ਜੀਓਸਿਨੇਮਾ ਦੁਆਰਾ ਐਚਬੀਓ ਅਤੇ ਵਾਰਨਰ ਬ੍ਰਦਰਜ਼ ਕੰਟੇਂਟ ’ਤੇ ਸਬਸਕ੍ਰਿਪਸ਼ਨ ਸ਼ੁਰੂ

ਜੀਓਸਿਨੇਮਾ ਦੇ ਇਸ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਸ਼ੁਰੂ ਕਰਨ ਨਾਲ ਉਪਭੋਗਤਾਵਾਂ ਨੂੰ ਐਚਬੀਓ ਅਤੇ ਵਾਰਨਰ ਬ੍ਰਦਰਜ਼ ਦੇ ਸ਼ੋਅ ਅਤੇ ਫਿਲਮਾਂ ਤੱਕ ਪਹੁੰਚ ਕਰਨ ਦੀ ਇਜਾਜਤ ਮਿਲੇਗੀ। ਓ.ਟੀ.ਟੀ.ਪਲੇਟਫਾਰਮ ਸੇਵਾ ਲਈ 999 ਰੁਪਏ ਪ੍ਰਤੀ ਸਾਲ ਚਾਰਜ ਕਰੇਗਾ ਅਤੇ ਉਪਭੋਗਤਾਵਾਂ ਨੂੰ ਚਾਰ ਡਿਵਾਈਸਾਂ ਵਿੱਚ ਇੱਕੋ ਸਮੇਂ ਕੰਟੇਂਟ ਨੂੰ ਸਟ੍ਰੀਮ ਕਰਨ (ਚਲਾਉਣ ਦੀ) ਦੀ ਸੁਵਿਧਾ ਦੇਵੇਗਾ। ਇਹ ਇੱਕ ਸਲਾਨਾ ਯੋਜਨਾ […]

Share:

ਜੀਓਸਿਨੇਮਾ ਦੇ ਇਸ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਸ਼ੁਰੂ ਕਰਨ ਨਾਲ ਉਪਭੋਗਤਾਵਾਂ ਨੂੰ ਐਚਬੀਓ ਅਤੇ ਵਾਰਨਰ ਬ੍ਰਦਰਜ਼ ਦੇ ਸ਼ੋਅ ਅਤੇ ਫਿਲਮਾਂ ਤੱਕ ਪਹੁੰਚ ਕਰਨ ਦੀ ਇਜਾਜਤ ਮਿਲੇਗੀ। ਓ.ਟੀ.ਟੀ.ਪਲੇਟਫਾਰਮ ਸੇਵਾ ਲਈ 999 ਰੁਪਏ ਪ੍ਰਤੀ ਸਾਲ ਚਾਰਜ ਕਰੇਗਾ ਅਤੇ ਉਪਭੋਗਤਾਵਾਂ ਨੂੰ ਚਾਰ ਡਿਵਾਈਸਾਂ ਵਿੱਚ ਇੱਕੋ ਸਮੇਂ ਕੰਟੇਂਟ ਨੂੰ ਸਟ੍ਰੀਮ ਕਰਨ (ਚਲਾਉਣ ਦੀ) ਦੀ ਸੁਵਿਧਾ ਦੇਵੇਗਾ। ਇਹ ਇੱਕ ਸਲਾਨਾ ਯੋਜਨਾ ਹੈ ਜੋ ਤੁਹਾਨੂੰ ਉਪਲਬਧ ਉੱਚਤਮ ਵੀਡੀਓ ਅਤੇ ਆਡੀਓ ਗੁਣਵੱਤਾ ਵਿੱਚ ਕਿਸੇ ਵੀ ਡਿਵਾਈਸ ‘ਤੇ ਹਾਲੀਵੁੱਡ ਕੰਟੇਂਟ ਨੂੰ ਦੇਖਣ ਦੀ ਆਗਿਆ ਦਿੰਦੀ ਹੈ।

ਜੀਓਸਿਨੇਮਾ ਐਪ ਜਿਹੜੀ ਕਿ ਐਂਡਰੌਇਡ ਅਤੇ ਆਈਓਐੱਸ ਦੋਵਾਂ ਡਿਵਾਈਸਾਂ ‘ਤੇ ਡਾਊਨਲੋਡ ਕੀਤੀ ਜਾ ਸਕਦੀ ਹੈ, ਨੇ ਹਾਲ ਹੀ ਵਿੱਚ ਫ਼ੀਫ਼ਾ ਵਿਸ਼ਵ ਕੱਪ 2022 ਅਤੇ ਆਈ.ਪੀ.ਐੱਲ. 2023 ਦੀ ਮੁਫ਼ਤ ਸਟ੍ਰੀਮਿੰਗ ਲਈ ਨਾਮਣਾ ਖੱਟੀ ਹੈ।

ਐਪ ‘ਤੇ ਸਟ੍ਰੀਮਿੰਗ ਲਈ ਵਰਤਮਾਨ ਵਿੱਚ ਉਪਲਬਧ ਐਚਬੀਓ ਸ਼ੋਆਂ ਵਿੱਚ ਸੁਕੈਸਸ਼ਨ, ਦ ਲਾਸਟ ਆਫ਼ ਅਸ, ਹਾਊਸ ਆਫ਼ ਦ ਡਰੈਗਨ, ਵੈਸਟਵਰਲਡ, ਦ ਵ੍ਹਾਈਟ ਲੋਟਸ, ਮੇਰ ਆਫ਼ ਈਸਟਟਾਊਨ, ਵਿਨਿੰਗ ਟਾਈਮ, ਬੈਰੀ, ਬਿਗ ਲਿਟਲ ਲਾਈਜ਼, ਚਰਨੋਬਲ, ਵ੍ਹਾਈਟ ਹਾਊਸ ਪਲੰਬਰ, ਸਿਲੀਕਾਨ ਵੈਲੀ, ਟਰੂ ਡਿਟੇਕਟਿਵ, ਨਿਊਜ਼ ਰੂਮ, ਗੇਮ ਆਫ਼ ਦ ਥਰੋਨ, ਏਨਟੋਰੇਜ, ਕਰਬ ਯੂਅਰ ਏਂਊਸੀਏਸ ਅਤੇ ਪੇਰੀ ਮੈਸਨ ਸ਼ਾਮਲ ਹਨ।

