Budget 2024: ਵਿੱਤ ਮੰਤਰੀ ਨੇ ਦਿੱਤੇ ਸੰਕੇਤ, ਬਜ਼ਟ 'ਚ ਇਨ੍ਹਾਂ ਚਾਰ ਵਰਗਾਂ ਨੂੰ ਲੈ ਕੇ ਹੋ ਸਕਦੇ ਹਨ ਵੱਡੇ ਐਲਾਨ 

Budget 2024: ਚੋਣ ਵਰ੍ਹੇ ਦੇ ਮੱਦੇਨਜ਼ਰ ਕਈ ਲੋਕ ਇਹ ਮੰਨ ਰਹੇ ਹਨ ਕਿ ਇਸ ਵਾਰ ਦਾ ਬਜਟ ਲੋਕ ਲੁਭਾਊ ਹੋ ਸਕਦਾ ਹੈ ਪਰ ਵਿੱਤ ਮੰਤਰੀ ਨੇ ਸਾਫ਼ ਕਿਹਾ ਹੈ ਕਿ ਬਜਟ ਵਿੱਚ ਸਿਰਫ਼ ਉਹੀ ਐਲਾਨ ਕੀਤੇ ਜਾਣਗੇ ਜਿਸ ਨਾਲ ਦੇਸ਼ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ।

Share:

ਹਾਈਲਾਈਟਸ

  • 1 ਫਰਵਰੀ ਨੂੰ ਪੇਸ਼ ਹੋਵੇਗਾ ਬਜ਼ਟ
  •   ਬਜਟ ਚ ਇਨ੍ਹਾਂ ਚਾਰ ਵਰਗਾਂ ਨੂੰ ਲੈਕੇ ਹੋ ਸਕਦਾ ਵੱਡਾ ਐਲਾਨ 

Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਛੇਵੀਂ ਵਾਰ ਬਜਟ ਪੇਸ਼ ਕਰਨ ਲਈ ਤਿਆਰ ਹਨ। ਚੋਣ ਵਰ੍ਹੇ ਦੇ ਮੱਦੇਨਜ਼ਰ ਕਈ ਲੋਕ ਇਹ ਮੰਨ ਰਹੇ ਹਨ ਕਿ ਇਸ ਵਾਰ ਦਾ ਬਜਟ ਲੋਕ ਲੁਭਾਊ ਹੋ ਸਕਦਾ ਹੈ ਪਰ ਵਿੱਤ ਮੰਤਰੀ ਨੇ ਸਾਫ਼ ਕਿਹਾ ਹੈ ਕਿ ਬਜਟ ਵਿੱਚ ਸਿਰਫ਼ ਉਹੀ ਐਲਾਨ ਕੀਤੇ ਜਾਣਗੇ ਜਿਸ ਨਾਲ ਦੇਸ਼ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ।

ਬਜ਼ਟ ਵਿੱਚ ਕੇਵਲ ਵਿਕਾਸ ਤੇ ਰਹੇਗਾ ਫੋਕਸ-ਵਿੱਤ ਮੰਤਰੀ 

ਦੋ ਦਿਨ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਵਿੱਚ ਇੱਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਸਰਕਾਰ ਆਉਣ ਵਾਲੇ ਬਜਟ ਵਿੱਚ ਸਿਰਫ ਵਿਕਾਸ ਤੇ ਹੀ ਫੋਕਸ ਰੱਖੇਗੀ। 

ਨੌਜਵਾਨ, ਮਹਿਲਾ, ਕਿਸਾਨ ਅਤੇ ਗਰੀਬਾਂ ਲਈ ਖਜ਼ਾਨਾ ਖੋਲ ਸਕਦੀ ਹੈ ਸਰਕਾਰ 

ਇਸ ਦੌਰਾਨ ਉਨ੍ਹਾਂ ਨੌਜਵਾਨਾਂ, ਔਰਤਾਂ, ਕਿਸਾਨਾਂ ਅਤੇ ਗਰੀਬਾਂ ਦੇ ਵਿਕਾਸ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਬਜ਼ਟ ਵਿੱਚ ਸੁਵਿਧਾਵਾਂ ਦਿੱਤੀਆਂ ਜਾ ਸਕਦੀਆਂ ਹਨ। 
 

ਇਹ ਵੀ ਪੜ੍ਹੋ

Tags :