ਹੁੰਡਈ ਨੇ ਬਾਲੀਵੁੱਡ ਅਦਾਕਾਰਾ ਦੀਪਿਕਾ ਨੂੰ ਨਿਯੁਕਤ ਕੀਤਾ ਬ੍ਰਾਂਡ ਅੰਬੈਸਡਰ

ਦੀਪਿਕਾ ਕੰਪਨੀ ਦੀ ਤੀਜੀ ਆਈਕਨ ਹੈ। ਇਸ ਤੋਂ ਪਹਿਲਾ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਕ੍ਰਿਕਟਰ ਹਾਰਦਿਕ ਪੰਡਯਾ ਕੰਪਨੀ ਨਾਲ ਬ੍ਰਾਂਡ ਅੰਬੈਸਡਰ ਵਜੋਂ ਜੁੜੇ ਹੋਏ ਹਨ। ਦਸ ਦੇਈਏ ਕਿ ਹੁੰਡਈ ਨਾਲ ਸ਼ਾਹਰੁਖ ਖਾਨ 25 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਹੋਏ ਹਨ। 

Share:

Hyundai new Brand Ambassador: ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਦੀਪਿਕਾ ਕੰਪਨੀ ਦੀ ਤੀਜੀ ਆਈਕਨ ਹੈ। ਇਸ ਤੋਂ ਪਹਿਲਾ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਕ੍ਰਿਕਟਰ ਹਾਰਦਿਕ ਪੰਡਯਾ ਕੰਪਨੀ ਨਾਲ ਬ੍ਰਾਂਡ ਅੰਬੈਸਡਰ ਵਜੋਂ ਜੁੜੇ ਹੋਏ ਹਨ। ਦਸ ਦੇਈਏ ਕਿ ਹੁੰਡਈ ਨਾਲ ਸ਼ਾਹਰੁਖ ਖਾਨ 25 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਹੋਏ ਹਨ। ਕੰਪਨੀ ਵਲੋਂ ਕ੍ਰਿਕਟਰ ਹਾਰਦਿਕ ਪੰਡਯਾ ਨੂੰ ਨਵੀਂ ਲਾਂਚ ਕੀਤੀ ਮਾਈਕ੍ਰੋ SUV ਐਕਸੇਟਰ ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਦੀਪਿਕਾ ਕੰਪਨੀ ਦੀ ਆਉਣ ਵਾਲੀ ਮਿਡਸਾਈਜ਼ SUV Hyundai Creta ਦਾ ਫੇਸਲਿਫਟ ਲਾਂਚ ਕਰੇਗੀ। ਕਾਰ ਦਾ ਲਾਂਚਿੰਗ ਈਵੈਂਟ 16 ਜਨਵਰੀ ਨੂੰ ਹੋਵੇਗਾ। ਇਸ ਮੌਕੇ ਤੇ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਕਿਹਾ ਕਿ ਇੱਕ ਅਜਿਹੇ ਬ੍ਰਾਂਡ ਨਾਲ ਜੁੜਣਾ ਮਾਣ ਵਾਲੀ ਗੱਲ ਹੈ, ਜਿਸ ਕੋਲ ਵਾਹਨ ਬਣਾਉਣ ਦੀ ਅਮੀਰ ਵਿਰਾਸਤ ਹੈ। ਜਿਸ ਨੇ ਨਾ ਸਿਰਫ ਸਮੇਂ ਦੀ ਪ੍ਰੀਖਿਆ 'ਤੇ ਖਰਾ ਉਤਰਿਆ ਹੈ, ਸਗੋਂ ਪ੍ਰਦਰਸ਼ਨ ਅਤੇ ਸ਼ੈਲੀ ਲਈ ਵੀ ਮਾਪਦੰਡ ਤੈਅ ਕੀਤੇ ਹਨ। ਇਸ ਤੋਂ ਵੀ ਵੱਧ ਰੋਮਾਂਚਕ ਗੱਲ ਇਹ ਹੈ ਕਿ ਆਟੋਮੋਟਿਵ ਉਦਯੋਗ, ਜੋ ਕਿ ਸਦੀਆਂ ਤੋਂ ਪੁਰਸ਼-ਪ੍ਰਧਾਨ ਰਿਹਾ ਹੈ, ਵਿੱਚ ਸ਼ਮੂਲੀਅਤ ਲਈ ਹੁੰਡਈ ਦੀ ਵਚਨਬੱਧਤਾ ਹੈ।

ਦੀਪਿਕਾ ਦੇ ਨਾਲ ਮਿਲ ਕੇ ਨਵਾਂ ਈਕੋਸਿਸਟਮ ਬਣਾਵੇਗੀ ਕੰਪਨੀ

ਕੰਪਨੀ ਦੇ ਤਰੁਣ ਗਰਗ ਨੇ ਕਿਹਾ ਕਿ ਅਸੀਂ ਅਵਿਸ਼ਵਾਸ਼ਯੋਗ ਪ੍ਰਤਿਭਾਸ਼ਾਲੀ ਅਤੇ ਗਲੋਬਲ ਭਾਰਤੀ ਆਈਕਨ ਦੀਪਿਕਾ ਪਾਦੁਕੋਣ ਨੂੰ ਸਾਡੀ ਬ੍ਰਾਂਡ ਅੰਬੈਸਡਰ ਵਜੋਂ ਬੋਰਡ 'ਤੇ ਰੱਖ ਕੇ ਬਹੁਤ ਖੁਸ਼ ਹਾਂ।  ਉਸਦਾ ਸ਼ਾਨਦਾਰ ਕਰੀਅਰ ਹੁੰਡਈ ਮੋਟਰ ਇੰਡੀਆ ਦੇ ਨੌਜਵਾਨ ਅਤੇ ਗਤੀਸ਼ੀਲ ਬ੍ਰਾਂਡ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਸਹਿਯੋਗ ਨਾਲ ਬਾਜ਼ਾਰ 'ਚ ਸਾਡੇ ਬ੍ਰਾਂਡ ਦੀ ਮੌਜੂਦਗੀ ਵਧੇਗੀ। ਇਹ ਸਾਨੂੰ ਊਰਜਾਵਾਨ ਅਤੇ ਅਗਾਂਹਵਧੂ ਸੋਚ ਵਾਲੇ ਦਰਸ਼ਕਾਂ ਨਾਲ ਜੋੜੇਗਾ। ਦੀਪਿਕਾ ਦੇ ਨਾਲ ਮਿਲ ਕੇ ਨਵਾਂ ਈਕੋਸਿਸਟਮ ਬਣਾਵਾਂਗੇ, ਜੋ ਸਾਡੀ ਅਗਲੀ ਪੀੜ੍ਹੀ ਦੇ ਆਟੋਮੋਟਿਵ ਉਤਸ਼ਾਹੀਆਂ ਨੂੰ ਪ੍ਰੇਰਿਤ ਕਰੇਗਾ।  

ਇਹ ਵੀ ਪੜ੍ਹੋ