ਜੈੱਟ ਏਅਰਵੇਜ਼ ਦੇ ਨਰੇਸ਼ ਗੋਇਲ ਨੂੰ 11 ਸਤੰਬਰ ਤੱਕ ਈਡੀ ਦੀ ਹਿਰਾਸਤ ਚ ਭੇਜਿਆ

ਜੈੱਟ ਏਅਰਵੇਜ਼ ਨਾਲ ਜੁੜਾ ਇੱਕ ਮਾਮਲਾ ਕਾਫੀ ਸੁਰਖੀਆ ਵਿੱੱਚ ਹੈ। ਜਿਸ ਵਿੱਚ ਜੈੱਟ ਏਅਰਵੇਜ਼ ਦੇ ਸੰਸਥਾਪਕ ਅਤੇ ਚੇਅਰਮੈਨ ਨਰੇਸ਼ ਗੋਇਲ ਨੂੰ ਸ਼ਨੀਵਾਰ ਨੂੰ ਪੀਐਮਐਲਏ ਅਦਾਲਤ ਨੇ 11 ਸਤੰਬਰ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹ ਕੇਸ ਸੀਬੀਆਈ ਦੁਆਰਾ ਜੈੱਟ ਏਅਰਵੇਜ਼ ਨਰੇਸ਼ ਗੋਇਲ, ਉਸ ਦੀ ਪਤਨੀ ਅਨੀਤਾ ਅਤੇ ਕੰਪਨੀ ਦੇ ਸਾਬਕਾ ਅਧਿਕਾਰੀਆਂ […]

Share:

ਜੈੱਟ ਏਅਰਵੇਜ਼ ਨਾਲ ਜੁੜਾ ਇੱਕ ਮਾਮਲਾ ਕਾਫੀ ਸੁਰਖੀਆ ਵਿੱੱਚ ਹੈ। ਜਿਸ ਵਿੱਚ ਜੈੱਟ ਏਅਰਵੇਜ਼ ਦੇ ਸੰਸਥਾਪਕ ਅਤੇ ਚੇਅਰਮੈਨ ਨਰੇਸ਼ ਗੋਇਲ ਨੂੰ ਸ਼ਨੀਵਾਰ ਨੂੰ ਪੀਐਮਐਲਏ ਅਦਾਲਤ ਨੇ 11 ਸਤੰਬਰ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹ ਕੇਸ ਸੀਬੀਆਈ ਦੁਆਰਾ ਜੈੱਟ ਏਅਰਵੇਜ਼ ਨਰੇਸ਼ ਗੋਇਲ, ਉਸ ਦੀ ਪਤਨੀ ਅਨੀਤਾ ਅਤੇ ਕੰਪਨੀ ਦੇ ਸਾਬਕਾ ਅਧਿਕਾਰੀਆਂ ਵਿਰੁੱਧ ਕੇਨਰਾ ਬੈਂਕ ਵਿੱਚ 538 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦਰਜ ਐਫਆਈਆਰ ਨਾਲ ਸਬੰਧਤ ਹੈ।ਕੇਂਦਰੀ ਏਜੰਸੀ ਨੇ ਕੇਨਰਾ ਬੈਂਕ ‘ਚ 538 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਚ ਬੀਤੀ ਦੇਰ ਰਾਤ ਗੋਇਲ ਨੂੰ ਗ੍ਰਿਫਤਾਰ ਕੀਤਾ ਸੀ। ਨਿਊਜ਼ ਏਜੰਸੀ ਮੁਤਾਬਕ ਈਡੀ ਨੇ ਜੈੱਟ ਏਅਰਵੇਜ਼ ਦੇ ਸੰਸਥਾਪਕ ਦੀ 14 ਦਿਨਾਂ ਦੀ ਹਿਰਾਸਤ ਮੰਗੀ ਹੈ। ਈਡੀ ਨੇ 14 ਦਿਨਾਂ ਦੀ ਹਿਰਾਸਤ ਮੰਗੀ ਸੀ। ਇਹ ਕੇਸ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਜੈੱਟ ਏਅਰਵੇਜ਼, ਨਰੇਸ਼ ਗੋਇਲ, ਉਸਦੀ ਪਤਨੀ ਅਨੀਤਾ ਅਤੇ ਕੰਪਨੀ ਦੇ ਕਈ ਸਾਬਕਾ ਅਧਿਕਾਰੀਆਂ ਵਿਰੁੱਧ ਕੇਨਰਾ ਬੈਂਕ ਵਿੱਚ 538 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦਰਜ ਐਫਆਈਆਰ ਨਾਲ ਸਬੰਧਤ ਹੈ। ਪੀਟੀਆਈ ਦੀ ਰਿਪੋਰਟ ਸ਼ੁੱਕਰਵਾਰ ਨੂੰ ਮੁੰਬਈ ਚ ਲੰਬੀ ਪੁੱਛਗਿੱਛ ਤੋਂ ਬਾਅਦ ਈਡੀ ਨੇ ਗੋਇਲ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਗ੍ਰਿਫਤਾਰ ਕੀਤਾ। ਗੋਇਲ ਨੂੰ ਸ਼ਨੀਵਾਰ ਨੂੰ ਮੁੰਬਈ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਸੀ। ਜੈੱਟ ਏਅਰਵੇਜ਼ ਨੇ ਵਿੱਤੀ ਸੰਕਟ ਕਾਰਨ ਅਪ੍ਰੈਲ 2019 ਵਿੱਚ ਆਪਣਾ ਸੰਚਾਲਨ ਬੰਦ ਕਰ ਦਿੱਤਾ ਸੀ। ਜਿਸ ਕਾਰਨ ਇਸਦੇ ਚੇਅਰਮੈਨ ਨਰੇਸ਼ ਗੋਇਲ ਨੇ ਅਸਤੀਫਾ ਦੇ ਦਿੱਤਾ ਸੀ। ਸੀਬੀਆਈ ਨੇ ਕੇਨਰਾ ਬੈਂਕ ਦੀ ਸ਼ਿਕਾਇਤ ਦੇ ਆਧਾਰ ਤੇ ਇੱਕ ਐਫਆਈਆਰ ਦਰਜ ਕੀਤੀ। ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਉਸਨੇ ਜੈਟ ਏਅਰਵੇਜ਼ (ਇੰਡੀਆ) ਲਿਮਟਿਡ (ਜੇਆਈਐਲ) ਨੂੰ ਕੁੱਲ 848.86 ਕਰੋੜ ਰੁਪਏ ਦੀ ਕ੍ਰੈਡਿਟ ਲਿਮਿਟ ਅਤੇ ਕਰਜ਼ੇ ਦਿੱਤੇ ਹਨ।ਜਿਸ ਵਿੱਚ 538.62 ਕਰੋੜ ਰੁਪਏ ਬਾਕੀ ਹਨ। 29 ਜੁਲਾਈ, 2021 ਨੂੰ ਸੀਬੀਆਈ ਨੇ ਖਾਤੇ ਨੂੰ ਧੋਖਾਧੜੀ ਵਜੋਂ ਸ਼੍ਰੇਣੀਬੱਧ ਕੀਤਾ। ਬੈਂਕ ਨੇ ਦਾਅਵਾ ਕੀਤਾ ਕਿ ਜੇਆਈਐਲ ਦੇ ਫੋਰੈਂਸਿਕ ਆਡਿਟ ਤੋਂ ਪਤਾ ਲੱਗਾ ਹੈ ਕਿ ਇਸ ਨੇ ਸਬੰਧਤ ਕੰਪਨੀਆਂ ਨੂੰ ਕਮਿਸ਼ਨ ਦੇ ਖਰਚਿਆਂ ਦੇ ਹਿੱਸੇ ਵਜੋਂ 1,410.41 ਕਰੋੜ ਰੁਪਏ ਵੰਡੇ। ਜੇਆਈਐਲ ਤੋਂ ਜ਼ਰੂਰੀ ਤੌਰ ਤੇ ਫੰਡਾਂ ਨੂੰ ਡਾਇਵਰਟ ਕੀਤਾ ਗਿਆ। ਸ਼ਿਕਾਇਤ ਜੋ ਕਿ ਹੁਣ ਸੀਬੀਆਈ ਐਫਆਈਆਰ ਦਾ ਹਿੱਸਾ ਹੈ ਨੇ ਦਲੀਲ ਦਿੱਤੀ ਕਿ ਜੇਆਈਐਲ ਨੇ 403.27 ਕਰੋੜ ਰੁਪਏ ਦੇ ਜਨਰਲ ਸੇਲਿੰਗ ਏਜੰਟਾਂ (ਜੀਐਸਏ) ਦੇ ਖਰਚਿਆਂ ਨੂੰ ਕਵਰ ਕੀਤਾ ਸੀ। ਹਾਲਾਂਕਿ ਜੀਐਸਏ ਸਮਝੌਤੇ ਵਿੱਚ ਇਹ ਕਿਹਾ ਗਿਆ ਸੀ ਕਿ ਜੀਐਸਏ ਨੂੰ ਇਹ ਖਰਚੇ ਝੱਲਣੇ ਚਾਹੀਦੇ ਹਨ।