ਲੁਧਿਆਣਾ 'ਚ ਪੁਲਿਸ ਵੱਲੋਂ ਨਕਲੀ ਨੋਟ ਛਾਪਣ ਵਾਲਾ ਗਿਰੋਹ ਕਾਬੂ, ਲੱਖਾਂ ਦੀ ਜਾਅਲੀ ਕਰੰਸੀ ਬਰਾਮਦ

ਪੁਲਿਸ ਦੀ ਟੀਮ ਨੇ 100 ਅਤੇ 200 ਰੁਪਏ ਦੇ ਕੁੱਲ 5.10 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਕਿੰਨੇ ਲੋਕਾਂ ਨੂੰ ਨਕਲੀ ਨੋਟ ਸਪਲਾਈ ਕੀਤੇ ਹਨ।

Share:

ਲੁਧਿਆਣਾ ਦੀ ਸਰਾਭਾ ਨਗਰ ਪੁਲਿਸ ਨੇ ਜਾਅਲੀ ਕਰੰਸੀ ਛਾਪ ਕੇ ਸਪਲਾਈ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੋਹਣ ਸਿੰਘ ਉਰਫ ਸੋਨੀ (39) ਵਾਸੀ ਜਗਰਾਉਂ ਅਤੇ ਮਨਦੀਪ ਸਿੰਘ ਉਰਫ ਮਨੀ (40) ਵਾਸੀ ਅਗਵਾੜ ਗੁੱਜਰਾਂ, ਰਾਏਕੋਟ ਰੋਡ ਵਜੋਂ ਹੋਈ ਹੈ। ਨੌਸਰਬਾਜ਼ ਦਾ ਸਾਥੀ ਬਖਤੌਰ ਸਿੰਘ ਵਾਸੀ ਪਿੰਡ ਲੋਹਾਰਾ, ਮੋਗਾ ਅਜੇ ਫਰਾਰ ਹੈ।

ਪੁਲਿਸ ਟੀਮ ਨੂੰ ਮਿਲੀ ਸੀ ਗੁਪਤ ਸੂਚਨਾ 

ਮੁਲਜ਼ਮ ਸੋਹਨ ਡਰਾਈਵਰ ਹੋਣ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ। ਮੁਲਜ਼ਮ ਮਨਦੀਪ ਫੋਟੋਗ੍ਰਾਫਰ ਹੈ ਅਤੇ ਹੋਮਿਓਪੈਥਿਕ ਦਵਾਈਆਂ ਵੀ ਵੇਚਦਾ ਹੈ। ਸੰਯੁਕਤ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਸਰਾਭਾ ਨਗਰ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਕਲੀ ਨੋਟਾਂ ਦੀ ਸਪਲਾਈ ਕਰਨ ਵਾਲਾ ਦੋਸ਼ੀ ਭਾਈ ਰਣਧੀਰ ਸਿੰਘ ਨਗਰ ਸਥਿਤ ਓਰੀਐਂਟ ਸਿਨੇਮਾ ਨੇੜੇ ਡਿਲੀਵਰੀ ਕਰਵਾਉਣ ਆਇਆ ਹੈ |

ਪੁਲਿਸ ਨੇ ਜਾਲ ਵਿਛਾ ਕੀਤਾ ਮੁਲਜ਼ਮਾਂ ਨੂੰ ਕਾਬੂ 

ਮੁਲਜ਼ਮ ਨਕਲੀ ਨੋਟ ਸਪਲਾਈ ਕਰਨ ਲਈ ਹੁੰਡਈ ਆਈ-20 ਕਾਰ ਵਿੱਚ ਆਏ ਸਨ। ਪੁਲਿਸ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਕਾਰ ਸਮੇਤ ਕਾਬੂ ਕਰ ਲਿਆ। ਮਾਮਲੇ ਦਾ ਮੁੱਖ ਮਾਸਟਰਮਾਈਂਡ ਅਜੇ ਫਰਾਰ ਹੈ। ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿੰਨੇ ਲੋਕਾਂ ਨੂੰ ਨਕਲੀ ਨੋਟ ਸਪਲਾਈ ਕੀਤੇ ਹਨ।

ਇਹ ਵੀ ਪੜ੍ਹੋ