ਸੀਸੀਆਈ ਨੇ ਦਿੱਤੀ ਏਅਰ ਇੰਡੀਆ-ਵਿਸਤਾਰਾ ਦੇ ਰਲੇਵੇਂ ਨੂੰ ਮਨਜ਼ੂਰੀ

ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੂੰ ਏਅਰਲਾਈਨ ਵਿਸਤਾਰਾ ਦੇ ਨਾਲ ਰਲੇਵੇਂ ਦੀ ਮਨਜ਼ੂਰੀ ਦੇ ਦਿੱਤੀ ਗਈ। ਕੈਰੀਅਰਾਂ ਦੁਆਰਾ ਕੀਤੇ ਗਏ ਸਵੈਇੱਛਤ ਵਚਨਬੱਧਤਾਵਾਂ ਦੀ ਪਾਲਣਾ ਦੇ ਅਧੀਨ ਇਹ ਫੈਸਲਾ ਲਿਆ ਗਿਆ। ਇਹ ਮਨਜ਼ੂਰੀ ਉਦਯੋਗ ਦੇ ਅੰਦਰ ਇੱਕ ਡੂਪੋਲੀ ਬਾਰੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਈ ਹੈ। ਇੱਕ ਵਿਲੀਨ ਏਅਰ ਇੰਡੀਆ-ਵਿਸਤਾਰਾ ਅਤੇ ਇੰਡੀਗੋ ਘਰੇਲੂ ਬਾਜ਼ਾਰ […]

Share:

ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੂੰ ਏਅਰਲਾਈਨ ਵਿਸਤਾਰਾ ਦੇ ਨਾਲ ਰਲੇਵੇਂ ਦੀ ਮਨਜ਼ੂਰੀ ਦੇ ਦਿੱਤੀ ਗਈ। ਕੈਰੀਅਰਾਂ ਦੁਆਰਾ ਕੀਤੇ ਗਏ ਸਵੈਇੱਛਤ ਵਚਨਬੱਧਤਾਵਾਂ ਦੀ ਪਾਲਣਾ ਦੇ ਅਧੀਨ ਇਹ ਫੈਸਲਾ ਲਿਆ ਗਿਆ। ਇਹ ਮਨਜ਼ੂਰੀ ਉਦਯੋਗ ਦੇ ਅੰਦਰ ਇੱਕ ਡੂਪੋਲੀ ਬਾਰੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਈ ਹੈ। ਇੱਕ ਵਿਲੀਨ ਏਅਰ ਇੰਡੀਆ-ਵਿਸਤਾਰਾ ਅਤੇ ਇੰਡੀਗੋ ਘਰੇਲੂ ਬਾਜ਼ਾਰ ਦੇ 75% ਤੋਂ ਵੱਧ ਨੂੰ ਕੰਟਰੋਲ ਕਰ ਰਹੇ ਹਨ। ਜਦੋਂ ਕਿ ਦੂਜੇ ਪਾਸੇ ਸਪਾਈਸਜੈੱਟ ਅਤੇ ਗੋ ਫਸਟ ਵਰਗੀਆਂ ਛੋਟੀਆਂ ਵਿਰੋਧੀਆਂ ਕੰਪਨੀਆਂ ਹਾਲੇ ਸੰਘਰਸ਼ ਕਰ ਰਹੀਆਂ ਹਨ। ਟਾਟਾ ਨੇ ਨਵੰਬਰ ਵਿੱਚ ਕਿਹਾ ਸੀ ਕਿ ਉਹ ਟਾਟਾ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਸਾਂਝੇ ਉੱਦਮ ਏਅਰ ਇੰਡੀਆ ਅਤੇ ਵਿਸਤਾਰਾ ਨੂੰ ਮਿਲਾ ਕੇ ਇੱਕ ਵੱਡੀ ਏਅਰਲਾਈਨ ਬਣਾਉਣ ਜਾ ਰਹੀ ਹੈ। ਜੋ ਸਥਾਨਕ ਵਿਰੋਧੀਆਂ ਜਿਵੇਂ ਕਿ ਇੰਡੀਗੋ ਅਤੇ ਮੱਧ ਪੂਰਬੀ ਕੈਰੀਅਰਾਂ ਦਾ ਮੁਕਾਬਲਾ ਕਰੇਗੀ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਝੰਡੀ ਦਿੱਤੀ ਸੀ ਕਿ ਕੁਝ ਰੂਟਾਂ ਅਤੇ ਸ਼੍ਰੇਣੀਆਂ ਜਿਵੇਂ ਕਿ ਵਪਾਰਕ ਸ਼੍ਰੇਣੀ ਦੀ ਯਾਤਰਾ ਤੇ ਰਲੇਵੇਂ ਵਾਲੀ ਇਕਾਈ ਦਾ ਏਕਾਧਿਕਾਰ ਹੋ ਸਕਦਾ ਹੈ। ਜਿਸ ਨਾਲ ਮੁਕਾਬਲੇ ਦੀਆਂ ਚਿੰਤਾਵਾਂ ਪੈਦਾ ਹੋ ਸਕਦੀਆਂ ਹਨ। ਇਸ ਨੂੰ ਲੈਕੇ ਕਈ ਤਰਾਂ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਬਾਰੇ ਹਰ ਕਿਸੇ ਦੀ ਆਪਣੀ ਵੱਖਰੀ ਰਾਏ ਹੈ। ਰਾਇਟਰਜ਼ ਨੇ ਪਿਛਲੇ ਮਹੀਨੇ ਰਿਪੋਰਟ ਦਿੱਤੀ ਸੀ ਕਿ ਏਅਰ ਇੰਡੀਆ ਦੇ ਚੀਫ ਐਗਜ਼ੀਕਿਊਟਿਵ ਕੈਂਪਬੈਲ ਵਿਲਸਨ ਨੇ ਰਲੇਵੇਂ ਤੇ ਮੁਖੀ ਨਾਲ ਗੱਲਬਾਤ ਕੀਤੀ ਸੀ। ਜਿਸ ਦੇ ਹਫ਼ਤੇ ਬਾਅਦ ਵਾਚਡੌਗ ਨੇ ਸੰਭਾਵੀ ਮਾਰਕੀਟ ਦਬਦਬੇ ਬਾਰੇ ਚਿੰਤਾਵਾਂ ਉਠਾਈਆਂ ਸਨ।