ਪਲੇਟਫਾਰਮ ਹੈਰੀ ਪੋਟਰ ਫਿਲਮਾਂ, ਬੈਟਮੈਨ ਬਨਾਮ ਸੁਪਰਮੈਨ: ਡਾਨ ਆਫ ਜਸਟਿਸ, ਜਸਟਿਸ ਲੀਗ ਅਤੇ ਕ੍ਰਿਸਟੋਫਰ ਨੋਲਨ ਦੀ ਬੈਟਮੈਨ ਟ੍ਰਾਈਲੋਜੀ ਵਰਗੀ ਵਾਰਨਰਜ਼ ਬ੍ਰਦਰਜ਼ ਕੰਟੇਂਟ ਨੂੰ ਵੀ ਸਟ੍ਰੀਮ ਕਰ ਰਿਹਾ ਹੈ।

ਵਾਰਨਰ ਬ੍ਰਦਰਜ਼ ਦੇ ਨਾਲ ਵਾਇਆਕਾਮ 18 ਦੇ ਸੌਦੇ ਦੇ ਹਿੱਸੇ ਵਜੋਂ ਅਪ੍ਰੈਲ ਵਿੱਚ ਹਸਤਾਖਰ ਕੀਤੇ ਗਏ ਜਿਸ ਤਹਿਤ ਐਚਬੀਓ, ਮੈਕਸ ਓਰੀਜਿਨਲ ਅਤੇ ਵਾਰਨਰ ਬ੍ਰਦਰਜ਼ ਤੋਂ ਕੰਟੇਂਟ ਭਾਰਤ ਵਿੱਚ ਜੀਓਸਿਨੇਮਾ ਐਪ ‘ਤੇ ਉਪਲਬਧ ਹੋਵੇਗਾ। ਪਹਿਲਾਂ ਡਿਜ਼ਨੀ+ਹੌਟਸਟਾਰ ਭਾਰਤ ਵਿੱਚ ਐਚਬੀਓ ਕੰਟੇਂਟ ਦਾ ਘਰ ਸੀ। ਪਰ ਡੀਜ਼ਨੀ ਦੁਆਰਾ ਸੀਈਓ ਬੌਬ ਇਗਰ ਦੇ ਲਾਗਤ-ਕਟੌਤੀ ਉਪਾਵਾਂ ਦੀ ਵਜ੍ਹਾ ਕਰਕੇ ਐਚਬੀਓ ਨਾਲ ਸੌਦੇ ਨੂੰ ਖਤਮ ਕਰਨ ਤੋਂ ਬਾਅਦ ਅਜਿਹੇ ਕੰਟੇਂਟ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਸੀ।  

ਜੀਓਸਿਨੇਮਾ ਨੂੰ 2016 ਵਿੱਚ ਜੀਓ ਦੇ ਜਨਤਕ ਲਾਂਚ ਦੇ ਨਾਲ 5 ਸਤੰਬਰ ਨੂੰ ਲਾਂਚ ਕੀਤਾ ਗਿਆ ਸੀ। ਜੀਓਸਿਨੇਮਾ ਇੱਕ ਜੀਓ ਪਲੇਟਫਾਰਮ ਐਪ ਹੈ ਜੋ ਸਿਰਫ਼ ਜੀਓ ਉਪਭੋਗਤਾਵਾਂ ਦੇ ਨਾਲ-ਨਾਲ ਹੋਰ ਐਪਾਂ (ਜੀਓਟੀਵੀ, ਜੀਓਸਾਵਨ, ਜੀਓਨਿਊਜ਼, ਜੀਓਮਾਰਟ, ਜੀਓਮੀਟ, ਜੀਓਚੈਟ, ਅਤੇ ਜੀਓਟਾਕ) ਲਈ ਪ੍ਰਦਾਨ ਕੀਤੀ ਗਈ ਹੈ।

ਸਤੰਬਰ 2022 ਵਿੱਚ ਜੀਓਸਿਨੇਮਾ ਦਾ ਵਾਇਆਕਾਮ 18  ਵਿੱਚ ਰਲੇਵਾਂ ਹੋਇਆ। 2022 ਵਿੱਚ ਜੀਓਸਿਨੇਮਾ ਨੂੰ ਸਾਰੇ ਉਪਭੋਗਤਾਵਾਂ ਲਈ ਮੁਫ਼ਤ ਕਰ ਦਿੱਤਾ ਗਿਆ ਸੀ। 2022 ਵਿੱਚ ਜੀਓ ਨੇ 2023 ਦੇ ਐਡੀਸ਼ਨ ਤੋਂ ਲੈਕੇ 2027 ਤੱਕ ਇੱਕ ਬਹੁ-ਸਾਲਾ ਸੌਦੇ ਤਹਿਤ ਇੰਡੀਅਨ ਪ੍ਰੀਮੀਅਰ ਲੀਗ ਦੇ ਡਿਜੀਟਲ ਅਧਿਕਾਰ ਹਾਸਲ ਕੀਤੇ ਹਨ।