ਅਕਾਸਾ ਫਲਾਈਟ ਦੀ ਵਾਰਾਣਸੀ ਵਿੱਚ ਐਮਰਜੈਂਸੀ ਲੈਂਡਿੰਗ

ਵਾਰਾਣਸੀ ਏਅਰਪੋਰਟ ਉੱਤ ਹੜਕੰਪ ਮੱਚ ਗਿਆ। ਮੁੰਬਈ ਤੋਂ ਵਾਰਾਣਸੀ ਜਾ ਰਹੇ ਯਾਤਰੀ ਦੇ ਚਿਹਰਿਆਂ ਤੇ ਚਿੰਤਾ ਸਾਫ਼ ਵੇਖੀ ਜਾ ਸਕਦੀ ਸੀ। ਇਹ ਤਣਾਅ ਦਾ ਮਾਹੌਲ ਫਲਾਈਟ ਵਿੱਚ ਬੰਬ ਮਿਲਣ ਦੀ ਧਮਕੀ ਤੋਂ ਬਾਅਦ ਪੈਦਾ ਹੋਇਆ। ਦਰਅਸਲ ਮੁੰਬਈ ਤੋਂ ਵਾਰਾਣਸੀ ਜਾ ਰਹੀ ਅਕਾਸਾ ਏਅਰਲਾਈਨਜ਼ ਦੀ ਫਲਾਈਟ ਨੂੰ ਬੰਬ ਨਾਲ ਉਡਾਓਣ ਦੀ ਧਮਕੀ ਮਿਲੀ ਸੀ। ਇਹ ਧਮਕੀ […]

Share:

ਵਾਰਾਣਸੀ ਏਅਰਪੋਰਟ ਉੱਤ ਹੜਕੰਪ ਮੱਚ ਗਿਆ। ਮੁੰਬਈ ਤੋਂ ਵਾਰਾਣਸੀ ਜਾ ਰਹੇ ਯਾਤਰੀ ਦੇ ਚਿਹਰਿਆਂ ਤੇ ਚਿੰਤਾ ਸਾਫ਼ ਵੇਖੀ ਜਾ ਸਕਦੀ ਸੀ। ਇਹ ਤਣਾਅ ਦਾ ਮਾਹੌਲ ਫਲਾਈਟ ਵਿੱਚ ਬੰਬ ਮਿਲਣ ਦੀ ਧਮਕੀ ਤੋਂ ਬਾਅਦ ਪੈਦਾ ਹੋਇਆ। ਦਰਅਸਲ ਮੁੰਬਈ ਤੋਂ ਵਾਰਾਣਸੀ ਜਾ ਰਹੀ ਅਕਾਸਾ ਏਅਰਲਾਈਨਜ਼ ਦੀ ਫਲਾਈਟ ਨੂੰ ਬੰਬ ਨਾਲ ਉਡਾਓਣ ਦੀ ਧਮਕੀ ਮਿਲੀ ਸੀ। ਇਹ ਧਮਕੀ ਸੋਸ਼ਲ ਮੀਡੀਆ ਐਕਸ ਤੇ ਟਵੀਟ ਕਰਕੇ ਦਿੱਤੀ ਗਈ। ਜਿਸ ਤੋਂ ਬਾਅਦ ਤੁਰੰਤ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਵਾਰਾਣਸੀ ਹਵਾਈ ਅੱਡੇ ਤੇ ਕਰਵਾਈ ਗਈ। ਖਬਰਾਂ ਦੀ ਮੰਨੀਏ ਤਾ ਜਹਾਜ਼ ਦੇ ਕਪਤਾਨ ਨੂੰ ਏਅਰ ਟ੍ਰੈਫਿਕ ਕੰਟੋਰਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਫਲਾਈਟ ਵਿੱਚ ਬੰਬ ਹੋ ਸਕਦਾ ਹੈ। ਬੰਬ ਮਿਲਣ ਦੀ ਧਮਕੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਸਾਰੀਆਂ ਸੰਭਵ ਐਮਰਜੈਂਸੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ। ਬਿਨਾਂ ਦੇਰੀ ਕੀਤੇ ਤੁਰੰਤ  ਜਹਾਜ਼ ਨੂੰ ਵਾਰਾਣਸੀ ਹਵਾਈ ਅੱਡੇ ਉੱਤੇ  ਉਤਾਰਿਆ ਗਿਆ।

