ ਨੂੰ ਮਿਲੀ। ਇਹ 7.39 ਫੀਸਦੀ ਦੀ ਗਿਰਾਵਟ ਨਾਲ 1,216 ਰੁਪਏ 'ਤੇ ਬੰਦ ਹੋਇਆ। ਕੱਲ੍ਹ ਇਸ ਦੇ ਸ਼ੇਅਰ 163% ਦੇ ਵਾਧੇ ਨਾਲ 1,313 ਰੁਪਏ 'ਤੇ ਬੰਦ ਹੋਏ। ਟਾਟਾ ਟੈਕ 500 ਰੁਪਏ ਦੀ ਇਸ਼ੂ ਕੀਮਤ ਤੋਂ 140% ਵੱਧ, 1,200 ਰੁਪਏ 'ਤੇ ਸੂਚੀਬੱਧ ਸੀ। ਇਸ ਨੂੰ 70 ਗੁਣਾ ਸਬਸਕ੍ਰਿਪਸ਼ਨ ਮਿਲਿਆ ਹੈ। ਟਾਟਾ ਗਰੁੱਪ ਨੇ ਲਗਭਗ 19 ਸਾਲਾਂ ਬਾਅਦ ਆਈਪੀਓ ਲਾਂਚ ਕੀਤਾ ਸੀ।

ਕੱਲ੍ਹ ਵੀ ਬਜ਼ਾਰ ਵਿੱਚ ਹੋਇਆ ਸੀ ਵਾਧਾ 

ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 86 ਅੰਕਾਂ ਦੇ ਵਾਧੇ ਨਾਲ 66,988 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ 'ਚ 36 ਅੰਕਾਂ ਦਾ ਵਾਧਾ ਹੋਇਆ, ਇਹ 20,133 ਦੇ ਪੱਧਰ 'ਤੇ ਬੰਦ ਹੋਇਆ ਸੀ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 17 'ਚ ਵਾਧਾ ਅਤੇ 13 'ਚ ਗਿਰਾਵਟ ਦੇਖਣ ਨੂੰ ਮਿਲੀ ਸੀ।

ਇਹ ਵੀ ਪੜ੍ਹੋ

Tags :