ਲੰਡਨ ਸਕੂਲ ਆਫ ਇਕਨਾਮਿਕਸ ਤੇ ਲੱਗੇ ਭਾਰਤ ਵਿਰੋਧੀ ਹੋਣ ਦੇ ਇਲਜ਼ਾਮ

ਭਾਰਤੀ ਵਿਦਿਆਰਥੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਆਪਣੀ ਭਾਰਤੀ ਅਤੇ ਹਿੰਦੂ ਪਛਾਣ ਦੇ ਕਾਰਨ ਜਾਣਬੁੱਝ ਕੇ ਚਲਾਏ ਗਏ ਮੁਹਿੰਮ ਦੇ ਨਤੀਜੇ ਵਜੋਂ ਲੰਡਨ ਸਕੂਲ ਆਫ ਇਕਨਾਮਿਕਸ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਸੰਸਥਾ ਨੇ ਨਿਯਮਾਂ ਦਾ ਉਲੰਘਣ ਕਰਨ ਤੇ ਕੀਤੀ ਸੀ ਕਾਰਵਾਈ ਕਰਨ ਕਟਾਰੀਆ, ਜੋ ਹਰਿਆਣਾ ਦੇ ਰਹਿਣ ਵਾਲਾ […]

Share:

ਭਾਰਤੀ ਵਿਦਿਆਰਥੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਆਪਣੀ ਭਾਰਤੀ ਅਤੇ ਹਿੰਦੂ ਪਛਾਣ ਦੇ ਕਾਰਨ ਜਾਣਬੁੱਝ ਕੇ ਚਲਾਏ ਗਏ ਮੁਹਿੰਮ ਦੇ ਨਤੀਜੇ ਵਜੋਂ ਲੰਡਨ ਸਕੂਲ ਆਫ ਇਕਨਾਮਿਕਸ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ।

ਸੰਸਥਾ ਨੇ ਨਿਯਮਾਂ ਦਾ ਉਲੰਘਣ ਕਰਨ ਤੇ ਕੀਤੀ ਸੀ ਕਾਰਵਾਈ

ਕਰਨ ਕਟਾਰੀਆ, ਜੋ ਹਰਿਆਣਾ ਦੇ ਰਹਿਣ ਵਾਲਾ ਹੈ ਅਤੇ ਲੰਡਨ ਦੀ ਪ੍ਰਮੁੱਖ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਟ ਕਾਨੂੰਨ ਦੀ ਡਿਗਰੀ ਲਈ ਪੜ੍ਹ ਰਹੇ ਹੈ। ਉਸਨੇ ਦਾਅਵਾ ਕੀਤਾ ਕਿ ਉਹ ਐਲਐਸਈ ਸਟੂਡੈਂਟਸ ਯੂਨੀਅਨ (ਐਲਐਸਈਐਸਯੂ) ਦੇ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜਨ ਲਈ ਆਪਣੇ ਸਾਥੀਆਂ ਦੇ ਸਮਰਥਨ ਤੋਂ ਪ੍ਰੇਰਿਤ ਹੋਇਆ ਸੀ। ਹਾਲਾਂਕਿ, ਉਸ ਨੂੰ ਪਿਛਲੇ ਹਫਤੇ ਅਯੋਗ ਕਰਾਰ ਦਿੱਤਾ ਗਿਆ ਸੀ । ਕਟਾਰੀਆ ਨੇ ਕਿਹਾ ਕਿ ਬਦਕਿਸਮਤੀ ਨਾਲ, ਕੁਝ ਵਿਅਕਤੀ ਇੱਕ ਭਾਰਤੀ-ਹਿੰਦੂ ਨੂੰ ਐਲਐਸਈਐਸਯੂ  ਦੀ ਅਗਵਾਈ ਕਰਦੇ ਹੋਏ ਦੇਖਣਾ ਬਰਦਾਸ਼ਤ ਨਹੀਂ ਕਰ ਸਕਦੇ ਹਨ ਅਤੇ ਮੇਰੇ ਚਰਿੱਤਰ ਅਤੇ  ਪਛਾਣ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਰਹੇ ਹਨ ।

