ਕਿਸਾਨਾਂ ਨੂੰ ਘੱਟ ਵਿਆਜ 'ਤੇ ਕਰਜ਼ਾ, ਜਾਣੋ ਕੀ ਹੈ ਕੇਂਦਰ ਦੀ KCC ਸਕੀਮ

1998 ਤੋਂ ਇਹ ਸਕੀਮ ਚੱਲੀ ਆ ਰਹੀ ਹੈ। ਅਪਲਾਈ ਕਰਨ ਤੋਂ 15 ਦਿਨਾਂ ਅੰਦਰ ਕਰਜ਼ਾ ਮਿਲ ਜਾਂਦਾ ਹੈ। ਪਸ਼ੂ ਪਾਲਣ, ਮੱਛੀ ਪਾਲਣ ਤੇ ਖੇਤੀ ਨਾਲ ਸਬੰਧਤ ਕਾਰੋਬਾਰ ਕੀਤਾ ਜਾ ਸਕਦਾ ਹੈ। 

Share:

ਕਿਸਾਨ ਮਜ਼ਬੂਰੀ ਵਸ ਮਹਿੰਗੀਆਂ ਵਿਆਜ ਦਰਾਂ ਉਪਰ ਕਰਜ਼ਾ ਲੈਂਦੇ ਹਨ। ਬਹੁਤ ਸਾਰੇ ਕੇਸ ਤਾਂ ਅਜਿਹੇ ਹੁੰਦੇ ਹਨ ਕਿ ਅਸਲ ਰਕਮ ਨਾਲੋਂ ਵਿਆਜ ਕਈ ਗੁਣਾ ਦੇਣਾ ਪੈ ਜਾਂਦਾ ਹੈ। ਸਰਕਾਰਾਂ ਕਿਸਾਨਾਂ ਖਾਤਰ ਬਹੁਤ ਸਾਰੀਆਂ ਸਕੀਮਾਂ ਚਲਾ ਰਹੀਆਂ ਹਨ। ਜਿਹਨਾਂ ਦੀ ਜਾਣਕਾਰੀ ਨਾ ਹੋਣ ਕਰਕੇ ਵੀ ਕਿਸਾਨ ਇਸਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਤੁਹਾਨੂੰ ਕੇਂਦਰ ਸਰਕਾਰ ਦੀ  ਕਿਸਾਨ ਕ੍ਰੇਡਿਟ ਕਾਰਡ (KCC) ਸਕੀਮ ਬਾਰੇ ਦੱਸਦੇ ਹਾਂ। ਇਸ ਰਾਹੀਂ ਕਿਸਾਨਾਂ ਨੂੰ ਘੱਟ ਦਰਾਂ ‘ਤੇ ਵਿਆਜ ਮਿਲਦਾ ਹੈ। ਸਰਕਾਰ ਦੀ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਕ੍ਰੇਡਿਟ ਕਾਰਡ ਮਿਲਦਾ ਹੈ ਜਿਸ ‘ਤੇ ਉਹ ਕਰਜ਼ਾ ਵੀ ਲੈ ਸਕਦੇ ਹਨ।
 
ਜਾਣੋ ਪੂਰੀ ਸਕੀਮ 
 
ਕਿਸਾਨ ਕ੍ਰੇਡਿਟ ਕਾਰਡ ਸਕੀਮ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੁਆਰਾ ਸੰਨ 1998 ਵਿੱਚ ਸ਼ੁਰੂ ਕੀਤੀ ਗਈ ਇੱਕ ਸਰਕਾਰੀ ਪਹਿਲਕਦਮੀ ਹੈ, ਜਿਸਦਾ ਉਦੇਸ਼ ਕਿਸਾਨਾਂ ਨੂੰ ਛੋਟੀ ਮਿਆਦ ਦੇ ਕਰਜ਼ੇ ਪ੍ਰਦਾਨ ਕਰਨਾ ਹੈ। ਕਿਸਾਨ ਕ੍ਰੇਡਿਟ ਕਾਰਡ 'ਚ ਘੱਟ ਵਿਆਜ ਦਰਾਂ, ਆਸਾਨੀ ਨਾਲ ਮੁੜ ਭੁਗਤਾਨ ਵਿਕਲਪ, ਬੀਮਾ ਕਵਰੇਜ,  ਬੱਚਤ ਖਾਤਿਆਂ,  ਸਮਾਰਟ ਕਾਰਡਾਂ ਅਤੇ ਡੈਬਿਟ ਕਾਰਡਾਂ ‘ਤੇ ਆਕਰਸ਼ਕ ਵਿਆਜ ਦਰਾਂ ਵਰਗੇ ਹੋਰ ਲਾਭ ਸ਼ਾਮਲ ਹਨ। ਜੇਕਰ ਕਿਸਾਨ ਪਸ਼ੂ ਪਾਲਣ, ਮੱਛੀ ਪਾਲਣ ਜਾਂ ਖੇਤੀ ਨਾਲ ਸਬੰਧਤ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਉਹ ਇਸ ਸਕੀਮ ਤਹਿਤ ਕਰਜ਼ਾ ਲੈ ਸਕਦੇ ਹਨ। ਇਹ ਛੋਟੀ ਮਿਆਦ ਦੇ ਕਰਜ਼ੇ ਦੀ ਇੱਕ ਕਿਸਮ ਹੈ। ਕੇਸੀਸੀ ਸਕੀਮ ਤਹਿਤ ਕਿਸਾਨਾਂ ਨੂੰ ਬੈਂਕਾਂ ਵੱਲੋਂ ਦਿੱਤੇ ਕਰਜ਼ਿਆਂ ‘ਤੇ ਵਿਆਜ ‘ਤੇ ਛੋਟ ਮਿਲਦੀ ਹੈ। ਸਕੀਮ ਲਈ ਵਿਆਜ ਦਰਾਂ 2% ਤੋਂ ਘੱਟ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਔਸਤਨ 4% ਤੋਂ ਸ਼ੁਰੂ ਹੁੰਦੀਆਂ ਹਨ। ਜਿਸ ਨਾਲ ਕਿਸਾਨਾਂ ਲਈ ਆਪਣੇ ਕਰਜ਼ਿਆਂ ਨੂੰ ਵਾਪਸ ਕਰਨਾ ਆਸਾਨ ਹੋ ਜਾਂਦਾ ਹੈ।
 
ਕਿਵੇਂ ਕਰਨਾ ਅਪਲਾਈ 

ਕਿਸਾਨ ਕ੍ਰੇਡਿਟ ਕਾਰਡ ਸਕੀਮ 'ਚ ਨਿਵੇਸ਼ ਕਰਨਾ ਆਸਾਨ ਹੈ। ਕਿਸਾਨ ਕ੍ਰੇਡਿਟ ਕਾਰਡ ਅਪਲਾਈ ਕਰਨ ਦੇ 15 ਦਿਨਾਂ ਦੇ ਅੰਦਰ ਮਿਲ ਜਾਂਦਾ ਹੈ।  ਕਾਰਡ ਲਈ ਉਸ ਬੈਂਕ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਪਵੇਗਾ।  ਕਿਸਾਨ ਕਾਰਡ ਦਾ ਵਿਕਲਪ ਚੁਣਨਾ ਹੋਵੇਗਾ। ਇਸਤੋਂ ਬਾਅਦ ਸਾਰਾ ਵੇਰਵਾ ਭਰਨਾ ਹੋਵੇਗਾ। ਕਿਸਾਨ ਕ੍ਰੇਡਿਟ ਕਾਰਡ ਲਈ ਹੋਰ ਜਾਣਕਾਰੀ ਜਿਵੇਂ ਕਿ ਨਾਮ, ਮੋਬਾਈਲ ਨੰਬਰ ਆਦਿ ਦੇਣ ਤੋਂ ਬਾਅਦ ਸਬਮਿਟ ‘ਤੇ ਕਲਿੱਕ ਕਰਨਾ ਹੋਵੇਗਾ। ਇਸਤੋਂ ਬਾਅਦ ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ। ਕਿਸਾਨ ਕ੍ਰੇਡਿਟ ਕਾਰਡ ਲਈ ਅਰਜ਼ੀ ਫਾਰਮ ਦੇ ਨਾਲ ਪਾਸਪੋਰਟ ਸਾਈਜ਼ ਫੋਟੋ, ਪਤੇ ਦਾ ਸਬੂਤ, ਆਧਾਰ ਕਾਰਡ, ਪੈਨ ਕਾਰਡ ਵਰਗੇ ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ। ਅਪਲਾਈ ਕਰਨ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 75 ਸਾਲ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