ਜੇਕਰ ਤੁਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਹੋ ਆਪਣਾ ਕਾਰੋਬਾਰ ਤਾਂ PM ਵਿਸ਼ਵਕਰਮਾ ਯੋਜਨਾ ਤਹਿਤ ਕਰੋ ਅਪਲਾਈ

ਇਸ ਯੋਜਨਾ ਦੇ ਤਹਿਤ ਕਾਰੋਬਾਰ ਨੂੰ ਵਧਾਉਣ ਲਈ ਪਹਿਲੇ ਪੜਾਅ ਵਿੱਚ 1 ਲੱਖ ਰੁਪਏ ਅਤੇ ਦੂਜੇ ਪੜਾਅ ਵਿੱਚ 2 ਲੱਖ ਰੁਪਏ ਤੱਕ ਦਾ ਕਰਜ਼ਾ ਉਪਲਬਧ ਹੈ।

Share:

ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਦੇ ਲਈ ਵੱਖ-ਵੱਖ ਸਕੀਮਾਂ ਲੈ ਕੇ ਆਉਂਦੀ ਰਹਿੰਦੀ ਹੈ। ਸਰਕਾਰ ਨੇ ਪਿਛਲੇ ਸਾਲ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਸੀ। ਇਸ ਸਕੀਮ ਵਿੱਚ ਕਰਜ਼ੇ ਦੀ ਸਹੂਲਤ ਦੇ ਨਾਲ-ਨਾਲ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਅਤੇ ਇਸਦੇ ਨਾਲ ਹੀ ਹੁਨਰ ਸਿਖਲਾਈ ਵੀ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਕੀਮ ਲਈ ਅਪਲਾਈ ਕਰ ਸਕਦੇ ਹੋ। ਇਸ ਯੋਜਨਾ ਦੇ ਤਹਿਤ ਕਾਰੋਬਾਰ ਨੂੰ ਵਧਾਉਣ ਲਈ ਪਹਿਲੇ ਪੜਾਅ ਵਿੱਚ 1 ਲੱਖ ਰੁਪਏ ਅਤੇ ਦੂਜੇ ਪੜਾਅ ਵਿੱਚ 2 ਲੱਖ ਰੁਪਏ ਤੱਕ ਦਾ ਕਰਜ਼ਾ ਉਪਲਬਧ ਹੈ।

ਇਹ ਲੈ ਸਕਦੇ ਹਨ ਸਕੀਮ ਦਾ ਲਾਭ

ਇਸ ਸਕੀਮ ਦੇ ਤਹਿਤ ਤਰਖਾਣ,ਲੁਹਾਰ,ਤਾਲੇ ਬਣਾਉਣ ਵਾਲੇ,ਸੁਨਿਆਰਾ,ਕਿਸ਼ਤੀ ਬਣਾਉਣ ਵਾਲੇ,ਟੂਲ ਕਿੱਟ ਮੇਕਰ,ਪੱਥਰ ਤੋੜਨ ਵਾਲੇ,ਮੋਚੀ/ਜੁੱਤੀ ਦਾ ਕਾਰੀਗਰ,ਟੋਕਰੀ/ਚਟਾਈ/ਝਾੜੂ ਬਣਾਉਣ ਵਾਲੇ,ਗੁੱਡੀ ਅਤੇ ਹੋਰ ਖਿਡੌਣੇ ਬਣਾਉਣ ਵਾਲੇ, ਨਾਈ,ਘੁਮਿਆਰ,ਮੱਛੀ ਦੇ ਜਾਲ ਬਣਾਉਣ ਵਾਲੇ,ਧੋਬੀ,ਦਰਜ਼ੀ,ਮਾਲਾ ਬਣਾਉਣ ਵਾਲੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।

ਇਹ ਹੋਣਗੀਆਂ ਸ਼ਰਤਾ

ਕੇਂਦਰ ਸਰਕਾਰ ਨੇ ਇਸ ਯੋਜਨਾ ਲਈ ਕੁਝ ਸ਼ਰਤਾਂ ਰੱਖੀਆਂ ਹਨ। ਯੋਜਨਾਂ ਦਾ ਲਾਭ ਲੈਣ ਲਈ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ। ਯੋਜਨਾ ਦਾ ਲਾਭ ਵਿਸ਼ਵਕਰਮਾ ਦੁਆਰਾ ਤੈਅ ਕੀਤੇ ਗਏ 18 ਕੰਮਾਂ ਵਿੱਚੋਂ ਕਿਸੇ ਇੱਕ 'ਤੇ ਹੀ ਮਿਲੇਗਾ। ਸਕੀਮ ਲਈ ਬਿਨੈਕਾਰ ਦੀ ਉਮਰ 18 ਸਾਲ ਤੋਂ ਵੱਧ ਅਤੇ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਬੰਧਤ ਟਰੇਡ ਵਿੱਚ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਬਿਨੈਕਾਰ ਸਕੀਮ ਵਿੱਚ ਸ਼ਾਮਲ 140 ਜਾਤੀਆਂ ਵਿੱਚੋਂ ਕਿਸੇ ਇੱਕ ਨਾਲ ਸਬੰਧਤ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ

Tags :