Republic Day Offer: ਜੀਓ ਨੇ ਆਪਣੇ ਗਾਹਕਾਂ ਲਈ ਪੇਸ਼ ਕੀਤਾ ਖ਼ਾਸ ਆਫਰ

ਜਾਣਕਾਰੀ ਦੇ ਮੁਤਾਬਕ ਇਸ ਪਲਾਨ 'ਚ ਗਾਹਕਾਂ ਨੂੰ ਹਰ ਰੋਜ਼ 2.5 ਜੀ.ਬੀ. ਡਾਟਾ ਮਿਲੇਗਾ। ਮਤਲਬ ਇਹ ਹੈ ਕਿ ਇਸ 'ਚ ਕੁੱਲ 912.5 ਜੀ.ਬੀ. ਡਾਟਾ ਮਿਲੇਗਾ। ਖਾਸ ਗੱਲ ਇਹ ਹੈ ਕਿ ਇਸ ਪਲਾਨ ਨੂੰ ਰੀਚਾਰਜ ਕਰਨ ਤੋਂ ਬਾਅਦ ਤੁਹਾਨੂੰ ਪੂਰੇ ਇਕ ਸਾਲ ਦੀ ਛੁੱਟੀ ਮਿਲੇਗੀ।

Share:

Reliance Jio ਆਪਣੇ ਗਾਹਕਾਂ ਲਈ ਹਮੇਸ਼ਾ ਹੀ ਕੋਈ ਨਾ ਕੋਈ ਆਫਰ ਪੇਸ਼ ਕਰਦਾ ਰਹਿੰਦਾ ਹੈ। ਹੁਣ ਜੀਓ ਨੇ ਗਣਤੰਤਰ ਦਿਵਸ ਨੂੰ ਲੈ ਕੇ ਖਾਸ ਆਫਰ ਦਾ ਐਲਾਨ ਕੀਤਾ ਹੈ। ਇਸਦੇ ਤਹਿਤ ਗਾਹਕਾਂ ਨੂੰ 2999 ਰੁਪਏ ਦੇ ਰੀਚਾਰਜ 'ਤੇ ਸ਼ਾਨਦਾਰ ਡੀਲ ਅਤੇ ਡਿਸਕਾਊਂਟ ਦਾ ਫਾਇਦਾ ਮਿਲੇਗਾ। ਜਾਣਕਾਰੀ ਦੇ ਮੁਤਾਬਕ ਇਸ ਪਲਾਨ 'ਚ ਗਾਹਕਾਂ ਨੂੰ ਹਰ ਰੋਜ਼ 2.5 ਜੀ.ਬੀ. ਡਾਟਾ ਮਿਲੇਗਾ। ਮਤਲਬ ਇਹ ਹੈ ਕਿ ਇਸ 'ਚ ਕੁੱਲ 912.5 ਜੀ.ਬੀ. ਡਾਟਾ ਮਿਲੇਗਾ। ਖਾਸ ਗੱਲ ਇਹ ਹੈ ਕਿ ਇਸ ਪਲਾਨ ਨੂੰ ਰੀਚਾਰਜ ਕਰਨ ਤੋਂ ਬਾਅਦ ਤੁਹਾਨੂੰ ਪੂਰੇ ਇਕ ਸਾਲ ਦੀ ਛੁੱਟੀ ਮਿਲੇਗੀ। ਇਸ ਦੀ ਵੈਧਤਾ 365 ਦਿਨਾਂ ਦੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੂਪਨਾਂ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਇਸਦੀ ਵਰਤੋਂ ਕਰਨਾ ਬਿਹਤਰ ਹੈ। ਨਹੀਂ ਤਾਂ ਇਹ ਬਾਅਦ ਵਿੱਚ ਕੰਮ ਨਹੀਂ ਕਰੇਗਾ। ਇਹ ਪੇਸ਼ਕਸ਼ ਸਿਰਫ਼ 15 ਤੋਂ 31 ਜਨਵਰੀ ਤੱਕ ਉਪਲਬਧ ਹੈ।

ਪਲਾਨ ਵਿੱਚ ਗਾਹਕਾਂ ਨੂੰ ਦਿੱਤੇ ਜਾ ਰਹੇ ਕਿਹੜੇ ਫਾਇਦੇ?

  • ਪਲਾਨ 'ਚ Ajio ਕੂਪਨ ਦਿੱਤਾ ਜਾ ਰਿਹਾ ਹੈ, ਜਿਸ ਦੇ ਤਹਿਤ ਜੇਕਰ ਤੁਸੀਂ 2999 ਰੁਪਏ ਦੀ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ 500 ਰੁਪਏ ਦਾ ਡਿਸਕਾਊਂਟ ਮਿਲੇਗਾ।
  • ਜੇਕਰ ਗਾਹਕ Tira ਤੋਂ ਖਰੀਦਦਾਰੀ ਕਰਦੇ ਹਨ, ਤਾਂ ਉਨ੍ਹਾਂ ਨੂੰ 30% ਤੱਕ ਦੀ ਛੋਟ ਮਿਲ ਸਕਦੀ ਹੈ ਯਾਨੀ 1000 ਰੁਪਏ ਤੱਕ।
  • ਜੇਕਰ ਗਾਹਕ Ixigo ਰਾਹੀਂ ਫਲਾਈਟ ਬੁੱਕ ਕਰਦੇ ਹਨ, ਤਾਂ ਉਨ੍ਹਾਂ ਨੂੰ 1500 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ।
  • ਜੇਕਰ ਗਾਹਕ Swiggy ਤੋਂ ਭੋਜਨ ਆਰਡਰ ਕਰਦੇ ਹਨ, ਤਾਂ ਉਨ੍ਹਾਂ ਨੂੰ 150 ਰੁਪਏ ਦੇ 2 ਕੂਪਨ ਮਿਲਣਗੇ, ਮਤਲਬ ਕਿ ਗਾਹਕਾਂ ਨੂੰ ਕੁੱਲ 250 ਰੁਪਏ ਦੀ ਛੋਟ ਮਿਲ ਸਕਦੀ ਹੈ।
  • ਜੇਕਰ ਗਾਹਕ ਰਿਲਾਇੰਸ ਡਿਜੀਟਲ ਤੋਂ ਖਰੀਦਦਾਰੀ ਕਰਦੇ ਹਨ, ਤਾਂ ਉਨ੍ਹਾਂ ਨੂੰ 5000 ਰੁਪਏ ਦੀ ਖਰੀਦਦਾਰੀ 'ਤੇ ਘੱਟੋ-ਘੱਟ 10% ਦੀ ਛੋਟ ਮਿਲ ਸਕਦੀ ਹੈ।

ਇਹ ਵੀ ਪੜ੍ਹੋ