ਹੁੰਡਈ ਮੋਟਰ ਗਰੁੱਪ ਦਾ ਅਤਿ-ਆਧੁਨਿਕ ਚੰਦਰਮਾ ਖੋਜ ਅਭਿਆਨ ਰੋਵਰ ਨੂੰ ਚੰਦਰਮਾ ’ਤੇ ਦਾਗੇਗਾ

ਹੁੰਡਈ ਮੋਟਰ ਗਰੁੱਪ (ਸਮੂਹ) ਨੇ ਇੱਕ ਅਤਿ-ਆਧੁਨਿਕ ਚੰਦਰਮਾ ਖੋਜ ਰੋਵਰ ਬਣਾਉਣ ਲਈ ਇੱਕ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਰੋਸਪੇਸ ਸੈਕਟਰ ਵਿੱਚ ਪ੍ਰਮੁੱਖ ਕੋਰੀਆਈ ਖੋਜ ਸੰਸਥਾਵਾਂ ਦੇ ਨਾਲ ਸ਼ਾਮਲ ਹੋ ਕੇ, ਸਮੂਹ ਦਾ ਉਦੇਸ਼ ਇੱਕ ਵਿਸ਼ਵ ਪੱਧਰੀ ਗਤੀਸ਼ੀਲਤਾ ਪਲੇਟਫਾਰਮ ਬਣਾਉਣਾ ਹੈ ਜੋ ਕਈ ਤਰ੍ਹਾਂ ਦੇ ਵਜਨ ਨੂੰ ਸੰਭਾਲਣ ਅਤੇ ਚੰਦਰਮਾ ਦੇ ਚੁਣੌਤੀਪੂਰਨ ਖੇਤਰ ਨੂੰ […]

Share:

ਹੁੰਡਈ ਮੋਟਰ ਗਰੁੱਪ (ਸਮੂਹ) ਨੇ ਇੱਕ ਅਤਿ-ਆਧੁਨਿਕ ਚੰਦਰਮਾ ਖੋਜ ਰੋਵਰ ਬਣਾਉਣ ਲਈ ਇੱਕ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਰੋਸਪੇਸ ਸੈਕਟਰ ਵਿੱਚ ਪ੍ਰਮੁੱਖ ਕੋਰੀਆਈ ਖੋਜ ਸੰਸਥਾਵਾਂ ਦੇ ਨਾਲ ਸ਼ਾਮਲ ਹੋ ਕੇ, ਸਮੂਹ ਦਾ ਉਦੇਸ਼ ਇੱਕ ਵਿਸ਼ਵ ਪੱਧਰੀ ਗਤੀਸ਼ੀਲਤਾ ਪਲੇਟਫਾਰਮ ਬਣਾਉਣਾ ਹੈ ਜੋ ਕਈ ਤਰ੍ਹਾਂ ਦੇ ਵਜਨ ਨੂੰ ਸੰਭਾਲਣ ਅਤੇ ਚੰਦਰਮਾ ਦੇ ਚੁਣੌਤੀਪੂਰਨ ਖੇਤਰ ਨੂੰ ਸਰ ਕਰਨ ਦੇ ਸਮਰੱਥ ਹੋਵੇ।

ਵਿਸ਼ੇਸ਼ ਭਾਈਵਾਲੀ ਪ੍ਰੋਜੈਕਟ ਨੂੰ ਅੱਗੇ ਲਿਜਾਵੇਗੀ

ਜੁਲਾਈ 2022 ਵਿੱਚ, ਗਰੁੱਪ ਨੇ ਕੋਰੀਆ ਦੇ ਖਗੋਲ ਅਤੇ ਪੁਲਾੜ ਵਿਗਿਆਨ ਸੰਸਥਾਨ (ਕੇਏਐੱਸਆਈ), ਇਲੈਕਟ੍ਰੋਨਿਕਸ ਅਤੇ ਦੂਰਸੰਚਾਰ ਖੋਜ ਸੰਸਥਾਨ (ਈਟੀਆਰਆਈ), ਕੋਰੀਆ ਇੰਸਟੀਚਿਊਟ ਆਫ਼ ਸਿਵਲ ਇੰਜੀਨੀਅਰਿੰਗ ਅਤੇ ਬਿਲਡਿੰਗ ਟੈਕਨਾਲੋਜੀ (ਕੇਆਈਸੀਟੀ), ਕੋਰੀਆ ਏਰੋਸਪੇਸ ਰਿਸਰਚ ਇੰਸਟੀਚਿਊਟ (ਕੇਏਆਰਆਈ), ਕੋਰੀਆ ਐਟੋਮਿਕ ਐਨਰਜੀ ਰਿਸਰਚ ਇੰਸਟੀਚਿਊਟ (ਕੇਏਈਆਰਆਈ), ਅਤੇ ਕੋਰੀਆ ਆਟੋਮੋਟਿਵ ਟੈਕਨਾਲੋਜੀ ਇੰਸਟੀਚਿਊਟ (ਕੇਏਟੀਈਸੀਐੱਚ) ਸਮੇਤ ਛੇ ਕੋਰੀਆਈ ਖੋਜ ਸੰਸਥਾਵਾਂ ਨਾਲ ਇੱਕ ਸੰਯੁਕਤ ਬਹੁਪੱਖੀ ਖੋਜ ਸਮਝੌਤੇ ‘ਤੇ ਹਸਤਾਖਰ ਕੀਤੇ। ਇਹ ਸਾਂਝੇਦਾਰੀ ਚੰਦਰਮਾ ਦੀ ਸਤਹ ’ਤੇ ਖੋਜ ਗਤੀਸ਼ੀਲਤਾ ਵਿਕਸਤ ਕਰਨ ਵਾਲੀ ਸਲਾਹਕਾਰ ਸੰਸਥਾ ਦੀ ਰੀੜ੍ਹ ਦੀ ਹੱਡੀ ਬਣੀ ਹੈ।

