ਬੈਂਗਲੁਰੂ ਵਿੱਚ ਟਮਾਟਰ ਨਾਲ ਭਰਿਆ ਵਾਹਨ ਚੋਰੀ

ਮੰਡੀ ਵਿੱਚ ਟਮਾਟਰ ਦੇ ਭਾਅ ਹੇਠਾਂ ਨਾ ਆਉਣ ਕਾਰਨ ਕਿਸਾਨਾਂ ਲਈ ਕੀਮਤੀ ਸਬਜ਼ੀਆਂ ਦੀ ਢੋਆ-ਢੁਆਈ ਕਰਨਾ ਵੀ ਬੇਹੱਦ ਅਸੁਰੱਖਿਅਤ ਹੋ ਗਿਆ ਹੈ। ਇੱਕ ਤਾਜ਼ਾ ਘਟਨਾ ਵਿੱਚ, ਬਦਮਾਸ਼ਾਂ ਨੇ ਸ਼ਨੀਵਾਰ ਨੂੰ ਬੈਂਗਲੁਰੂ ਵਿੱਚ 2 ਲੱਖ ਰੁਪਏ ਦੇ ਟਮਾਟਰਾਂ ਨਾਲ ਭਰੀ ਮਹਿੰਦਰਾ ਬੋਲੇਰੋ ਜੀਪ ਚੋਰੀ ਕਰ ਲਈ । ਚੋਰੀ ਦੀ ਘਟਨਾ ਕਿਸਾਨ ਦੀ ਗੱਡੀ ਦੇ ਅਚਾਨਕ ਇੱਕ […]

Share:

ਮੰਡੀ ਵਿੱਚ ਟਮਾਟਰ ਦੇ ਭਾਅ ਹੇਠਾਂ ਨਾ ਆਉਣ ਕਾਰਨ ਕਿਸਾਨਾਂ ਲਈ ਕੀਮਤੀ ਸਬਜ਼ੀਆਂ ਦੀ ਢੋਆ-ਢੁਆਈ ਕਰਨਾ ਵੀ ਬੇਹੱਦ ਅਸੁਰੱਖਿਅਤ ਹੋ ਗਿਆ ਹੈ। ਇੱਕ ਤਾਜ਼ਾ ਘਟਨਾ ਵਿੱਚ, ਬਦਮਾਸ਼ਾਂ ਨੇ ਸ਼ਨੀਵਾਰ ਨੂੰ ਬੈਂਗਲੁਰੂ ਵਿੱਚ 2 ਲੱਖ ਰੁਪਏ ਦੇ ਟਮਾਟਰਾਂ ਨਾਲ ਭਰੀ ਮਹਿੰਦਰਾ ਬੋਲੇਰੋ ਜੀਪ ਚੋਰੀ ਕਰ ਲਈ । ਚੋਰੀ ਦੀ ਘਟਨਾ ਕਿਸਾਨ ਦੀ ਗੱਡੀ ਦੇ ਅਚਾਨਕ ਇੱਕ ਕਾਰ ਨੂੰ ਛੂਹਣ ਅਤੇ ਉਸ ਦਾ ਸ਼ੀਸ਼ਾ ਤੋੜਨ ਤੋਂ ਬਾਅਦ ਵਾਪਰੀ। ਮਾਮੂਲੀ ਹਾਦਸਾ ਝਗੜੇ ਵਿੱਚ ਬਦਲ ਗਿਆ। ਇਕ ਰਿਪੋਰਟ ਅਨੁਸਾਰ, ਬਾਅਦ ਵਿੱਚ, ਬਦਮਾਸ਼ ਡਰਾਈਵਰ ਅਤੇ ਕਿਸਾਨ ਨੂੰ ਜ਼ਬਰਦਸਤੀ ਇੱਕ ਅਲੱਗ ਥਾਂ ਤੇ ਲੈ ਗਏ ਅਤੇ ਉਨ੍ਹਾਂ ਨੂੰ ਉੱਥੇ ਛੱਡ ਕੇ ਭੱਜ ਗਏ। 

