ਆਸਮਾਨ ਛੂਣ ਲਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕੀ ਨੇ ਭਾਅ

ਜੇਕਰ ਗੱਲ ਕਰੀਏ 22 ਕੈਰੇਟ ਸੋਨੇ ਦੀ ਤਾਂ 57 ਹਜ਼ਾਰ 203 ਰੁਪਏ ਤੇ ਪਹੁੰਚ ਗਿਆ ਹੈ। ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ਼ ਕੀਤਾ ਗਿਆ ਹੈ। ਚਾਂਦੀ ਤੇ ਭਾਅ ਦੀ ਗੱਲ ਕਰੀਏ ਤਾਂ ਇਹ ਹੁਣ 74 ਹਜ਼ਾਰ 800 ਰੁਪਏ ਪ੍ਰਤਿ ਕਿਲੋਗ੍ਰਾਮ ਤੇ ਪਹੁੰਚ ਗਿਆ ਹੈ। 

Share:

Gold-Silver Prices: ਸੋਨੇ ਦੀਆਂ ਕੀਮਤਾਂ ਵਿੱਚ ਵੀਰਵਾਰ ਨੂੰ ਇਕ ਵਾਰ ਫਿਰ ਤੋਂ ਵਾਧਾ ਹੋਇਆ ਹੈ। ਸੋਨੇ ਦੀਆਂ ਕੀਮਤਾਂ ਆਸਮਾਨ ਛੂਹ ਰਹਿਆਂ ਹਨ। 24 ਕੈਰੇਟ ਸੋਨੇ ਦੀਆਂ ਕੀਮਤਾਂ 63 ਹਜ਼ਾਰ 644 ਰੁਪਏ ਪ੍ਰਤਿ 10 ਗ੍ਰਾਮ ਪਹੁੰਚ ਗਈਆਂ ਹਨ। ਜੇਕਰ ਗੱਲ ਕਰੀਏ 22 ਕੈਰੇਟ ਸੋਨੇ ਦੀ ਤਾਂ 57 ਹਜ਼ਾਰ 203 ਰੁਪਏ ਤੇ ਪਹੁੰਚ ਗਿਆ ਹੈ। ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ਼ ਕੀਤਾ ਗਿਆ ਹੈ। ਚਾਂਦੀ ਤੇ ਭਾਅ ਦੀ ਗੱਲ ਕਰੀਏ ਤਾਂ ਇਹ ਹੁਣ 74 ਹਜ਼ਾਰ 800 ਰੁਪਏ ਪ੍ਰਤਿ ਕਿਲੋਗ੍ਰਾਮ ਤੇ ਪਹੁੰਚ ਗਿਆ ਹੈ। ਪਹਿਲੇ ਇਹ ਦਾਮ 74 ਹਜ਼ਾਰ 64 ਰੁਪਏ ਸੀ। ਬਜ਼ਾਰ ਦੇ ਜਾਣਕਾਰਾਂ ਦਾ ਮਨਣਾ ਹੈ ਕਿ ਸੋਨਾ ਅਗਲੇ ਸਾਲ ਹੋਰ ਮਹਿੰਗਾ ਹੋ ਜਾਵੇਗਾ। ਇਸ ਕਾਰਕੇ ਨਿਵੇਸ਼ ਲਈ ਸੋਨਾ ਇਕ ਚੰਗੀ ਚੀਜ਼ ਹੈ।

ਚਾਂਦੀ ਦੇ ਰੇਟ ਵਿੱਚ 736 ਰੁਪਏ ਦਾ ਵਾਧਾ ਦਰਜ਼

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਮੁਤਾਬਕ 10 ਗ੍ਰਾਮ ਸੋਨਾ 421 ਰੁਪਏ ਮਹਿੰਗਾ ਹੋ ਕੇ 63,644 ਰੁਪਏ 'ਤੇ ਪਹੁੰਚ ਗਿਆ ਹੈ। ਜਦੋਂ ਕਿ 18 ਕੈਰੇਟ ਸੋਨੇ ਦੀ ਕੀਮਤ 47,733 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਚਾਂਦੀ 'ਚ ਵੀ ਅੱਜ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਹ 736 ਰੁਪਏ ਮਹਿੰਗਾ ਹੋ ਕੇ 74,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ। ਪਹਿਲਾਂ ਇਹ 74,064 ਰੁਪਏ ਸੀ। ਇਸ ਮਹੀਨੇ 4 ਦਸੰਬਰ ਨੂੰ ਚਾਂਦੀ 77 ਹਜ਼ਾਰ ਰੁਪਏ ਨੂੰ ਪਾਰ ਕਰ ਗਈ ਸੀ। ਸਾਲ 2023 ਦੀ ਸ਼ੁਰੂਆਤ 'ਚ ਸੋਨਾ 54,867 ਰੁਪਏ ਪ੍ਰਤੀ ਗ੍ਰਾਮ ਸੀ, ਜੋ ਹੁਣ 63,644 ਰੁਪਏ ਪ੍ਰਤੀ ਗ੍ਰਾਮ 'ਤੇ ਹੈ। ਭਾਵ ਇਸ ਸਾਲ ਹੁਣ ਤੱਕ ਇਸਦੀ ਕੀਮਤ 8,777 ਰੁਪਏ (16%) ਵਧ ਗਈ ਹੈ। ਨਾਲ ਹੀ ਚਾਂਦੀ ਵੀ 68,092 ਰੁਪਏ ਤੋਂ ਵਧ ਕੇ 74,800 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। 
 

ਇਹ ਵੀ ਪੜ੍ਹੋ