ਵਪਾਰਕ ਗੈਸ ਸਿਲੰਡਰ 110 ਰੁਪਏ ਹੋਇਆ ਮਹਿੰਗਾ

ਹੁਣ ਹੋਏ ਤਾਜਾ ਵਾਧੇ ਦੇ ਬਾਅਦ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1833 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ ਇਹ ਹੁਣ 1943 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਮੁੰਬਈ ਵਿੱਚ 1785.50 ਰੁਪਏ ਅਤੇ ਚੇਨਈ ਵਿੱਚ 1999.50 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਵੀ ਇਸ ਦੀਆਂ ਕੀਮਤਾਂ ‘ਚ […]

Share:

ਹੁਣ ਹੋਏ ਤਾਜਾ ਵਾਧੇ ਦੇ ਬਾਅਦ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1833 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ ਇਹ ਹੁਣ 1943 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਮੁੰਬਈ ਵਿੱਚ 1785.50 ਰੁਪਏ ਅਤੇ ਚੇਨਈ ਵਿੱਚ 1999.50 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਵੀ ਇਸ ਦੀਆਂ ਕੀਮਤਾਂ ‘ਚ ਕਰੀਬ 200 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਪਹਿਲਾਂ ਇਹ ਦਿੱਲੀ ਵਿੱਚ 1731.50 ਰੁਪਏ, ਕੋਲਕਾਤਾ ਵਿੱਚ 1839.50 ਰੁਪਏ, ਮੁੰਬਈ ਵਿੱਚ 1684 ਰੁਪਏ ਅਤੇ ਚੇਨਈ ਵਿੱਚ 1898 ਰੁਪਏ ਵਿੱਚ ਉਪਲਬਧ ਸੀ। ਇਥੇ ਦੱਸਯੋਗ ਹੈ ਕਿ  14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਦਿੱਲੀ ਵਿੱਚ 903 ਰੁਪਏ ਅਤੇ ਭੋਪਾਲ ਵਿੱਚ 908 ਰੁਪਏ ਵਿੱਚ ਉਪਲਬਧ ਹੈ।