Maruti Suzuki ਦੇ ਸ਼ੇਅਰਾਂ ਨੇ ਭਰੀ ਰਾਕੇਟ ਵਾਲੀ ਉਡਾਨ, ਰਚ ਦਿੱਤਾ ਵੱਡਾ ਇਤਿਹਾਸ

Maruti Suzuki India Ltd.: ਬੁੱਧਵਾਰ ਨੂੰ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਸ਼ੇਅਰਾਂ ਨੇ ਰਾਕੇਟ ਦੀ ਤਰ੍ਹਾਂ ਉੱਡ ਕੇ ਨਵਾਂ ਰਿਕਾਰਡ ਬਣਾਇਆ ਹੈ। ਕੰਪਨੀ ਹੁਣ 4 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ 'ਚ ਸ਼ਾਮਲ ਹੋ ਗਈ ਹੈ।

Share:

Maruti Suzuki: ਮਾਰੂਤੀ ਸੁਜ਼ੂਕੀ ਇੰਡੀਆ ਨੇ ਬੁੱਧਵਾਰ 27 ਮਾਰਚ ਨੂੰ ਇਤਿਹਾਸ ਰਚ ਦਿੱਤਾ ਹੈ। ਮਾਰੂਤੀ ਸੁਜ਼ੂਕੀ ਭਾਰਤੀ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕੰਪਨੀਆਂ 'ਚੋਂ 19ਵੀਂ ਕੰਪਨੀ ਬਣ ਗਈ ਹੈ ਜਿਸ ਨੇ 4 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਨੂੰ ਪਾਰ ਕਰਕੇ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ। ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਸ਼ੇਅਰ ਸਾਲ 2024 'ਚ ਰਾਕੇਟ ਦੀ ਰਫਤਾਰ ਨਾਲ ਵਧ ਕੇ ਧਮਾਲ ਮਚਾ ਰਹੇ ਹਨ। ਇਸ ਸਾਲ ਕੰਪਨੀ ਦੇ ਸ਼ੇਅਰਾਂ 'ਚ 23 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਸਿਰਫ 3 ਮਹੀਨਿਆਂ 'ਚ ਕੰਪਨੀ ਦੇ ਸ਼ੇਅਰਾਂ 'ਚ ਵਾਧਾ ਇਸ ਦੇ ਵਾਧੇ ਨੂੰ ਦਰਸਾਉਂਦਾ ਹੈ।

ਅੱਜ ਦੁਪਹਿਰ 12:30 ਵਜੇ ਬੀਐਸਈ ਵਿੱਚ ਇਸ ਦੇ ਸ਼ੇਅਰ 12,725 ਰੁਪਏ ਦੇ ਰਿਕਾਰਡ ਉੱਚ ਪੱਧਰ ਨੂੰ ਛੂਹ ਗਏ। ਅੱਜ ਬਾਜ਼ਾਰ ਬੰਦ ਹੋਣ ਤੱਕ ਇਸ ਦੇ ਸ਼ੇਅਰ 2.53 ਫੀਸਦੀ ਵੱਧ ਕੇ 12560 ਰੁਪਏ ਦੇ ਪੱਧਰ 'ਤੇ ਬੰਦ ਹੋਏ। 

ਇਹ ਕੰਪਨੀਆਂ ਸੂਚੀ 'ਚ ਸ਼ਾਮਲ ਹਨ

ਮਨੀ ਕੰਟਰੋਲ ਦੀ ਇੱਕ ਰਿਪੋਰਟ ਦੇ ਅਨੁਸਾਰ, ਹੁਣ ਤੱਕ ਜਿਨ੍ਹਾਂ ਕੰਪਨੀਆਂ ਨੇ 4 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਛੂਹਿਆ ਹੈ ਜਾਂ ਪਾਰ ਕੀਤਾ ਹੈ ਉਹ ਹਨ - RIL, TCS, HDFC ਬੈਂਕ, Infosys, ICICI ਬੈਂਕ, ਭਾਰਤੀ ਏਅਰਟੈੱਲ, SBI, LIC, HUL, ITC, L&T, ਬਜਾਜ ਫਾਇਨਾਂਸ, ਅਡਾਨੀ ਐਨਰਜੀ, ਅਡਾਨੀ ਗ੍ਰੀਨ, ਐਚਸੀਐਲ ਟੈਕ, ਅਡਾਨੀ ਇੰਟਰਪ੍ਰਾਈਜਿਜ਼, ਕੋਟਕ ਮਹਿੰਦਰਾ ਬੈਂਕ ਅਤੇ ਅਡਾਨੀ ਟੋਟਲ ਗੈਸ ਦਾ ਨਾਂਅ ਸ਼ਾਮਿਲ ਹੈ।    

ਗ੍ਰੋਥ ਦੇ ਕਾਰਨ ਆਈ ਮਾਰੂਤੀ ਸੁਜੂਕੀ ਦੇ ਸ਼ੇਅਰਾਂ 'ਚ ਤੇਜ਼ੀ

ਮਾਰੂਤੀ ਸੁਜ਼ੂਕੀ ਇੰਡੀਆ ਦੇ ਸ਼ੇਅਰਾਂ 'ਚ ਇੰਨੀ ਤੇਜ਼ੀ ਦਾ ਕਾਰਨ ਹੈ ਉਸਦੀ ਗ੍ਰੋਥ। ਮਾਰੂਤੀ ਸੁਜ਼ੂਕੀ ਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਰਿਕਾਰਡ ਵਿਕਰੀ ਦਰਜ ਕੀਤੀ ਸੀ। ਕੰਪਨੀ ਦੇ ਸ਼ੁੱਧ ਮਾਲੀਏ 'ਚ ਵੀ 33 ਫੀਸਦੀ ਦਾ ਉਛਾਲ ਆਇਆ। ਇਸ ਦੇ ਪ੍ਰੀਮੀਅਮ ਯੂਟੀਲਿਟੀ ਵਾਹਨਾਂ 'ਚ 60 ਫੀਸਦੀ ਦਾ ਵਾਧਾ ਹੋਇਆ ਹੈ। ਇਹ ਸਾਰੇ ਕਾਰਨ ਹਨ ਕਿ ਕੰਪਨੀ ਦੇ ਸ਼ੇਅਰ ਰਾਕੇਟ ਵਾਂਗ ਉੱਡ ਰਹੇ ਹਨ।

ਡਿਸਕਲੇਮਰ: ਇਹ ਖਬਰ ਸਿਰਫ ਜਾਣਕਾਰੀ ਲਈ ਲਿਖੀ ਗਈ ਹੈ। ਇੰਡੀਆ ਡੇਲੀ ਲਾਈਵ ਇਸ ਖ਼ਬਰ ਰਾਹੀਂ ਕਿਸੇ ਨੂੰ ਵੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਦੀ ਸਲਾਹ ਨਹੀਂ ਦਿੰਦਾ ਹੈ। ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ, ਇੱਕ ਵਾਰ ਆਪਣੇ ਵਿੱਤੀ ਸਲਾਹਕਾਰ ਨਾਲ ਜ਼ਰੂਰ ਸਲਾਹ ਕਰੋ।

ਇਹ ਵੀ ਪੜ੍ਹੋ