ਅੰਬਾਨੀ ਨੇ ਦਿੱਤਾ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ, 2599 ਰੁਪਏ ਚ ਮੋਬਾਇਲ ਲਾਂਚ

ਮੁਕੇਸ਼ ਅੰਬਾਨੀ ਦੀ ਕੰਪਨੀ ਜਿਉ ਨੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਦੇ ਦਿੱਤਾ ਹੈ। ਕੰਪਨੀ ਵਲੋਂ ਸਸਤਾ ਫੋਨ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਜਿਉ ਫੋਨ ਪ੍ਰਿਮਾ (JioPhone Prima) ਨੂੰ ਆਪਣੇ ਗ੍ਰਾਹਕਾਂ ਲਈ ਪੇਸ਼ ਕੀਤਾ ਹੈ। ਇਸ ਫੋਨ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਬਾਰੇ ਅਧਿਕਾਰਤ ਜਾਣਕਾਰੀ ਵੀ ਸਾਹਮਣੇ ਆਈ ਹੈ। ਜੀਓ ਨੇ 2599 ਰੁਪਏ ਤੋਂ […]

Share:

ਮੁਕੇਸ਼ ਅੰਬਾਨੀ ਦੀ ਕੰਪਨੀ ਜਿਉ ਨੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਦੇ ਦਿੱਤਾ ਹੈ। ਕੰਪਨੀ ਵਲੋਂ ਸਸਤਾ ਫੋਨ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਜਿਉ ਫੋਨ ਪ੍ਰਿਮਾ (JioPhone Prima) ਨੂੰ ਆਪਣੇ ਗ੍ਰਾਹਕਾਂ ਲਈ ਪੇਸ਼ ਕੀਤਾ ਹੈ। ਇਸ ਫੋਨ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਬਾਰੇ ਅਧਿਕਾਰਤ ਜਾਣਕਾਰੀ ਵੀ ਸਾਹਮਣੇ ਆਈ ਹੈ। ਜੀਓ ਨੇ 2599 ਰੁਪਏ ਤੋਂ ਘੱਟ ਕੀਮਤ ‘ਤੇ ਨਵਾਂ ਫੋਨ ਲਾਂਚ ਕੀਤਾ ਹੈ। ਇਸ ਫੋਨ ਵਿੱਚ ਯੂਜਰ ਆਸਾਨੀ ਨਾਲ ਵਾਟਸੈਪ ਵੀ ਚਲਾ ਸਕੇਗਾ। ਨਾਲ ਹੀ ਇਸ ਰੈਮ ਅਤੇ ਸਟੋਰੇਜ ਵੀ ਚੰਗੀ ਹੈ। ਨਵਾਂ ਫੋਨ 128GB ਐਕਸਪੈਂਡੇਬਲ ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ 512MB ਰੈਮ ਨਾਲ ਆਉਂਦਾ ਹੈ। ਇਹ ਫੋਨ ਦੋ ਰੰਗਾਂ ਪੀਲੇ ਅਤੇ ਨੀਲੇ ਵਿੱਚ ਉਪਲਬਧ ਹਨ।ਡਿਸਪਲੇਅ ਦੀ ਗੱਲ ਕਰੀਏ ਤਾਂ ਇਹ 2.4 ਇੰਚ ਡਿਸਪਲੇਅ ਵਾਲਾ 4G ਫੋਨ ਹੈ। ਇਸ ਵਿੱਚ ਕੰਪਨੀ ਨੇ ARM Cortex A53 ਪ੍ਰੋਸੈਸਰ ਲਾਇਆ ਹੈ। ਇਸਦਾ ਕੈਮਰਾ 0.3MP ਕੈਮਰੇ ਨਾਲ ਲਿਆਂਦਾ ਗਿਆ ਹੈ।

ਜਿਉ ਟੀਵੀ, ਜਿਉ ਸਿਨੇਮਾ, ਜਿਉ ਸਾਵਨ ਸਮੇਤ ਕਈ ਐਪ ਪਹਿਲੇ ਤੋਂ ਉਪਲਬਧ

ਬੈਟਰੀ ਦੀ ਗੱਲ ਕਰੀਏ ਤਾਂ ਜਿਉ ਨੇ 1800mAh ਦੀ ਬੈਟਰੀ ਨਾਲ ਫੋਨ ਪੇਸ਼ ਕੀਤਾ ਹੈ। ਓਪਰੇਟਿੰਗ ਸਿਸਟਮ KaiOS ‘ਤੇ ਚੱਲਦਾ ਹੈ। ਜਿਉ ਟੀਵੀ, ਜਿਉ ਸਿਨੇਮਾ, ਜਿਉ ਸਾਵਨ, ਜਿਉ ਨਿੁਊਜ਼ ਵਰਗੀਆਂ ਹੋਰ ਬਹੁਤ ਸਾਰੀਆਂ ਐਪਾਂ ਪਹਿਲਾਂ ਤੋਂ ਉਪਲਬਧ ਹਨ। JioPhone Prima ਫੋਨ ਨੂੰ 3.5mm ਆਡੀਓ ਜੈਕ ਅਤੇ FM ਰੇਡੀਓ ਸਪੋਰਟ ਨਾਲ ਲਿਆਂਦਾ ਗਿਆ ਹੈ। ਫੋਨ ‘ਚ ਸਿੰਗਲ ਸਿਮ ਕਾਰਡ ਸਲਾਟ ਅਤੇ ਬਲੂਟੁੱਥ ਵਰਜ਼ਨ 5.0 ਹੈ। ਫੋਨ ਗੂਗਲ ਮੈਪਸ, ਫੇਸਬੁੱਕ, ਵਟਸਐਪ ਅਤੇ ਯੂਟਿਊਬ ਵਰਗੀਆਂ 1200 ਐਪਸ ਨੂੰ ਸਪੋਰਟ ਕਰਦਾ ਹੈ। ਜਿਓ ਦੇ ਇਸ ਫੋਨ ‘ਚ ਯੂਜ਼ਰਸ ਨੂੰ 23 ਭਾਸ਼ਾਵਾਂ ਦਾ ਸਪੋਰਟ ਮਿਲਦਾ ਹੈ। ਨਵਾਂ ਫੋਨ ਰਿਟੇਲ ਸਟੋਰਾਂ ਅਤੇ ਆਨਲਾਈਨ ਪਲੇਟਫਾਰਮਾਂ ਤੋਂ ਖਰੀਦਿਆ ਜਾ ਸਕਦਾ ਹੈ। ਯੂਜ਼ਰਸ ਫੋਨ ਜਿਉ ਮਾਰਟ, ਰਿਲਾਇੰਸ ਡਿਜ਼ੀਟਲ ਅਤੇ ਅਮੇਜ਼ਨ ਤੋਂ ਖਰੀਦ ਸਕਦੇ ਹਨ।