ਇਸ ਤੋਂ ਇਲਾਵਾ ਜੇਆਈਐਲ ਨੇ ਕਥਿਤ ਤੌਰ ਤੇ ਗੋਇਲ ਪਰਿਵਾਰ ਦੇ ਨਿੱਜੀ ਖਰਚਿਆਂ ਨੂੰ ਕਵਰ ਕੀਤਾ। ਜਿਸ ਵਿੱਚ ਸਟਾਫ ਦੀਆਂ ਤਨਖਾਹਾਂ, ਫੋਨ ਬਿੱਲਾਂ ਅਤੇ ਵਾਹਨਾਂ ਦੇ ਖਰਚੇ ਸ਼ਾਮਲ ਹਨ। ਇੱਕ ਰਿਪੋਰਟ ਦੇ ਅਨੁਸਾਰ ਫੋਰੈਂਸਿਕ ਆਡਿਟ ਨੇ ਜੈਟ ਲਾਈਟ (ਇੰਡੀਆ) ਲਿਮਟਿਡ (ਜੇਐਲਐਲ) ਦੁਆਰਾ ਫੰਡ ਡਾਇਵਰਸ਼ਨ ਦੇ ਦੋਸ਼ਾਂ ਦਾ ਵੀ ਪਰਦਾਫਾਸ਼ ਕੀਤਾ। ਜਿਸ ਵਿੱਚ ਜੇਆਈਐਲ ਦੇ ਖਰਚੇ ਤੇ ਪੇਸ਼ਗੀ, ਨਿਵੇਸ਼ ਅਤੇ ਬਾਅਦ ਵਿੱਚ ਰਾਈਟ-ਆਫ ਸ਼ਾਮਲ ਹਨ। ਫੰਡ ਸਹਾਇਕ ਕੰਪਨੀ ਜੇਆਈਐਲ ਨੂੰ ਕਰਜ਼ੇ, ਪੇਸ਼ਗੀ, ਅਤੇ ਨਿਵੇਸ਼ਾਂ ਦੇ ਰੂਪ ਵਿੱਚ ਭੇਜੇ ਗਏ ਸਨ। 

ਫਰਵਰੀ ਵਿੱਚ, ਮੁੰਬਈ ਸਥਿਤ ਅਕਬਰ ਟਰੈਵਲਜ਼ ਦੁਆਰਾ ਲਿਆਂਦੇ ਗਏ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ਾਂ ਨਾਲ ਜੁੜੇ ਨਰੇਸ਼ ਗੋਇਲ ਦੇ ਖਿਲਾਫ ਇੱਕ ਹੋਰ ਮਨੀ ਲਾਂਡਰਿੰਗ ਕੇਸ ਨੂੰ ਬੰਬੇ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਸੀ। ਮਹਾਰਾਸ਼ਟਰ ਪੁਲਿਸ ਨੇ ਸਿੱਟਾ ਕੱਢਿਆ ਕਿ ਸ਼ਿਕਾਇਤ ਵਿੱਚ ਕੋਈ ਸਾਰਥਿਕਤਾ ਨਹੀਂ ਸੀ ਅਤੇ ਇਹ ਸਿਵਲ ਮਾਮਲਾ ਜਾਪਦਾ ਸੀ। ਜਿਸ ਦੇ ਨਤੀਜੇ ਵਜੋਂ ਕੇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਪ੍ਰਿਥਵੀਰਾਜ ਚਵਾਨ ਦੀ ਡਿਵੀਜ਼ਨ ਬੈਂਚ ਨੇ 20 ਫਰਵਰੀ 2020 ਨੂੰ ਦਰਜ ਕੀਤੀ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਅਤੇ ਗੋਇਲ ਵਿਰੁੱਧ ਸਾਰੀਆਂ ਕਾਰਵਾਈਆਂ ਨੂੰ ਗੈਰ-ਕਾਨੂੰਨੀ ਅਤੇ ਕਾਨੂੰਨ ਦੇ ਉਲਟ ਹੋਣ ਦੇ ਆਧਾਰ ਤੇ ਰੱਦ ਕਰ ਦਿੱਤਾ।