Share market ਦੇ ਸਪੈਸ਼ਲ ਸੈਸ਼ਨ ਦਾ ਸ਼ਾਨਦਾਰ ਆਗਾਜ਼, ਹਰ ਸਮੇਂ ਹਾਈ ਸਪੀਡ 'ਤੇ ਸੈਂਸੈਕਸ-ਨਿਫਟੀ 

ਇਹ ਸੈਸ਼ਨ ਕੰਮਕਾਜ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਵੀ ਅਣਕਿਆਸੀ ਘਟਨਾ ਨਾਲ ਨਜਿੱਠਣ ਲਈ ਐਕਸਚੇਂਜ ਨੂੰ ਤਿਆਰ ਰੱਖਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਪਹਿਲਾ ਵਪਾਰਕ ਸੈਸ਼ਨ ਸਵੇਰੇ 9:15 ਵਜੇ ਤੋਂ ਸਵੇਰੇ 10 ਵਜੇ ਤੱਕ ਹੁੰਦਾ ਹੈ। ਜਦਕਿ ਦੂਜਾ ਵਪਾਰਕ ਸੈਸ਼ਨ ਸਵੇਰੇ 11:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗਾ।

Share:

Special Trading Session : NSE ਅਤੇ BSE 'ਤੇ ਅੱਜ ਦੋ ਸੈਸ਼ਨਾਂ ਵਿੱਚ ਵਿਸ਼ੇਸ਼ ਵਪਾਰਕ ਸੈਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ। ਪਹਿਲੇ ਸੈਸ਼ਨ 'ਚ ਬਾਜ਼ਾਰ ਵਾਧੇ ਨਾਲ ਬੰਦ ਹੋਇਆ। ਇਹ ਸੈਸ਼ਨ ਸਵੇਰੇ 9:15 ਤੋਂ 10 ਵਜੇ ਤੱਕ ਚੱਲਿਆ। ਪਹਿਲੇ ਸੈਸ਼ਨ 'ਚ ਬੀ.ਐੱਸ.ਈ. ਦਾ ਸੈਂਸੈਕਸ 0.16 ਫੀਸਦੀ ਜਾਂ 114.91 ਅੰਕ ਦੇ ਵਾਧੇ ਨਾਲ 73,860.26 'ਤੇ ਬੰਦ ਹੋਇਆ। ਪਹਿਲੇ ਸੈਸ਼ਨ 'ਚ ਬਾਜ਼ਾਰ ਬੰਦ ਹੋਣ ਸਮੇਂ ਸੈਂਸੈਕਸ ਦੇ 30 ਸ਼ੇਅਰਾਂ 'ਚੋਂ 19 ਸ਼ੇਅਰ ਹਰੇ ਨਿਸ਼ਾਨ 'ਤੇ ਅਤੇ 11 ਸ਼ੇਅਰ ਲਾਲ ਨਿਸ਼ਾਨ 'ਤੇ ਸਨ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕਾਂਕ ਨਿਫਟੀ ਪਹਿਲੇ ਸੈਸ਼ਨ 'ਚ 0.25 ਫੀਸਦੀ ਜਾਂ 56.25 ਅੰਕ ਦੇ ਵਾਧੇ ਨਾਲ 22,395 'ਤੇ ਬੰਦ ਹੋਇਆ।ਸਪੈਸ਼ਲ ਟ੍ਰੇਡਿੰਗ ਦੌਰਾਨ ਹੀਰੋ ਮੋਟੋਕਾਰਪ, ਟਾਟਾ ਸਟੀਲ, ਟਾਟਾ ਮੋਟਰਜ਼, ਅਪੋਲੋ ਹਸਪਤਾਲ ਅਤੇ ਡਾਕਟਰ ਰੈੱਡੀਜ਼ ਦੇ ਸ਼ੇਅਰ ਪਹਿਲੇ ਸੈਸ਼ਨ 'ਚ ਵਧੇ।

ਇਸ ਦੇ ਨਾਲ ਹੀ ਮਹਿੰਦਰਾ ਐਂਡ ਮਹਿੰਦਰਾ, ਐਨਟੀਪੀਸੀ, ਗ੍ਰਾਸੀਮ, ਐਕਸਿਸ ਬੈਂਕ ਅਤੇ ਸਨ ਫਾਰਮਾ ਦੇ ਸ਼ੇਅਰ ਗਿਰਾਵਟ ਨਾਲ ਬੰਦ ਹੋਏ। ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ 1 ਨੂੰ ਛੱਡ ਕੇ ਸਾਰੇ ਸੂਚਕਾਂਕ ਹਰੇ ਨਿਸ਼ਾਨ 'ਤੇ ਬੰਦ ਹੋਏ। ਨਿਫਟੀ ਮੀਡੀਆ, ਨਿਫਟੀ ਕੰਜ਼ਿਊਮਰ ਡਿਊਰੇਬਲਸ ਅਤੇ ਨਿਫਟੀ ਹੈਲਥਕੇਅਰ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ। ਇਸ ਦੇ ਨਾਲ ਹੀ ਨਿਫਟੀ ਪ੍ਰਾਈਵੇਟ ਬੈਂਕ 'ਚ ਵੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। 

ਵਿਸ਼ੇਸ਼ ਵਪਾਰਕ ਸੈਸ਼ਨ ਕਿਉਂ ਹੋ ਰਿਹਾ ਹੈ?

BSE ਅਤੇ NSE 'ਤੇ ਅੱਜ ਵਿਸ਼ੇਸ਼ ਲਾਈਵ ਟਰੇਡਿੰਗ ਸੈਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ, ਕੰਮ ਨੂੰ ਡਿਜ਼ਾਸਟਰ ਰਿਕਵਰੀ ਸਾਈਟ ਇੰਟਰਾਡੇ ਵਿੱਚ ਭੇਜਿਆ ਜਾ ਰਿਹਾ ਹੈ। ਇਹ ਸੈਸ਼ਨ ਕੰਮਕਾਜ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਵੀ ਅਣਕਿਆਸੀ ਘਟਨਾ ਨਾਲ ਨਜਿੱਠਣ ਲਈ ਐਕਸਚੇਂਜ ਨੂੰ ਤਿਆਰ ਰੱਖਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਪਹਿਲਾ ਵਪਾਰਕ ਸੈਸ਼ਨ ਸਵੇਰੇ 9:15 ਵਜੇ ਤੋਂ ਸਵੇਰੇ 10 ਵਜੇ ਤੱਕ ਹੁੰਦਾ ਹੈ। ਜਦਕਿ ਦੂਜਾ ਵਪਾਰਕ ਸੈਸ਼ਨ ਸਵੇਰੇ 11:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗਾ।

ਇਹ ਵੀ ਪੜ੍ਹੋ