ਜਦੋਂ ਮੈਂ ਆਪਣੀ ਪੋਸਟ ਗ੍ਰੈਜੂਏਟ ਪੜ੍ਹਾਈ ਸ਼ੁਰੂ ਕੀਤੀ, ਤਾਂ ਮੈਂ ਵਿਦਿਆਰਥੀ ਭਲਾਈ ਲਈ ਆਪਣੇ ਜਨੂੰਨ ਨੂੰ ਪੂਰਾ ਕਰਨ ਅਤੇ ਹੋਰ ਅੱਗੇ ਵਧਾਉਣ ਦੀ ਪੂਰੀ ਉਮੀਦ ਕੀਤੀ। ਪਰ ਮੇਰੇ ਸੁਪਨੇ ਚਕਨਾਚੂਰ ਹੋ ਗਏ ਜਦੋਂ ਸਿਰਫ ਮੇਰੀ ਭਾਰਤੀ ਅਤੇ ਹਿੰਦੂ ਪਛਾਣ ਦੇ ਕਾਰਨ ਮੇਰੇ ਖਿਲਾਫ ਇੱਕ ਜਾਣਬੁੱਝ ਕੇ ਗੰਦੀ ਮੁਹਿੰਮ ਚਲਾਈ ਗਈ।

ਇਸ ਦੌਰਾਨ, ਐਲਐਸਈਐਸਯੂ  ਨੇ ਸੋਮਵਾਰ ਨੂੰ ਇੱਕ ਮੀਡੀਆ ਵਿੱਚ ਜਾਰੀ ਬਿਆਨ ਵਿੱਚ ਕਿਹਾ ਕਿ ਸੰਸਥਾ ਇੱਕ ਨਿਰਪੱਖ ਅਤੇ ਲੋਕਤੰਤਰੀ ਢੰਗ ਨਾਲ ਕੰਮ ਕਰਦੀ ਹੈ ਅਤੇ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਅਤੇ ਧੱਕੇਸ਼ਾਹੀ ਪ੍ਰਤੀ ਪੱਕਾ ਜ਼ੀਰੋ-ਸਹਿਣਸ਼ੀਲਤਾ ਵਾਲਾ ਰੁਖ ਰੱਖਦੀ ਹੈ। ਇਸ ਸਾਲ ਦੀਆਂ ਚੋਣਾਂ ਦੀ ਬਾਹਰੀ ਸਮੀਖਿਆ ਦਾ ਵੀ ਸੰਸਥਾ ਨੇ ਹੁਕਮ ਦਿੱਤਾ ਹੈ। ਇਸ ਸਾਲ ਇੱਕ ਉਮੀਦਵਾਰ ਦੁਆਰਾ ਚੋਣ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ, ਨਤੀਜੇ ਵਜੋਂ LSESU ਨੇ ਉਹਨਾਂ ਨੂੰ ਜਨਰਲ ਸਕੱਤਰ ਦੇ ਅਹੁਦੇ ਲਈ ਇਸ ਸਾਲ ਦੀ ਲੀਡਰਸ਼ਿਪ ਰੇਸ ਤੋਂ ਅਯੋਗ ਠਹਿਰਾਉਣ ਦਾ ਮੁਸ਼ਕਲ ਫੈਸਲਾ ਲਿਆ। ਉਮੀਦਵਾਰਾਂ ਵਲੋ ਨਿਯਮਾਂ ਦੀ ਉਲੰਘਣਾ ਸੰਸਥਾ ਬਰਦਾਸ਼ ਨਹੀਂ ਕਰਦੀ । ਸੰਸਥਾ ਨੇ ਕਿਹਾ ਕਿ ” ਸਾਨੂੰ ਭਰੋਸਾ ਹੈ ਕਿ ਸਾਰੇ ਫੈਸਲਿਆਂ ਦਾ ਪਾਲਣ ਸਹੀ ਪ੍ਰਕਿਰਿਆ ਅਤੇ ਵਧੀਆ ਅਭਿਆਸ ਦੇ ਅਨੁਸਾਰ ਕੀਤਾ ਗਿਆ ਸੀ। ਹਾਲਾਂਕਿ, ਇਸ ਤਜ਼ਰਬੇ ਦਾ ਕੁਝ ਉਮੀਦਵਾਰਾਂ ਤੇ ਜੋ ਪ੍ਰਭਾਵ ਪਿਆ ਹੈ, ਉਸ ਨੂੰ ਦੇਖਦੇ ਹੋਏ, ਅਸੀਂ ਇਸ ਵਾਰ ਇੱਕ ਬਾਹਰੀ ਸਮੀਖਿਆ ਕਰਾਂਗੇ ਅਤੇ ਉਸ ਅਨੁਸਾਰ ਕਮਿਊਨਿਟੀ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਾਂਗੇ “।