Kisan Andolan Impact: ਬਾਹਰੀ ਰਾਜਾਂ ਦੇ ਖਰੀਦਦਾਰ ਪੰਜਾਬ ਵੱਲ ਨਹੀਂ ਕਰ ਰਹੇ ਮੂੰਹ, ਪਹਿਲਾਂ ਦਿੱਤੇ ਆਰਡਰ ਵੀ ਹੋਣ ਲਗੇ ਰੱਦ

Kisan Andolan Impact: ਕਾਰੋਬਾਰੀਆਂ ਦਾ ਦਾਅਵਾ ਹੈ ਕਿ ਇੱਕ ਪਾਸੇ ਅੰਦੋਲਨ ਕਾਰਨ ਕੱਚੇ ਮਾਲ ਦੀ ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਬਾਹਰੀ ਰਾਜਾਂ ਤੋਂ ਖਰੀਦਦਾਰ ਵੀ ਪੰਜਾਬ ਵੱਲ ਮੂੰਹ ਨਹੀਂ ਕਰ ਰਹੇ ਹਨ।

Share:

Kisan Andolan Impact: ਪੰਜਾਬ ਵਿੱਚ ਇਕ ਹਫਤੇ ਪਹਿਲਾਂ ਸ਼ੁਰੂ ਹੋਏ ਕਿਸਾਨ ਅੰਦੋਲਨ ਤੋਂ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਨਾਲ ਹੀ ਪੰਜਾਬ ਦੀ ਇੰਡਸਟਰੀ ਤੇ ਵੀ ਇਸਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ। ਕਾਰੋਬਾਰੀਆਂ ਦਾ ਦਾਅਵਾ ਹੈ ਕਿ ਇੱਕ ਪਾਸੇ ਅੰਦੋਲਨ ਕਾਰਨ ਕੱਚੇ ਮਾਲ ਦੀ ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਬਾਹਰੀ ਰਾਜਾਂ ਤੋਂ ਖਰੀਦਦਾਰ ਵੀ ਪੰਜਾਬ ਵੱਲ ਮੂੰਹ ਨਹੀਂ ਕਰ ਰਹੇ ਹਨ। ਨਤੀਜੇ ਵਜੋਂ ਨਵੇਂ ਆਰਡਰ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਪਹਿਲਾਂ ਤੋਂ ਦਿੱਤੇ ਆਰਡਰ ਵੀ ਰੱਦ ਕੀਤੇ ਜਾ ਰਹੇ ਹਨ। ਇਸ ਅੰਦੋਲਨ ਕਾਰਨ ਉੱਦਮੀ ਉਦਯੋਗਾਂ ਨੂੰ ਹੁਣ ਤੱਕ 2000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾ ਰਹੇ ਹਨ।

ਵਿੱਤੀ ਸਾਲ ਦਾ ਟੀਚਾ ਪੂਰਾ ਕਰਨਾ ਉੱਦਮੀਆਂ ਲਈ ਹੋ ਸਕਦਾ ਔਖਾ

ਇਸ ਤੋਂ ਇਲਾਵਾ ਮਾਲ ਭਾੜੇ ਵਿੱਚ ਵੀ ਦਸ ਫੀਸਦੀ ਤੱਕ ਦਾ ਵਾਧਾ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਮੌਜੂਦਾ ਵਿੱਤੀ ਸਾਲ ਖਤਮ ਹੋਣ ਵਾਲਾ ਹੈ, ਇਸ ਲਈ ਟੀਚੇ ਨੂੰ ਪੂਰਾ ਕਰਨਾ ਉੱਦਮੀਆਂ ਲਈ ਔਖਾ ਸਾਬਤ ਹੋ ਰਿਹਾ ਹੈ। ਉੱਦਮੀਆਂ ਦਾ ਮੰਨਣਾ ਹੈ ਕਿ ਜੇਕਰ ਇਹ ਅੰਦੋਲਨ ਲੰਬੇ ਸਮੇਂ ਤੱਕ ਜਾਰੀ ਰਿਹਾ ਤਾਂ ਸੂਬੇ ਦੀ ਸਨਅਤ ਪਟੜੀ ਤੋਂ ਉਤਰ ਸਕਦੀ ਹੈ। ਉੱਦਮੀਆਂ ਨੇ ਅੰਦੋਲਨ ਨੂੰ ਖਤਮ ਕਰਨ ਲਈ ਸਰਕਾਰ ਨੂੰ ਠੋਸ ਕਦਮ ਚੁੱਕਣ ਦੀ ਵੀ ਅਪੀਲ ਕੀਤੀ ਹੈ।

ਕਿਸਾਨ ਅੰਦੋਲਨ ਦੇ ਹੌਜ਼ਰੀ, ਟੈਕਸਟਾਈਲ ਸਣੇ ਕਈ ਉਦਯੋਗ ਪ੍ਰਭਾਵਿਤ

ਪੰਜਾਬ ਦੀ ਵਿੱਤੀ ਰਾਜਧਾਨੀ ਲੁਧਿਆਣਾ ਸੂਖਮ ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਗੜ੍ਹ ਹੈ। ਇੱਥੇ ਇੱਕ ਲੱਖ ਤੋਂ ਵੱਧ ਛੋਟੀਆਂ ਅਤੇ ਵੱਡੀਆਂ ਉਦਯੋਗਿਕ ਇਕਾਈਆਂ ਹਨ। ਲੁਧਿਆਣਾ ਵਿੱਚ ਮੁੱਖ ਤੌਰ 'ਤੇ ਹੌਜ਼ਰੀ, ਟੈਕਸਟਾਈਲ ਅਤੇ ਇੰਜੀਨੀਅਰਿੰਗ ਉਦਯੋਗਾਂ ਦਾ ਦਬਦਬਾ ਹੈ। ਹੌਜ਼ਰੀ ਟੈਕਸਟਾਈਲ ਵਿੱਚ ਰੈਡੀਮੇਡ ਕੱਪੜੇ, ਕਤਾਈ, ਰੰਗਾਈ, ਬੁਣਾਈ ਆਦਿ ਸ਼ਾਮਲ ਹਨ। ਹੌਜ਼ਰੀ ਉਦਯੋਗ ਵਿੱਚ ਸਾਲਾਨਾ ਟਰਨਓਵਰ 17 ਹਜ਼ਾਰ ਕਰੋੜ ਰੁਪਏ ਹੈ, ਜਦੋਂ ਕਿ ਸਾਈਕਲ ਉਦਯੋਗ ਵਿੱਚ ਟਰਨਓਵਰ ਲਗਭਗ 10 ਹਜ਼ਾਰ ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਆਟੋ ਪਾਰਟਸ ਦਾ ਅੱਠ ਤੋਂ ਦਸ ਹਜ਼ਾਰ ਕਰੋੜ ਦਾ ਕਾਰੋਬਾਰ ਹੈ। ਕਿਸਾਨ ਅੰਦੋਲਨ ਦੇ ਕਾਰਨ ਸਾਰੀ ਇੰਡਸਟਰੀ ਦੇ ਅਸਰ ਪੈ ਰਿਹਾ ਹੈ। ਜੇਕਰ ਅੰਦੋਲਨ ਜਲਦੀ ਖਤਮ ਨਾ ਹੋਇਆ ਤਾਂ ਇਸਦਾ ਪ੍ਰਭਾਵ ਲੰਬੇ ਸਮੇਂ ਤੱਕ ਰਹੇਗਾ। 

ਇਹ ਵੀ ਪੜ੍ਹੋ