Bank News: ਜਲਦੀ ਹੀ ਬੈਂਕਾਂ ਵਿੱਚ ਬਦਲਣ ਜਾ ਰਹੀ ਹੈ ਇਹ ਵਿਵਸਥਾ, ਆਮ ਗ੍ਰਾਹਕਾਂ ਤੇ ਪਵੇਗਾ ਵੱਡਾ ਅਸਰ, ਪੜ੍ਹੋ ਪੂਰੀ ਖ਼ਬਰ

Bank News: ਹੁਣ ਜਲਦੀ ਹੀ ਬੈਂਕ ਸਿਰਫ 5 ਦਿਨ ਕੰਮ ਕਰਨਗੇ, ਭਾਵ ਸੋਮਵਾਰ ਤੋਂ ਸ਼ੁੱਕਰਵਾਰ ਤੱਕ। ਬੈਂਕ ਹਰ ਸ਼ਨੀਵਾਰ ਅਤੇ ਐਤਵਾਰ ਬੰਦ ਰਹਿਣਗੇ। ਇਹ ਫੈਸਲਾ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ ਦੀ 8 ਮਾਰਚ ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ।

Share:

Bank News: ਅਜੇ ਬੈਂਕ ਹਰ ਐਤਵਾਰ ਅਤੇ ਮਹੀਨੇ ਦੇ ਦੂਜੇ-ਚੌਥੇ ਐਤਵਾਰ ਨੂੰ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ ਸਰਕਾਰੀ ਛੁੱਟੀ ਵਾਲੇ ਦਿਨ ਵੀ ਬੈਂਕ ਬੰਦ ਰਹਿੰਦੇ ਹਨ। ਹੁਣ ਤੱਕ ਬੈਂਕਾਂ ਵਿੱਚ ਕੰਮ ਹਫ਼ਤੇ ਵਿੱਚ 6 ਦਿਨ ਹੁੰਦਾ ਹੈ। ਦੋ ਹਫ਼ਤੇ 5 ਦਿਨ ਅਤੇ 2 ਹਫ਼ਤੇ 6 ਦਿਨ ਕੰਮ ਹੁੰਦਾ ਹੈ। ਪਰ ਹੁਣ ਜਲਦੀ ਹੀ ਬੈਂਕ ਸਿਰਫ 5 ਦਿਨ ਕੰਮ ਕਰਨਗੇ, ਭਾਵ ਸੋਮਵਾਰ ਤੋਂ ਸ਼ੁੱਕਰਵਾਰ ਤੱਕ। ਬੈਂਕ ਹਰ ਸ਼ਨੀਵਾਰ ਅਤੇ ਐਤਵਾਰ ਬੰਦ ਰਹਿਣਗੇ। ਇਹ ਫੈਸਲਾ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ ਦੀ 8 ਮਾਰਚ ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ। ਹਾਲਾਂਕਿ ਇਸ ਨੂੰ ਸਰਕਾਰ ਵੱਲੋਂ ਮਨਜ਼ੂਰੀ ਮਿਲਣੀ ਬਾਕੀ ਹੈ। ਸਰਕਾਰ ਵੱਲੋਂ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕ ਬੰਦ ਰਹਿਣਗੇ ਅਤੇ ਬੈਂਕਾਂ 'ਚ ਹਫਤੇ 'ਚ ਸਿਰਫ 5 ਦਿਨ ਹੀ ਕੰਮ ਹੋਵੇਗਾ।

ਬੈਂਕ ਮੁਲਾਜ਼ਮਾਂ ਦੀ ਤਨਖਾਹ ਵਿੱਚ ਵੀ ਹੋਵੇਗਾ ਵਾਧਾ

ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ ਵਿਚਾਲੇ ਹੋਈ ਸਾਂਝੀ ਮੀਟਿੰਗ 'ਚ ਬੈਂਕ ਕਰਮਚਾਰੀਆਂ ਦੀ ਤਨਖਾਹ 'ਚ 17 ਫੀਸਦੀ ਵਾਧਾ ਕਰਨ 'ਤੇ ਵੀ ਸਹਿਮਤੀ ਬਣੀ ਹੈ। ਇਸ ਦਾ ਮਤਲਬ ਹੈ ਕਿ ਸਰਕਾਰੀ ਬੈਂਕ ਕਰਮਚਾਰੀਆਂ ਦੀ ਤਨਖਾਹ ਵਧਣ ਨਾਲ 8,284 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਤਨਖਾਹ ਵਾਧਾ ਨਵੰਬਰ 2022 ਤੋਂ ਲਾਗੂ ਹੋਵੇਗਾ। ਲਗਭਗ 8 ਲੱਖ ਬੈਂਕ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ।

ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ 

ਇਹ ਸਾਰੀਆਂ ਗੱਲਾਂ ਉਦੋਂ ਹੀ ਲਾਗੂ ਹੋਣਗੀਆਂ ਜਦੋਂ ਸਰਕਾਰ ਆਈ.ਬੀ.ਏ. ਦੀ ਪ੍ਰੈੱਸ ਰਿਲੀਜ਼ ਨੂੰ ਮਨਜ਼ੂਰੀ ਦੇਵੇਗੀ। ਜੇਕਰ ਸਰਕਾਰ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਆਮ ਗਾਹਕਾਂ ਨੂੰ ਕੁਝ ਨੁਕਸਾਨ ਉਠਾਉਣਾ ਪੈ ਸਕਦਾ ਹੈ। ਕਿਉਂਕਿ ਬੈਂਕਾਂ ਵਿੱਚ ਅਜੇ ਵੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਜਦੋਂ ਹਰ ਸ਼ਨੀਵਾਰ ਬੈਂਕ ਬੰਦ ਹੋਣ ਲੱਗਦੇ ਹਨ ਤਾਂ ਬੈਂਕ ਗਾਹਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਕਈ ਗਾਹਕ ਸ਼ਨੀਵਾਰ ਨੂੰ ਹੀ ਆਪਣਾ ਬੈਂਕ ਦਾ ਕੰਮ ਕਰਵਾ ਲੈਂਦੇ ਹਨ। ਹਾਲਾਂਕਿ ਅੱਜ ਦੇ ਸਮੇਂ ਵਿੱਚ, ਬੈਂਕਾਂ ਦੀਆਂ ਮੋਬਾਈਲ ਐਪਲੀਕੇਸ਼ਨਾਂ ਦੀ ਸ਼ੁਰੂਆਤ ਨਾਲ ਗਾਹਕਾਂ ਨੂੰ ਕੁਝ ਸਹੂਲਤ ਮਿਲੀ ਹੈ। ਬਹੁਤ ਸਾਰੇ ਗਾਹਕ ਬੈਂਕਿੰਗ ਦਾ ਜ਼ਿਆਦਾਤਰ ਕੰਮ ਆਪਣੇ ਮੋਬਾਈਲ ਤੋਂ ਕਰਦੇ ਹਨ।

ਇਹ ਵੀ ਪੜ੍ਹੋ

Tags :