ਜਾਣੋ MBA ਪਾਸ ਨੇ ਰਤਨ ਟਾਟਾ ਨੂੰ ਕਿਉਂ ਦਿੱਤੀ ਧਮਕੀ 

ਦੋ ਦਿਨ ਪਹਿਲਾਂ ਫੋਨ ਕਰਕੇ ਧਮਕੀ ਦਿੱਤੀ ਗਈ ਸੀ। ਜਿਸ ਮਗਰੋਂ ਪੁਲਿਸ ਨੇ ਦੇਸ਼ ਦੇ ਉੱਘੇ ਸਨਅਤਕਾਰ ਦੀ ਸੁਰੱਖਿਆ ਵਧਾਈ। ਜਦੋਂ ਪੁਲਿਸ ਨੇ ਸ਼ਖਸ਼ ਨੂੰ ਲੱਭਿਆ ਤਾਂ ਕਹਾਣੀ ਹੋਰ ਹੀ ਨਿਕਲ ਗਈ। 

Share:

ਦੇਸ਼ ਦੇ ਸਭ ਤੋਂ ਪੁਰਾਣੇ ਸਨਅਤਕਾਰ ਤੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਨੂੰ ਧਮਕੀ ਮਿਲਣ ਮਗਰੋਂ ਮੁੰਬਈ ਪੁਲਿਸ ਟੈਨਸ਼ਨ ਵਿੱਚ ਸੀ। ਜਦੋਂ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਮਾਮਲਾ ਵੱਖਰਾ ਹੀ ਸਾਮਣੇ ਆਇਆ। ਇਸਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਧਮਕੀ ਮਿਲਣ ਤੋਂ ਬਾਅਦ ਰਤਨ ਟਾਟਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਕਾਲ ਕਰਨ ਵਾਲੇ ਵਿਅਕਤੀ ਦੀ ਭਾਲ ਲਈ ਟੀਮ ਤਾਇਨਾਤ ਕੀਤੀ ਗਈ। ਬਾਅਦ 'ਚ ਕਾਲ ਦੀ ਲੋਕੇਸ਼ਨ ਟਰੇਸ ਕਰਨ ਤੋਂ ਬਾਅਦ ਮੁਲਜ਼ਮ ਨੂੰ ਕਰਨਾਟਕ ਤੋਂ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਸੱਚਾਈ ਸਾਮਣੇ ਆਈ ਕਿ  ਫੋਨ ਕਰਨ ਵਾਲਾ ਮਾਨਸਿਕ ਤੌਰ 'ਤੇ ਬਿਮਾਰ ਹੈ, ਜਿਸ ਕਾਰਨ ਉਸ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਸਨੇ ਫਾਈਨਾਂਸ 'ਚ ਐਮਬੀਏ ਕੀਤੀ ਹੈ। ਇਸਦੇ ਨਾਲ ਹੀ ਉਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਵੀ ਕੀਤੀ ਹੈ। ਕਾਲ ਕਰਨ ਵਾਲੇ ਨੂੰ ਸਿਜ਼ੋਫਰੇਨੀਆ ਨਾਂ ਦੀ ਬਿਮਾਰੀ ਹੋਣ ਦਾ ਪਤਾ ਲੱਗਾ ਹੈ। ਜਿਸ ਕਾਰਨ ਉਸਨੂੰ ਛੱਡ ਦਿੱਤਾ ਗਿਆ। 

ਕੀ ਦਿੱਤੀ ਸੀ ਧਮਕੀ 

ਦੱਸ ਦਈਏ ਕਿ ਉਕਤ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਫੋਨ ਕਰਕੇ ਧਮਕੀ ਦਿੱਤੀ ਸੀ ਕਿ ਰਤਨ ਟਾਟਾ ਦੀ ਹਾਲਤ ਜਲਦ ਹੀ 'ਸਾਈਰਸ ਮਿਸਤਰੀ' ਵਰਗੀ ਹੋ ਜਾਵੇਗੀ। ਇਸ ਧਮਕੀ ਮਗਰੋਂ ਪੁਲਿਸ ਹਰਕਤ ਵਿੱਚ ਆਈ ਸੀ।  

ਇਹ ਵੀ ਪੜ੍ਹੋ