BSE Q2 ਨਤੀਜਾ: ਸਤੰਬਰ ਤਿਮਾਹੀ ਵਿੱਚ ਬੰਬਈ ਸਟਾਕ ਐਕਸਚੇਂਜ਼ ਦਾ ਮੁਨਾਫਾ ਵਧਿਆ, ਰੈਵੀਨਿਉ ਵਿੱਚ ਵੀ ਹੋਇਆ ਵਾਧਾ

ਇਸ ਤਿਮਾਹੀ 'ਚ BSE ਦਾ ਸ਼ੁੱਧ ਲਾਭ ਚਾਰ ਗੁਣਾ ਤੋਂ ਜਿਆਦਾ ਵਧਿਆ ਹੈ। ਉਥੇ ਹੀ ਰੈਵੀਨਿਉ ਵੀ 367 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

Share:


ਦੇਸ਼ ਦੀ ਸਭ ਤੋਂ ਵੱਡੀ ਸਟਾਕ ਐਕਸਚੇਂਜ਼ BSE ਨੇ ਅੱਜ ਸਤੰਬਰ 2023 ਨੂੰ ਖਤਮ ਹੋਣ ਵਾਲੀ ਤਿਮਾਹੀ ਦਾ ਐਲਾਨ ਕੀਤਾ ਹੈ। । ਆਓ ਜਾਣਦੇ ਹਾਂ ਇਸ ਰਿਪੋਰਟ 'ਚ ਵਿਸਥਾਰ ਨਾਲ।
ਕੀ ਹੈ ਰਿਪੋਰਟ

ਇਸ ਸਾਲ ਦੀ ਸਤੰਬਰ ਤਿਮਾਹੀ ਵਿੱਚ BSE ਦਾ ਸ਼ੁੱਧ ਲਾਭ ਚਾਰ ਗੁਣਾ ਵਾਧੇ ਨਾਲ 118.4 ਕਰੋੜ ਰੁਪਏ ਦਰਜ ਕੀਤੇ ਗਿਆ ਹੈ। ਬੀਐੱਸਈ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸਦੇ ਮੁਕਾਬਲੇ ਐਕਸਚੇਂਜ਼ ਨੇ ਇਕ ਸਾਲ ਪਹਿਲਾਂ ਦੀ ਮਿਆਦ 'ਚ 29.4 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ। ਮੌਜੂਦਾ ਵਿੱਤੀ ਸਾਲ (FY24) ਦੀ ਜੁਲਾਈ-ਸਤੰਬਰ ਤਿਮਾਹੀ 'ਚ ਐਕਸਚੇਂਜ਼ ਦੀ ਆਮਦਨ 53 ਫੀਸਦੀ ਵਧ ਕੇ 367 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਇਹ ਇੱਕ ਸਾਲ ਪਹਿਲਾ 240 ਕਰੋੜ ਰੁਪਏ ਸੀ।
ਐੱਕਸਚੇਂਜ਼ ਦੇ ਐੱਮਡੀ ਅਤੇ ਸੀਈਓ ਸੁੰਦਰਰਾਮਨ ਰਾਮਾਮੂਰਤੀ ਨੇ ਕਿਹਾ
ਅਸੀਂ ਮਨੁੱਖੀ ਵਸੀਲਿਆਂ, ਨਵੇਂ ਉਤਪਾਦਾਂ, ਤਕਨਾਲੋਜੀ ਬੁਨਿਆਦੀ ਢਾਂਚੇ, ਆਦਿ ਦੇ ਵਿਕਾਸ ਵਿੱਚ ਨਿਵੇਸ਼ ਕਰਨਾ ਜਾਰੀ ਰੱਖਾਂਗੇ, ਅਤੇ ਇਸ ਤਰ੍ਹਾਂ ਲੰਬੇ ਸਮੇਂ ਦੇ ਲਈ ਸ਼ੇਅਰਧਾਰਕਾਂ ਨੂੰ ਅੱਗੇ ਵਧਾਵਾਂਗੇ ਅਤੇ ਵਾਈਬ੍ਰੈਂਟ BSE 2025 ਦੇ ਆਪਣੇ ਮਿਸ਼ਨ ਨੂੰ ਪੂਰਾ ਕਰਾਂਗੇ।
 

ਇਹ ਵੀ ਪੜ੍ਹੋ