ਰੋਵਰ ਆਪਣੀ ਸਫਲਤਾ ਲਈ ਉੱਨਤ ਤਕਨਾਲੋਜੀ ਨਾਲ ਲੈਸ ਹੋਵੇਗਾ

ਰੋਵਰ ਦੀ ਖੁਦਮੁਖਤਿਆਰੀ ਡ੍ਰਾਈਵਿੰਗ ਯੂਨਿਟ ਨੂੰ ਚੰਦਰਮਾ ਦੀ ਸਤ੍ਹਾ ਦੀ ਪੜਚੋਲ ਕਰਨ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸੋਲਰ ਚਾਰਜਿੰਗ, ਆਟੋਨੋਮਸ ਡਰਾਈਵਿੰਗ, ਥਰਮਲ ਵਿਵਸਥਾ ਅਤੇ ਰੇਡੀਏਸ਼ਨ ਸ਼ੀਲਡਿੰਗ ਵਰਗੀਆਂ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਹੋਣਗੀਆਂ। 70 ਕਿਲੋਗ੍ਰਾਮ ਦੀ ਅਧਿਕਤਮ ਪੇਲੋਡ (ਵਜਨ) ਸਮਰੱਥਾ ਦੇ ਨਾਲ, ਰੋਵਰ ਸੰਸਾਧਨਾ ਲਈ ਚੰਦਰਮਾ ਦੀ ਸਤਹ ’ਤੇ ਖੁਦਾਈ, ਪੁਟਾਈ ਕਰਨ ਸਮੇਤ ਮਨੁੱਖੀ ਖੋਜ ਦਾ ਸਮਰਥਨ ਕਰਨ ਲਈ ਵੱਖ-ਵੱਖ ਉਪਕਰਣ ਲੈਕੇ ਜਾ ਸਕੇਗਾ।

ਵਿਕਾਸ ਮਾਡਲ 2024 ਅਤੇ ਲਾਂਚ ਸਮਰੱਥਾ 2027 ਲਈ ਸਹੀ ਦਿਸ਼ਾ ਵਿੱਚ

ਗਰੁੱਪ 2024 ਦੇ ਦੂਜੇ ਅੱਧ ਤੱਕ ਸ਼ੁਰੂਆਤੀ ਵਿਕਾਸ ਮਾਡਲ ਨੂੰ ਪੂਰਾ ਕਰਨ ਦੀ ਉਮੀਦ ਕਰਦਾ ਹੈ ਅਤੇ 2027 ਵਿੱਚ ਲਾਂਚ ਸਮਰੱਥਾ ਵਾਲਾ ਇੱਕ ਰੋਵਰ ਬਣਾਉਣ ਦਾ ਟੀਚਾ ਮਿਥਦਾ ਹੈ। ਇੱਕ ਵਾਰ ਰੋਵਰ ਦੇ ਹੇਠਲੇ ਹਿੱਸੇ ਦੇ ਵਿਕਸਤ ਹੋਣ ਤੋਂ ਬਾਅਦ, ਸਲਾਹਕਾਰ ਸੰਸਥਾ ਉਮੀਦ ਕਰਦੀ ਹੈ ਕਿ ਇਹ ਇੱਕ ਗਤੀਸ਼ੀਲਤਾ ਪਲੇਟਫਾਰਮ ਦੇ ਰੂਪ ਵਿੱਚ ਕੰਮ ਕਰੇਗਾ, ਸਹਿਯੋਗੀ ਦੇ ਰੂਪ ਵਿੱਚ ਇੱਕ ਉੱਪਰਲਾ ਹਿੱਸਾ ਜਿਸ ਵਿੱਚ ਸਰੋਤਾਂ ਲਈ ਚੰਦਰਮਾ ਦੀ ਸਤਹ ਦੀ ਖੁਦਾਈ, ਪੁਟਾਈ ਅਤੇ ਮਨੁੱਖੀ ਖੋਜ ਲਈ ਕਈ ਤਰ੍ਹਾਂ ਦੀਆਂ ਉਪਕਰਨ ਤਕਨੀਕਾਂ ਹੋਣਗੀਆਂ।

ਮੈਟਾਮੋਬਿਲਿਟੀ ਵਿਜ਼ਨ ਨਾਲ ਮਨੁੱਖੀ ਪਹੁੰਚ ਦਾ ਵਿਸਤਾਰ ਕਰਨਾ

ਇਹ ਚੰਦਰਮਾ ਰੋਵਰ ਪ੍ਰੋਜੈਕਟ, ਗਤੀਸ਼ੀਲਤਾ ਹੱਲਾਂ ਦੇ ਨਾਲ-ਨਾਲ ਮਨੁੱਖੀ ਪਹੁੰਚ ਨੂੰ ਵਧਾਉਣ ਦੇ ਗਰੁੱਪ ਦੇ ਮੈਟਾਮੋਬਿਲਿਟੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜੋ ਪੁਲਾੜ ਦੇ ਵਿਸ਼ਾਲ ਅਗਿਆਤ ਭਾਗ ਦੀ ਖੋਜ ਕਰਨ ਲਈ ਜ਼ਮੀਨ, ਸਮੁੰਦਰ ਅਤੇ ਹਵਾਈ ਗਤੀਸ਼ੀਲਤਾ ਤੋਂ ਪਰੇ ਜਾਣ ਦੀ ਇੱਛਾ ਦਾ ਧਾਰਨੀ ਹੈ।