 ਰੈਗੂਲੇਟਰ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ। ਪਾਰਟੀਆਂ ਦੁਆਰਾ ਪੇਸ਼ ਕੀਤੀ ਗਈ ਸਵੈ-ਇੱਛਤ ਵਚਨਬੱਧਤਾ ਦੀ ਪਾਲਣਾ ਦੇ ਅਧੀਨ ਇਹ ਮੰਜੂਰੀ ਦਿੱਤੀ ਗਈ। ਪਰ ਏਅਰਲਾਈਨਾਂ ਦੁਆਰਾ ਕੀਤੇ ਗਏ ਸਵੈ-ਇੱਛੁਕ ਵਚਨਬੱਧਤਾਵਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ। ਟਾਟਾ ਸਮੂਹ ਨੇ ਪਿਛਲੇ ਮਹੀਨੇ ਸਾਬਕਾ ਸਰਕਾਰੀ ਕੈਰੀਅਰ ਦੇ ਮਲਟੀ-ਮਿਲੀਅਨ ਡਾਲਰ ਦੇ ਬਦਲਾਅ ਦੇ ਹਿੱਸੇ ਵਜੋਂ ਏਅਰ ਇੰਡੀਆ ਲਈ ਇੱਕ ਨਵਾਂ ਲੋਗੋ, ਬ੍ਰਾਂਡਿੰਗ ਅਤੇ ਪਲੇਨ ਲਿਵਰੀ ਬਾਰੇ ਖੁਲਾਸਾ ਕੀਤਾ ਸੀ।  ਏਅਰ ਇੰਡੀਆ ਅਤੇ ਵਿਸਤਾਰਾ ਜਿਸ ਨੂੰ ਏਅਰ ਇੰਡੀਆ ਵਜੋਂ ਦੁਬਾਰਾ ਬ੍ਰਾਂਡ ਕੀਤਾ ਜਾਵੇਗਾ ਨੇ ਟਿੱਪਣੀ ਲਈ ਰਾਇਟਰਜ਼ ਦੇ ਸਵਾਲਾਂ ਦਾ ਤੁਰੰਤ ਜਵਾਬ ਨਹੀਂ ਦਿੱਤਾ। ਇਸ ਨੂੰ ਲੈਕੇ ਕਈ ਤਰਾਂ ਦੇ ਕਿਆਸ ਲਗਾਏ ਜਾ ਰਹੇ ਹਨ। ਹਾਲਾਂਕਿ ਰੂਟ ਜਾਂ ਦੂਜੇ ਮੁੱਦਿਆਂ ਨੂੰ ਲੈਕੇ ਕਈ ਗੱਲਾਂ ਤੇ ਸੱਥਿਤੀ ਹਜੇ ਸਪੱਸ਼ਟ ਨਹੀਂ ਹੈ। ਊਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਇਸ ਬਾਰੇ ਸਾਰੀ ਜਾਣਕਾਰੀ ਵਿਸਤਾਰ ਨਾਲ ਦਿੱਤੀ ਜਾਵੇਗੀ।