ਮੰਤਰੀ ਦੀ ਸਲਾਹ ਜੇਕਰ ਕੋਈ ਟਮਾਟਰ ਨਹੀਂ ਖਾਵੇਗਾ ਤਾਂ ਕੀਮਤਾਂ ਹੇਠਾਂ ਆ ਜਾਣਗੀਆਂ

ਦੇਸ਼ ਭਰ ‘ਚ ਟਮਾਟਰ ਦੀਆਂ ਕੀਮਤਾਂ ‘ਚ ਤੇਜ਼ੀ ਦੇ ਵਿਚਕਾਰ, ਉੱਤਰ ਪ੍ਰਦੇਸ਼ ਦੀ ਮਹਿਲਾ ਵਿਕਾਸ ਅਤੇ ਬਾਲ ਪੋਸ਼ਣ ਰਾਜ ਮੰਤਰੀ ਪ੍ਰਤਿਭਾ ਸ਼ੁਕਲਾ ਨੇ ਐਤਵਾਰ ਨੂੰ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਟਮਾਟਰ ਮਹਿੰਗੇ ਹਨ ਤਾਂ ਉਨ੍ਹਾਂ ਨੂੰ ਘਰ ’ਚ ਉਗਾਓ ਜਾਂ ਖਾਣਾ ਬੰਦ ਕਰ ਦਿਓ। ਰਾਜ ਮੰਤਰੀ ਪ੍ਰਤਿਭਾ ਸ਼ੁਕਲਾ ਇਸ ਮੌਕੇ ਯੂਪੀ ਸਰਕਾਰ ਦੇ ਵਿਸ਼ਾਲ […]

Share:

ਦੇਸ਼ ਭਰ ‘ਚ ਟਮਾਟਰ ਦੀਆਂ ਕੀਮਤਾਂ ‘ਚ ਤੇਜ਼ੀ ਦੇ ਵਿਚਕਾਰ, ਉੱਤਰ ਪ੍ਰਦੇਸ਼ ਦੀ ਮਹਿਲਾ ਵਿਕਾਸ ਅਤੇ ਬਾਲ ਪੋਸ਼ਣ ਰਾਜ ਮੰਤਰੀ ਪ੍ਰਤਿਭਾ ਸ਼ੁਕਲਾ ਨੇ ਐਤਵਾਰ ਨੂੰ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਟਮਾਟਰ ਮਹਿੰਗੇ ਹਨ ਤਾਂ ਉਨ੍ਹਾਂ ਨੂੰ ਘਰ ’ਚ ਉਗਾਓ ਜਾਂ ਖਾਣਾ ਬੰਦ ਕਰ ਦਿਓ। ਰਾਜ ਮੰਤਰੀ ਪ੍ਰਤਿਭਾ ਸ਼ੁਕਲਾ ਇਸ ਮੌਕੇ ਯੂਪੀ ਸਰਕਾਰ ਦੇ ਵਿਸ਼ਾਲ ਮਾਤਰਾ ਵਿੱਚ ਰੁੱਖ ਲਗਾਉਣ ਦੇ ਪ੍ਰੋਗਰਾਮ ਤਹਿਤ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਲੈ ਰਹੇ ਸਨ।

ਰਾਜ ਮੰਤਰੀ ਪ੍ਰਤਿਭਾ ਸ਼ੁਕਲਾ ਨੇ ਕਿਹਾ, “ਜੇਕਰ ਟਮਾਟਰ ਮਹਿੰਗੇ ਹਨ ਤਾਂ ਲੋਕਾਂ ਨੂੰ ਇਹਨਾਂ ਨੂੰ ਘਰ ਵਿੱਚ ਹੀ ਉਗਾਉਣਾ ਚਾਹੀਦਾ ਹੈ। ਜੇਕਰ ਤੁਸੀਂ ਟਮਾਟਰ ਖਾਣਾ ਬੰਦ ਕਰ ਦਿੰਦੇ ਹੋ ਤਾਂ ਕੀਮਤਾਂ ਲਾਜ਼ਮੀ ਤੌਰ ‘ਤੇ ਹੇਠਾਂ ਆ ਜਾਣਗੀਆਂ। ਤੁਸੀਂ ਟਮਾਟਰ ਦੀ ਬਜਾਏ ਨਿੰਬੂ ਵੀ ਖਾ ਸਕਦੇ ਹੋ। ਜੇਕਰ ਕੋਈ ਟਮਾਟਰ ਨਹੀਂ ਖਾਵੇਗਾ ਤਾਂ ਕੀਮਤਾਂ ਹੇਠਾਂ ਆ ਜਾਣਗੀਆਂ। ਅਸੀਂ ਪਿੰਡ ਦੀਆਂ ਔਰਤਾਂ ਨਾਲ ਮਿਲਕੇ ਆਸਾਹੀ ਪਿੰਡ ਵਿੱਚ ਨਿਊਟ੍ਰੀਸ਼ਨ ਗਾਰਡਨ ਬਣਾਇਆ ਹੈ ਅਤੇ ਜਿਸ  ‘ਚ ਟਮਾਟਰ ਵੀ ਲਗਾਏ ਜਾ ਸਕਦੇ ਹਨ। ਇਹ ਹੀ ਇਸ ਮਹਿੰਗਾਈ ਦਾ ਇੱਕੋ ਹੱਲ ਹੈ ਅਤੇ ਇਹ ਕੋਈ ਨਵੀਂ ਗੱਲ ਨਹੀਂ, ਟਮਾਟਰ ਹਰ ਸਮੇਂ ਹੀ ਮਹਿੰਗੇ ਹੁੰਦੇ ਹਨ।”

