ਮੰਦੀ ਦੇ ਦੌਰ ‘ਚ ਭਾਰਤ ਦੂਜੇ ਦੇਸ਼ਾਂ ਲਈ ਨਿਵੇਸ਼ ਦੀ ਪਹਿਲੀ ਪਸੰਦ ਬਣਿਆ

ਅੱਜ ਕੱਲ ਦੇ ਦੌਰ ‘ਚ ਦੁਨੀਆਂ ਦੇ ਜ਼ਿਆਦਾਤਰ ਦੇਸ਼ ਆਰਥਿਕ ਮੰਦੀ ਨਾਲ ਜੂਝ ਰਹੇ ਹਨ।  ਯੁੱਧ ਤੋਂ ਲੈ ਕੇ ਮਹਿੰਗਾਈ ਅਤੇ ਉੱਚ ਵਿਆਜ ਦਰਾਂ ਵੱਡੇ ਵੱਡੇ ਦੇਸ਼ਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ।  ਨਿਵੇਸ਼ਕ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਆਖਰ ਉਹ ਪੈਸਾ ਕਿੱਥੇ ਲਗਾਉਣ ਅਤੇ ਕਿੱਥੇ ਨਹੀਂ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਵਿਚਕਾਰ […]

Share:

ਅੱਜ ਕੱਲ ਦੇ ਦੌਰ ‘ਚ ਦੁਨੀਆਂ ਦੇ ਜ਼ਿਆਦਾਤਰ ਦੇਸ਼ ਆਰਥਿਕ ਮੰਦੀ ਨਾਲ ਜੂਝ ਰਹੇ ਹਨ।  ਯੁੱਧ ਤੋਂ ਲੈ ਕੇ ਮਹਿੰਗਾਈ ਅਤੇ ਉੱਚ ਵਿਆਜ ਦਰਾਂ ਵੱਡੇ ਵੱਡੇ ਦੇਸ਼ਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ।  ਨਿਵੇਸ਼ਕ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਆਖਰ ਉਹ ਪੈਸਾ ਕਿੱਥੇ ਲਗਾਉਣ ਅਤੇ ਕਿੱਥੇ ਨਹੀਂ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਵਿਚਕਾਰ ਮੰਦੀ ਦੇ ਇਸ ਦੌਰ ‘ਚ ਭਾਰਤ ਦੂਜੇ ਦੇਸ਼ਾਂ ਲਈ ਨਿਵੇਸ਼ ਦੀ ਪਹਿਲੀ ਪਸੰਦ ਬਣਿਆ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਹੁਣ ਕੋਈ ਵੀ ਦੇਸ਼ ਭਾਰਤ ਨੂੰ ਆਰਥਿਕ ਮਹਾਂਸ਼ਕਤੀ ਬਣਨ ਤੋਂ ਨਹੀਂ ਰੋਕ ਸਕਦਾ। ਇਸਦੇ ਨਾਲ ਹੀ ਚੀਨ ਅਤੇ ਅਮਰੀਕਾ ਵੀ ਇਸ ਗੱਲ ਤੋਂ ਹੈਰਾਨ ਹਨ। 

ਪ੍ਰਧਾਨਮੰਤਰੀ ਨਰਿੰਦਰ ਮੋਦੀ ਯੂਏਈ ਦੌਰੇ ਦੌਰਾਨ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਨਾਲ। ਫੋਟੋ ਕ੍ਰੇਡਿਟ – ਐਕਸ

UAE  ਕਰੇਗਾ ਵੱਡਾ ਨਿਵੇਸ਼ 

UAE ਨੇ ਭਾਰਤ ‘ਚ ਵੱਡਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। UAE ਭਾਰਤ ਵਿੱਚ 50 ਬਿਲੀਅਨ ਡਾਲਰ ਯਾਨੀ 4.15 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਵਿੱਚ ਇੱਕ ਖਾਸ ਰਿਸ਼ਤਾ ਹੈ।ਭਾਰਤ ਅਤੇ ਯੂਏਈ ਦੇ ਰਿਸ਼ਤੇ ਲਗਾਤਾਰ ਮਜ਼ਬੂਤ ​​ਹੋ ਰਹੇ ਹਨ। ਦੋਵੇਂ ਦੇਸ਼ ਚਾਹੁੰਦੇ ਹਨ ਕਿ  ਦੋਹਾਂ ਦੇਸ਼ਾਂ ਵਿਚਾਲੇ ਵਪਾਰ 100 ਅਰਬ ਡਾਲਰ ਤੱਕ ਪਹੁੰਚ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ UAE ਨਾਲ ਖਾਸ ਸਬੰਧ ਬਣਾਉਣਾ ਚਾਹੁੰਦੇ ਹਨ। ਦੋਵਾਂ ਦੇਸ਼ਾਂ ਵੱਲੋਂ ਨਵੇਂ ਸਾਲ ਵਿੱਚ  ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਇੰਨੇ ਵੱਡੇ ਨਿਵੇਸ਼ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਭਰਵਾਂ ਹੁੰਗਾਰਾ ਮਿਲੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਇਸ ਸਮੇਂ ਦੁਨੀਆ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਹੈ।