ਦੇਸ਼ ਦੇ 115 ਸ਼ਹਿਰਾਂ ਵਿੱਚ ਸ਼ੁਰੂ ਹੋਈ ਜੀਓ ਦੀ ਏਅਰ ਫਾਈਬਰ ਸੇਵਾ, ਪੰਜਾਬ ਵਾਲਿਆਂ ਨੂੰ ਕਰਨਾ ਪਵੇਗਾ ਇੰਤਜ਼ਾਰ

 ਪੱਛਮੀ ਬੰਗਾਲ, ਤਾਮਿਲਨਾਡੂ, ਦਿੱਲੀ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਇਹ ਸੇਵਾ ਸ਼ੁਰੂ ਕੀਤੀ ਗਈ ਹੈ। 

Share:

ਰਿਲਾਇੰਸ ਜੀਓ ਦੀ ਏਅਰ ਫਾਈਬਰ ਸੇਵਾ ਦੇਸ਼ ਦੇ 8 ਰਾਜਾਂ ਦੇ 115 ਸ਼ਹਿਰਾਂ ਵਿੱਚ ਸ਼ੁਰੂ ਹੋ ਗਈ ਹੈ। ਪੰਜਾਬ ਵਾਲਿਆਂ ਨੂੰ ਹਜੇ ਇਸ ਸੇਵਾ ਦਾ ਆਨੰਦ ਲੈਣ ਲਈ ਕੁੱਝ ਇੰਤਜ਼ਾਰ ਕਰਨਾ ਪਵੇਗਾ। ਕੰਪਨੀ ਵਲੋਂ ਪੱਛਮੀ ਬੰਗਾਲ, ਤਾਮਿਲਨਾਡੂ, ਦਿੱਲੀ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਜੀਓ ਵਲੋਂ ਪਹਿਲਾਂ ਇਹ ਸੇਵਾ ਰਾਜਧਾਨੀ ਦਿੱਲੀ-ਐਨਸੀਆਰ ਸਮੇਤ 8 ਸ਼ਹਿਰਾਂ ਅਹਿਮਦਾਬਾਦ, ਬੈਂਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ, ਮੁੰਬਈ ਅਤੇ ਪੁਣੇ ਵਿੱਚ ਸ਼ੁਰੂ ਕੀਤੀ ਗਈ ਸੀ। ਜੀਓ ਨੇ ਗਣੇਸ਼ ਚਤੁਰਥੀ ਦੇ ਦਿਨ 19 ਸਤੰਬਰ ਨੂੰ ਏਅਰ ਫਾਈਬਰ ਸੇਵਾ ਸ਼ੁਰੂ ਕੀਤੀ ਸੀ। ਏਅਰ ਫਾਈਬਰ ਦੀ ਵਿਸ਼ੇਸ਼ਤਾ ਇਸਦੀ ਪੋਰਟੇਬਿਲਟੀ ਹੈ। ਉਪਭੋਗਤਾ ਇਸ ਨੂੰ ਕਿਸੇ ਵੀ ਸਥਾਨ 'ਤੇ ਲੈ ਜਾ ਸਕਦੇ ਹਨ ਅਤੇ ਇਸ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ 5ਜੀ ਕਨੈਕਟੀਵਿਟੀ ਹੋਣੀ ਚਾਹੀਦੀ ਹੈ। ਰਿਲਾਇੰਸ ਜੀਓ ਦੇ ਮੁਤਾਬਕ, ਉਨ੍ਹਾਂ ਦਾ ਏਅਰ ਫਾਈਬਰ ਚੱਲਦੇ ਸਮੇਂ ਬ੍ਰਾਡਬੈਂਡ ਵਰਗੀ ਸਪੀਡ ਪ੍ਰਦਾਨ ਕਰਨ ਦੇ ਸਮਰੱਥ ਹੈ।

ਦੂਰ ਦੇ ਇਲਾਕਿਆਂ 'ਚ ਤੇਜ਼ ਰਫਤਾਰ ਇੰਟਰਨੈਟ ਆਸਾਨੀ ਨਾਲ ਮਿਲੇਗਾ 

ਜੀਓ ਫਾਈਬਰ ਆਪਟਿਕ ਵਾਇਰ ਤਕਨੀਕ 'ਤੇ ਆਧਾਰਿਤ ਹੈ। ਇਸ ਰਾਹੀਂ ਇੰਟਰਨੈਂਟ ਮੁਹੱਈਆ ਕਰਵਾਉਣ ਲਈ ਕੰਪਨੀ ਘਰ/ਦਫ਼ਤਰ ਵਿੱਚ ਰਾਊਟਰ ਲਗਾਉਂਦੀ ਹੈ। ਆਪਟਿਕ ਤਾਰ ਨੂੰ ਉਸ ਰਾਊਟਰ ਨਾਲ ਕਨੈਕਟ ਕਰਦਾ ਹੈ। ਇਸ ਤੋਂ ਬਾਅਦ ਫਾਈਬਰ ਸਥਿਰ ਹਾਈ-ਸਪੀਡ ਇੰਟਰਨੈਟ ਪ੍ਰਦਾਨ ਕਰਦਾ ਹੈ। ਕੰਪਨੀ ਏਅਰ ਫਾਈਬਰ ਰਾਹੀਂ ਵਾਇਰਲੈੱਸ ਬ੍ਰਾਡਬੈਂਡ ਸੇਵਾ ਪ੍ਰਦਾਨ ਕਰ ਰਹੀ ਹੈ। ਇਹ ਵਾਇਰਲੈੱਸ ਡੌਂਗਲ ਵਾਂਗ ਕੰਮ ਕਰਦਾ ਹੈ, ਪਰ ਇੰਟਰਨੈਂਟ ਦੀ ਗਤਿ ਬਹੁਤ ਤੇਜ਼ ਹੈ। ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਬੁਨਿਆਦੀ ਢਾਂਚੇ ਦੀ ਲੋੜ ਨਹੀਂ ਹੈ। ਇਹ ਆਸਾਨੀ ਨਾਲ ਇੰਸਟਾਲ ਹੁੰਦਾ ਹੈ। ਵਰਤਮਾਨ ਵਿੱਚ ਜੀਓ, ਏਅਰਟੈੱਲ ਅਤੇ ਹੋਰ ਕੰਪਨੀਆਂ ਦੀ ਆਪਟਿਕ ਵਾਇਰ ਤਕਨਾਲੋਜੀ 'ਤੇ ਅਧਾਰਤ ਫਾਈਬਰ ਸ਼ਹਿਰਾਂ ਤੱਕ ਸੀਮਿਤ ਹੈ, ਪਰ ਏਅਰ ਫਾਈਬਰ ਬਿਨਾਂ ਕਿਸੇ ਤਾਰ ਦੇ ਇੰਟਰਨੈਟ ਪ੍ਰਦਾਨ ਕਰਦਾ ਹੈ। ਅਜਿਹੇ 'ਚ ਏਅਰ ਫਾਈਬਰ ਦੇ ਜ਼ਰੀਏ ਦੂਰ ਦੇ ਇਲਾਕਿਆਂ 'ਚ ਤੇਜ਼ ਰਫਤਾਰ ਇੰਟਰਨੈਟ ਆਸਾਨੀ ਨਾਲ ਮਿਲ ਸਕੇਗਾ।

ਇਹ ਵੀ ਪੜ੍ਹੋ