ਰਾਜ ਦੇ ਖਪਤਕਾਰ ਮਾਮਲਿਆਂ ਬਾਰੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਅਸ਼ਵਨੀ ਕੁਮਾਰ ਚੌਬੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖਪਤਕਾਰ ਮਾਮਲੇ ਵਿਭਾਗ ਟਮਾਟਰ ਸਮੇਤ 22 ਜ਼ਰੂਰੀ ਖੁਰਾਕੀ ਵਸਤਾਂ ਦੀਆਂ ਰੋਜ਼ਾਨਾ ਕੀਮਤਾਂ ’ਤੇ ਨਿਗਰਾਨੀ ਰਖਦਾ ਹੈ। ਮੰਤਰੀ ਨੇ ਕਿਹਾ ਕਿ ਟਮਾਟਰਾਂ ਦੀਆਂ ਕੀਮਤਾਂ ਵਿੱਚ ਮੌਜੂਦਾ ਵਾਧੇ ਨੂੰ ਰੋਕਣ ਅਤੇ ਖਪਤਕਾਰਾਂ ਨੂੰ ਸਸਤੀਆਂ ਕੀਮਤਾਂ ‘ਤੇ ਟਮਾਟਰ ਮੁਹੱਇਆ ਕਰਾਉਣ ਲਈ ਸਰਕਾਰ ਨੇ ਕੀਮਤ ਸਥਿਰਤਾ ਫੰਡ ਤਹਿਤ ਟਮਾਟਰਾਂ ਦੀ ਖਰੀਦ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਗਾਹਕਾਂ ਨੂੰ ਕਾਫ਼ੀ ਰਿਆਇਤੀ ਦਰਾਂ ‘ਤੇ ਮੁਹੱਇਆ ਵੀ ਕਰਵਾ ਰਹੀ ਹੈ।

ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ਕਿ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ (ਐਨਸੀਸੀਐੱਫ) ਅਤੇ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ (ਨੈਫੇਡ), ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਦੀਆਂ ਮੰਡੀਆਂ ਤੋਂ ਲਗਾਤਾਰ ਟਮਾਟਰਾਂ ਦੀ ਖਰੀਦ ਕਰ ਰਹੇ ਹਨ ਅਤੇ ਦਿੱਲੀ-ਐਨਸੀਆਰ, ਬਿਹਾਰ ਅਤੇ ਰਾਜਸਥਾਨ ਦੇ ਮੁੱਖ ਗ੍ਰਾਹਕ ਕੇਂਦਰਾਂ ਵਿੱਚ ਸਸਤੇ ਭਾਅ ‘ਤੇ ਮੁਹੱਇਆ ਕਰਵਾ ਰਹੇ ਹਨ। ਮੰਤਰੀ ਨੇ ਕਾਰਤੀਕੇਯ ਸ਼ਰਮਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਟਮਾਟਰਾਂ ਨੂੰ ਸ਼ੁਰੂਆਤੀ ਤੌਰ ‘ਤੇ 90 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪ੍ਰਚੂਨ ਮੁੱਲ ‘ਤੇ ਸਮੇਟਿਆ ਗਿਆ ਸੀ, ਜੋ ਕਿ 16 ਜੁਲਾਈ ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਘਟਾ ਦਿੱਤਾ ਗਿਆ ਸੀ ਅਤੇ ਜਿਸਨੂੰ ਦੁਬਾਰਾ ਫਿਰ 20 ਜੁਲਾਈ ਤੋਂ 70 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਘਟਾ ਦਿੱਤਾ ਗਿਆ ਹੈ।