ਏਵਨ ਨਿਊਏਜ ਸਾਈਕਲ ਯੂਨਿਟ ਨੂੰ ਐਮ.ਐਸ.ਐਮ.ਈ. ਵਲੋਂ ਮਿਲਿਆ ਜੈਡ ਗੋਲਡ ਸਰਟੀਫਿਕੇਟ 

ਇਹ ਪ੍ਰਮਾਣੀਕਰਣ ਉਹਨਾਂ ਇਕਾਈਆਂ ਨੂੰ ਮਾਨਤਾ ਦਿੰਦਾ ਹੈ, ਜੋ ਉਹਨਾਂ ਦੇ ਉਤਪਾਦਾਂ ਦੀ ਸਰਵਉੱਚ ਗੁਣਵੱਤਾ (ਜ਼ੀਰੋ ਨੁਕਸ-ਜ਼ੀਰੋ ਪ੍ਰਭਾਵ) ਨੂੰ ਤਰਜੀਹ ਦਿੰਦੇ ਹਨ। ਏਵਨ ਸਾਈਕਲਜ਼ ਲਿਮਟਿਡ ਸ਼ਹਿਰ ਦੀਆਂ ਸਿਰਫ਼ 8 ਯੂਨਿਟਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਇਹ ਮਾਨਤਾ ਮਿਲੀ ਹੈ।

Share:

ਨੀਲੋਂ ਨਹਿਰ ਦੇ ਨੇੜੇ ਸਥਿਤ ਨਵੀਂ ਸਥਾਪਿਤ ਏਵਨ ਨਿਊਏਜ ਸਾਈਕਲ ਯੂਨਿਟ ਨੇ ਉੱਚ ਪੱਧਰੀ ਸਾਈਕਲ ਉਤਪਾਦਨ ਲਈ ਮਾਈਕ੍ਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਜ਼ (MSME) ਦੇ ZED ਪ੍ਰਮਾਣੀਕਰਣ ਵਿੱਚ ਗੋਲਡ ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਇਹ ਪ੍ਰਮਾਣੀਕਰਣ ਉਹਨਾਂ ਇਕਾਈਆਂ ਨੂੰ ਮਾਨਤਾ ਦਿੰਦਾ ਹੈ, ਜੋ ਉਹਨਾਂ ਦੇ ਉਤਪਾਦਾਂ ਦੀ ਸਰਵਉੱਚ ਗੁਣਵੱਤਾ (ਜ਼ੀਰੋ ਨੁਕਸ-ਜ਼ੀਰੋ ਪ੍ਰਭਾਵ) ਨੂੰ ਤਰਜੀਹ ਦਿੰਦੇ ਹਨ। ਗੋਲਡ ਸਰਟੀਫਿਕੇਸ਼ਨ ਪ੍ਰਾਪਤ ਕਰਨ ਲਈ ਯੂਨਿਟਾਂ ਵਿੱਚ ਅੱਪਗ੍ਰੇਡ, ਪ੍ਰਦੂਸ਼ਣ ਮਾਪਦੰਡਾਂ ਦੀ ਪਾਲਣਾ ਅਤੇ ਕਈ ਹੋਰ ਸੁਧਾਰਾਂ ਦੀ ਲੋੜ ਹੁੰਦੀ ਹੈ। ਏਵਨ ਸਾਈਕਲਜ਼ ਲਿਮਟਿਡ ਸ਼ਹਿਰ ਦੀਆਂ ਸਿਰਫ਼ 8 ਯੂਨਿਟਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਇਹ ਮਾਨਤਾ ਮਿਲੀ ਹੈ।

ਮਾਰਚ 2024 ਤੱਕ ਯੂਰਪ ਨੂੰ 2 ਲੱਖ ਸਾਈਕਲਾਂ ਨਿਰਯਾਤ ਕਰਨ ਦਾ ਟੀਚਾ

ਏਵਨ ਸਾਈਕਲ ਦੇ ਸੰਯੁਕਤ ਮੈਨੇਜਿੰਗ ਡਾਇਰੈਕਟਰ ਰਿਸ਼ੀ ਪਾਹਵਾ ਨੇ ਕਿਹਾ, "ਏਵਨ ਗਰੁੱਪ ਨੇ ਕੁਝ ਸਾਲ ਪਹਿਲਾਂ ਏਵਨ ਨਿਊਏਜ ਦੀ ਸ਼ੁਰੂਆਤ ਕੀਤੀ ਸੀ। ਖਾਸ ਤੌਰ 'ਤੇ ਹਾਈ-ਐਂਡ ਸਾਈਕਲਾਂ ਦਾ ਨਿਰਮਾਣ ਕਰਨ ਲਈ ਕੰਪਨੀ ਸ਼ੁਰੂ ਕੀਤੀ ਗਈ ਸੀ। ਲਗਭਗ 100 ਕਰੋੜ ਰੁਪਏ ਦੇ ਨਿਵੇਸ਼ ਨਾਲ ਏਵਨ ਸਾਈਕਲ ਨੇ ਇੱਕ ਆਧੁਨਿਕ ਉੱਚ ਪੱਧਰੀ ਸਾਈਕਲ ਯੂਨਿਟ ਸਥਾਪਤ ਕੀਤਾ ਹੈ। ਇਹ ਯੂਨਿਟ ਯੂਰਪ ਨੂੰ ਸਾਈਕਲ ਨਿਰਯਾਤ ਕਰਨ ਲਈ ਤਿਆਰ ਹੈ। ਜਿਸਦਾ ਉਦੇਸ਼ ਏਵਨ ਨਿਊਏਜ ਰਾਹੀਂ ਮਾਰਚ 2024 ਤੱਕ ਲਗਭਗ 200,000 ਸਾਈਕਲ ਯੂਰਪ ਨੂੰ ਨਿਰਯਾਤ ਕਰਨਾ ਹੈ। ਇਹ ਪਹਿਲਕਦਮੀ ਸਾਈਕਲਿੰਗ ਉਦਯੋਗ ਵਿੱਚ ਗੁਣਵੱਤਾ ਅਤੇ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਲਈ ਏਵਨ ਸਾਈਕਲਜ਼ ਲਿਮਟਿਡ ਦੀ ਵਚਨਬੱਧਤਾ ਨੂੰ ਦ੍ਰਸ਼ਾਉਂਦੀ ਹੈ।

ਇਹ ਵੀ ਪੜ੍ਹੋ

Tags :