ਧੰਨ-ਤੇਰਸ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ, ਸੋਨਾ ਹੋਇਆ ਸਸਤਾ

ਧੰਨਤੇਰਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਸੂਬੇ ਦੇ ਸਭ ਤੋਂ ਵੱਡੇ ਲੁਧਿਆਣਾ ਦੇ ਸਰਾਫਾ ਬਾਜ਼ਾਰ ‘ਚ 24 ਕੈਰੇਟ ਸੋਨੇ ਦੀ ਕੀਮਤ 61 ਹਜ਼ਾਰ 650 ਰੁਪਏ, 22 ਕੈਰੇਟ 57 ਹਜ਼ਾਰ 500 ਰੁਪਏ, ਚਾਂਦੀ 73 ਹਜ਼ਾਰ ਰਪੁਏ ਪ੍ਰਤਿ ਕਿਲੋ ਰਹੀ। ਇਸ ਤੋਂ ਪਹਿਲਾਂ ਬੁਧਵਾਰ ਨੂੰ 24 ਕੈਰੇਟ 62300, […]

Share:

ਧੰਨਤੇਰਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਸੂਬੇ ਦੇ ਸਭ ਤੋਂ ਵੱਡੇ ਲੁਧਿਆਣਾ ਦੇ ਸਰਾਫਾ ਬਾਜ਼ਾਰ ‘ਚ 24 ਕੈਰੇਟ ਸੋਨੇ ਦੀ ਕੀਮਤ 61 ਹਜ਼ਾਰ 650 ਰੁਪਏ, 22 ਕੈਰੇਟ 57 ਹਜ਼ਾਰ 500 ਰੁਪਏ, ਚਾਂਦੀ 73 ਹਜ਼ਾਰ ਰਪੁਏ ਪ੍ਰਤਿ ਕਿਲੋ ਰਹੀ। ਇਸ ਤੋਂ ਪਹਿਲਾਂ ਬੁਧਵਾਰ ਨੂੰ 24 ਕੈਰੇਟ 62300, 22 ਕੈਰੇਟ 57900, ਚਾਂਦੀ 73 ਹਜ਼ਾਰ ਰਪੁਏ ਪ੍ਰਤਿ ਕਿਲੋ ਰੇਟ ਰਹੇ ਸੀ। 10 ਨਵੰਬਰ ਨੂੰ ਧੰਨ-ਤੇਰਸ ਹੈ। ਇਸ ਦਿਨ ਸੋਨੇ ‘ਚ ਨਿਵੇਸ਼ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਅਕਤੂਬਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਕਾਫੀ ਵਾਧਾ ਹੋਇਆ ਸੀ। ਪਿਛਲੇ ਮਹੀਨੇ ਸੋਨੇ ਦੀ ਕੀਮਤ ‘ਚ 3,651 ਰੁਪਏ ਦਾ ਵਾਧਾ ਦੇਖਿਆ ਗਿਆ ਸੀ। ਅਕਤੂਬਰ ਦੀ ਸ਼ੁਰੂਆਤ ‘ਚ ਯਾਨੀ 1 ਅਕਤੂਬਰ ਨੂੰ ਇਹ 57,719 ਰੁਪਏ ਪ੍ਰਤੀ 10 ਗ੍ਰਾਮ ‘ਤੇ ਸੀ, ਜੋ 31 ਅਕਤੂਬਰ ਨੂੰ 61,370 ਰੁਪਏ ‘ਤੇ ਪਹੁੰਚ ਗਿਆ। ਜਦਕਿ ਚਾਂਦੀ 71,603 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ 72,165 ਰੁਪਏ ‘ਤੇ ਆ ਗਈ।

ਸੋਨੇ ਵਿੱਚ ਨਿਵੇਸ਼ ਕਰਨ ਗੋਲਡ ਈਟੀਐਫ ਬਿਹਤਰ ਵਿਕਲਪ

ਜੇਕਰ ਤੁਸੀਂ ਧੰਨ ਤੇਰਸ ਤੇ ਸੋਨੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਗੋਲਡ ਈਟੀਐਫ (Gold ETF) ਬਿਹਤਰ ਵਿਕਲਪ ਹੋ ਸਕਦਾ ਹੈ। ਸ਼ੇਅਰਾਂ ਵਾਂਗ ਸੋਨਾ ਖਰੀਦਣ ਦੀ ਸਹੂਲਤ ਨੂੰ ਗੋਲਡ ਈਟੀਐਫ (Gold ETF) ਕਿਹਾ ਜਾਂਦਾ ਹੈ। ਇਹ ਐਕਸਚੇਂਜ ਟਰੇਡਡ ਫੰਡ ਹਨ, ਜੋ ਸਟਾਕ ਐਕਸਚੇਂਜਾਂ ‘ਤੇ ਖਰੀਦੇ ਅਤੇ ਵੇਚੇ ਜਾ ਸਕਦੇ ਹਨ, ਕਿਉਂਕਿ ਗੋਲਡ ਈਟੀਐਫ (Gold ETF) ਦਾ ਬੈਂਚਮਾਰਕ ਸਪੌਟ ਗੋਲਡ ਦੀਆਂ ਕੀਮਤਾਂ ਹੈ, ਤੁਸੀਂ ਇਸਨੂੰ ਸੋਨੇ ਦੀ ਅਸਲ ਕੀਮਤ ਦੇ ਨੇੜੇ ਖਰੀਦ ਸਕਦੇ ਹੋ। ਗੋਲਡ ਈਟੀਐਫ ਖਰੀਦਣ ਲਈ ਤੁਹਾਨੂੰ ਡੀਮੈਟ ਖਾਤਾ ਖੋਲ੍ਹਣਾ ਪਵੇਗਾ। ਇਸ ਵਿੱਚ, ਤੁਸੀਂ ਐਨਐਸਸੀ ਜਾਂ ਬੀਐਸਸੀ ‘ਤੇ ਉਪਲਬਧ ਗੋਲਡ ਈਟੀਐਫ ਦੀਆਂ ਇਕਾਈਆਂ ਖਰੀਦ ਸਕਦੇ ਹੋ ਅਤੇ ਬਰਾਬਰ ਦੀ ਰਕਮ ਤੁਹਾਡੇ ਡੀਮੈਟ ਖਾਤੇ ਨਾਲ ਜੁੜੇ ਬੈਂਕ ਖਾਤੇ ਤੋਂ ਕੱਟੀ ਜਾਵੇਗੀ। ਇਸ ਨਾਲ ਸਬੰਧਤ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