ਦੀਵਾਲੀ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ

ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 348 ਰੁਪਏ ਡਿੱਗ ਕੇ 59,892 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ। ਜਦਕਿ ਚਾਂਦੀ 1016 ਰੁਪਏ ਕਮਜ਼ੋਰ ਹੋ ਕੇ 69,400 ਰੁਪਏ 'ਤੇ ਆ ਗਈ ਹੈ। 

Share:

ਦੀਵਾਲੀ ਤੋਂ ਬਾਅਦ ਸੋਮਵਾਰ ਨੂੰ ਬਾਜ਼ਾਰ ਖੁੱਲੇ ਤਾਂ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਸੋਨੇ-ਚਾਂਦੀ ਦੇ ਰੇਟ ਕਾਫੀ ਸਮੇਂ ਤੋਂ ਘੱਟ-ਵੱਧ ਰਹੇ ਹਨ। ਪਿਛਲੇ ਦਿਨਾਂ ਵਿੱਚ ਸੋਨੇ ਦੇ ਰੇਟ 62 ਹਜਾਰ ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਏ ਸਨ। ਮਗਰ ਦੀਵਾਲੀ ਤੋਂ ਇਕ ਦਿਨ ਬਾਅਦ ਹੀ ਰੇਟ ਫਿਰ ਗਿਰ ਗਏ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 348 ਰੁਪਏ ਡਿੱਗ ਕੇ 59,892 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ। ਜਦਕਿ ਚਾਂਦੀ 1016 ਰੁਪਏ ਕਮਜ਼ੋਰ ਹੋ ਕੇ 69,400 ਰੁਪਏ 'ਤੇ ਆ ਗਈ ਹੈ। ਇਸ ਮਹੀਨੇ ਹੁਣ ਤੱਕ ਸੋਨਾ 1120 ਰੁਪਏ ਕਮਜ਼ੋਰ ਹੋਇਆ ਹੈ। 1 ਨਵੰਬਰ ਨੂੰ ਇਹ 61,012 ਰੁਪਏ 'ਤੇ ਸੀ। ਚਾਂਦੀ 'ਚ ਵੀ 1,584 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਵੰਬਰ ਦੇ ਪਹਿਲੇ ਦਿਨ ਇਹ 70,984 ਰੁਪਏ 'ਤੇ ਸੀ। ਅਕਤੂਬਰ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਸੋਨੇ ਦੀ ਕੀਮਤ 'ਚ 3,651 ਰੁਪਏ ਦਾ ਵਾਧਾ ਹੋਇਆ ਹੈ। 1 ਅਕਤੂਬਰ ਨੂੰ ਇਹ 57,719 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ, ਜੋ ਕਿ 31 ਅਕਤੂਬਰ ਨੂੰ 61,370 ਰੁਪਏ 'ਤੇ ਪਹੁੰਚ ਗਿਆ। ਜਦਕਿ ਚਾਂਦੀ 71,603 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ 72,165 ਰੁਪਏ 'ਤੇ ਆ ਗਈ।

ਧਨਤੇਰਸ 'ਤੇ ਵਿਕਿਆ 42 ਟਨ ਸੋਨਾ 

ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਮਹਿਤਾ ਨੇ ਦੱਸਿਆ ਕਿ ਇਸ ਵਾਰ ਧਨਤੇਰਸ 'ਤੇ 42 ਟਨ ਸੋਨਾ ਵਿਕਿਆ। ਪਿਛਲੇ ਸਾਲ ਧਨਤੇਰਸ 'ਤੇ 39 ਟਨ ਸੋਨਾ ਵਿਕਿਆ ਸੀ।  ਕੀਮਤਾਂ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਨੇ ਇਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਸੋਨਾ ਖਰੀਦਣ 'ਤੇ 3% ਜੀ.ਐੱਸ.ਟੀ ਅਦਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਵੇਚਣ 'ਤੇ ਹੋਣ ਵਾਲੇ ਮੁਨਾਫੇ 'ਤੇ ਵੀ ਟੈਕਸ ਦੇਣਾ ਪੈਂਦਾ ਹੈ। ਜੇਕਰ ਤੁਸੀਂ ਸੋਨੇ ਨੂੰ ਖਰੀਦਣ ਦੇ 3 ਸਾਲਾਂ ਦੇ ਅੰਦਰ ਵੇਚ ਦਿੱਤਾ ਹੈ, ਤਾਂ ਇਸਨੂੰ ਥੋੜ੍ਹੇ ਸਮੇਂ ਲਈ ਪੂੰਜੀ ਲਾਭ ਮੰਨਿਆ ਜਾਂਦਾ ਹੈ। ਇਸ ਵਿਕਰੀ ਤੋਂ ਹੋਣ ਵਾਲੇ ਲਾਭ 'ਤੇ ਤੁਹਾਡੀ ਆਮਦਨ ਟੈਕਸ ਸਲੈਬ ਦੇ ਅਨੁਸਾਰ ਟੈਕਸ ਲਗਾਇਆ ਜਾਂਦਾ ਹੈ।  

ਇਹ ਵੀ ਪੜ੍ਹੋ

Tags :