ਜਹਾਜ਼ ਦੀ ਲੈਂਡਿੰਗ ਰੇਗੂਲਰ ਰਨਵੇ ਦੀ ਥਾਂ ਵੱਖਰੇ ਰਨਵੇ ਉੱਤੇ ਕਰਵਾਈ ਗਈ। ਜਿਸ ਦਾ ਮਕਸਰ ਸੁਰੱਖਿਆ ਦੇ ਇੰਤਜ਼ਾਮ ਨੂੰ ਪੁੱਖਤਾ ਕਰਨਾ ਸੀ। ਤਾਂਕਿ ਹਵਾਈ ਅੱਡੇ ਉੱਤੇ ਕਿਸੇ ਕਿਸਮ ਦੀ ਅਣਹੋਣੀ ਨੂੰ ਟਾਲਿਆ ਜਾ ਸਕੇ। ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਤੁਰੰਤ ਹੇਠਾਂ ਉਤਾਰਿਆ ਗਿਆ। ਸੀਆਈਐਸਐਫ ਦੇ ਜਵਾਨਾਂ ਨੇ ਕਰੀਬ ਇੱਕ ਘੰਟੇ ਤੱਕ ਜਹਾਜ਼ ਦੀ ਬਾਰੀਕੀ ਨਾਲ ਤਲਾਸ਼ੀ ਲਈ। ਜਹਾਜ਼ ਦਾ ਹਰ ਇੱਕ ਪਾਸਾ ਚੰਗੇ ਤਰੀਕੇ ਨਾਲ ਪਰਖਿਆ ਗਿਆ। ਖੁਸ਼ਕਿਮਸਤੀ ਨਾਲ ਚੈਕਿੰਗ ਦੌਰਾਨ ਕੁਝ ਵੀ ਨਹੀਂ ਮਿਲਿਆ। ਵਾਰਾਣਸੀ ਹਵਾਈ ਅੱਡੇ ਦੇ ਡਾਇਰੈਕਟਰ ਪੁਨੀਤ ਗੁਪਤਾ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਸਭ ਕੁਝ ਸਹੀ ਹੈ। ਸਭ ਕੁਝ ਰੋਜ਼ਾਨਾ ਵਾਂਗ ਆਮ ਹੈ। ਬੰਬ ਹੋਣ ਦੀ ਸੂਚਨਾ ਮਿਲਦੇ ਹੀ ਏਅਰਪੋਰਟ ਅਥਾਰਟੀ ਨੇ ਪੂਰੀ ਸਾਵਧਾਨੀ ਵਰਤਦਿਆਂ ਜਾਂਚ ਕੀਤੀ। ਜਹਾਜ਼ ਵਿੱਚੋਂ ਕੁਝ ਵੀ ਸੰਦੇਹਜਨਕ ਨਹੀਂ ਮਿਲਿਆ। ਜਾਂਚ ਦੇ ਦੌਰਾਨ ਮਾਹੌਲ ਚਿੰਤਾਪੂਰਨ ਸੀ। ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈਕੇ ਵਿਸ਼ੇਸ਼ ਇੰਤਜਾਮ ਕੀਤੇ ਗਏ ਸਨ। ਤਾਂਕਿ ਕੋਈ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਸਥਿਤੀ ਪੂਰੀ ਤਰਾਂ ਸਹੀ ਅਤੇ ਕਾਬੂ ਵਿੱਚ ਹੈ। ਸਾਰੇ ਯਾਤਰੀ ਪੂਰੀ ਤਰਾਂ ਸੁਰਖਿਅਤ ਹਨ। ਕਿਸੇ ਨਾਲ ਕਿਸੇ ਕਿਸਮ ਦੀ ਅਣਹੋਣੀ ਨਹੀਂ ਹੋਈ। ਦੱਸ ਦਈਏ ਕਿ ਅਕਾਸਾ ਏਅਰਲਾਈਜ਼ ਦੀ ਇਹ ਫਲਾਈਟ ਮੁੰਬਈ ਤੋਂ ਵਾਰਾਣਸੀ ਹੀ ਆ ਰਹੀ ਸੀ। ਫਲਾਈਟ ਨੇ ਵਾਰਾਣਸੀ ਹੀ ਲੈਂਡ ਕਰਨਾ ਸੀ। ਬੰਬ ਦੀ ਧਮਕੀ ਮਿਲਣ ਕਾਰਨ ਫਲਾਈਟ ਦੀ ਜਲਦਬਾਜੀ ਵਿੱਚ ਲੈਂਡਿੰਗ ਕਰਵਾਈ ਗਈ। ਇਸ ਬਾਰੇ ਜਹਾਜ਼ ਦੇ ਕਪਤਾਨ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਕੁਝ ਸੁਰਖਿਆ ਦੇ ਕਾਰਨਾ ਕਰਕੇ ਫਲਾਈਟ ਨੂੰ ਇੱਕ ਵੱਖਰੇ ਰਨਵੇਅ ਉੱਤੇ ਉਤਾਰਿਆ ਗਿਆ।