ਪੁਲਿਸ ਨੇ ਮੀਡਿਆ ਨੂੰ ਦੱਸਿਆ ਕਿ ਇੱਕ ਕਿਸਾਨ ਚਿੱਤਰਦੁਰਗਾ ਜ਼ਿਲ੍ਹੇ ਦੇ ਹਿਰੀਯੂਰ ਤੋਂ ਇੱਕ ਮਹਿੰਦਰਾ ਬੋਲੇਰੋ ਜੀਪ ਵਿੱਚ ਆਪਣੇ ਟਮਾਟਰਾਂ ਨੂੰ ਕੋਲਾਰ ਮੰਡੀ ਵਿੱਚ ਲਿਜਾ ਰਿਹਾ ਸੀ। ਟਮਾਟਰਾਂ ਦੀ ਕੀਮਤ ਕਰੀਬ 2 ਲੱਖ ਰੁਪਏ ਦੱਸੀ ਜਾ ਰਹੀ ਹੈ। ਚੋਰੀ ਦੀ ਘਟਨਾ ਬੈਂਗਲੁਰੂ ਸ਼ਹਿਰ ਦੇ ਏਪੀਐਮਸੀ ਯਾਰਡ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਖੇਤਰ ਵਿੱਚ ਹੋਈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ “ਸਫ਼ਰ ਦੌਰਾਨ, ਬੋਲੈਰੋ ਗਲਤੀ ਨਾਲ ਇੱਕ ਹੋਰ ਕਾਰ ਨੂੰ ਛੂਹ ਗਈ, ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਕਾਰ ਵਿਚ ਸਵਾਰ ਯਾਤਰੀਆਂ ਨੇ ਫਿਰ ਕਿਸਾਨ ਅਤੇ ਬੋਲੇਰੋ ਡਰਾਈਵਰ ਨਾਲ ਝਗੜਾ ਕੀਤਾ, ਉਨ੍ਹਾਂ ਦੀ ਕਾਰ ਲਈ 10,000 ਰੁਪਏ ਹਰਜਾਨੇ ਦੀ ਮੰਗ ਕੀਤੀ ”। ਝਗੜਾ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਬਦਮਾਸ਼ ਡਰਾਈਵਰ ਅਤੇ ਕਿਸਾਨ ਨੂੰ ਜ਼ਬਰਦਸਤੀ ਬੁਡੀਗਰੀ ਦੇ ਇਕਾਂਤ ਸਥਾਨ ਤੇ ਲੈ ਗਏ। ਬਾਅਦ ਵਿਚ ਉਹ ਉਸ ਨੂੰ ਉਥੇ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਕਿਸਾਨ ਅਤੇ ਡਰਾਈਵਰ ਕਿਸੇ ਤਰ੍ਹਾਂ ਮੌਕੇ ਤੇ ਪਰਤਣ ਵਿਚ ਕਾਮਯਾਬ ਹੋਏ ਤਾਂ ਹੀ ਪਤਾ ਲੱਗਾ ਕਿ ਉਨ੍ਹਾਂ ਦੀ ਬੋਲੈਰੋ, ਜਿਸ ਵਿਚ 2 ਲੱਖ ਰੁਪਏ ਦੇ ਟਮਾਟਰ ਸਨ , ਗਾਇਬ ਹੋ ਗਈ। ਬੋਲੇਰੋ ਡਰਾਈਵਰ ਸ਼ਿਵਾਨਾ ਨੇ ਦੱਸਿਆ “vਹਾਦਸੇ ਵਿੱਚ ਕਾਰ ਨੂੰ ਮਾਮੂਲੀ ਨੁਕਸਾਨ ਹੋਇਆ, ਪਰ ਸਵਾਰੀਆਂ ਨੇ ਮੁਆਵਜ਼ੇ ਵਜੋਂ 10,000 ਰੁਪਏ ਦੀ ਮੰਗ ਕੀਤੀ ਅਤੇ ਸਾਨੂੰ ਧਮਕੀਆਂ ਵੀ ਦਿੱਤੀਆਂ ” । ਚੋਰੀ ਹੋਈ ਗੱਡੀ ਵਿੱਚ ਕਰੀਬ 210 ਕਰੇਟ ਟਮਾਟਰ ਸਨ। ਇਨ੍ਹਾਂ ਦੀ ਕੀਮਤ ਕਰੀਬ 2 ਲੱਖ ਰੁਪਏ ਸੀ। ਚੋਰੀ ਤੋਂ ਤੁਰੰਤ ਬਾਅਦ ਕਿਸਾਨ ਅਤੇ ਬੋਲੈਰੋ ਚਾਲਕ ਤੁਰੰਤ ਆਰਐਮਸੀ ਯਾਰਡ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਗਏ। ਘਟਨਾ ਸ਼ਨੀਵਾਰ ਅੱਧੀ ਰਾਤ ਦੇ ਕਰੀਬ ਵਾਪਰੀ ਅਤੇ ਪੁਲਿਸ ਫਿਲਹਾਲ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਕੇ ਦੋਸ਼ੀਆਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਦਾ ਪਤਾ ਲਗਾ ਰਹੀ ਹੈ।