ਫੇਮਾ ਮਾਮਲੇ ‘ਚ ਐਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਅਨਿਲ ਅੰਬਾਨੀ ਤੋਂ ਪੁੱਛਗਿੱਛ

ਉਦਯੋਗਪਤੀ ਅਨਿਲ ਅੰਬਾਨੀ ਅੱਜ ਫੇਮਾ ਕੇਸ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਏ ਹਨ। ਰਿਲਾਇੰਸ ਏਡੀਏ ਗਰੁੱਪ ਦੇ ਚੇਅਰਮੈਨ ਅਤੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ ਸੋਮਵਾਰ ਨੂੰ ਅਨਿਲ ਅੰਬਾਨੀ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ, 1999 (ਫੇਮਾ) ਕੇਸ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਣ ਲਈ ਪਹੁੰਚੇ। ਅਨਿਲ ਧੀਰੂਭਾਈ ਅੰਬਾਨੀ (ਜਨਮ 4 ਜੂਨ […]

Share:

ਉਦਯੋਗਪਤੀ ਅਨਿਲ ਅੰਬਾਨੀ ਅੱਜ ਫੇਮਾ ਕੇਸ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਏ ਹਨ। ਰਿਲਾਇੰਸ ਏਡੀਏ ਗਰੁੱਪ ਦੇ ਚੇਅਰਮੈਨ ਅਤੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ ਸੋਮਵਾਰ ਨੂੰ ਅਨਿਲ ਅੰਬਾਨੀ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ, 1999 (ਫੇਮਾ) ਕੇਸ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਣ ਲਈ ਪਹੁੰਚੇ।

ਅਨਿਲ ਧੀਰੂਭਾਈ ਅੰਬਾਨੀ (ਜਨਮ 4 ਜੂਨ 1959) ਇੱਕ ਭਾਰਤੀ ਬਿਜ਼ਨਸ ਮੈਨ ਹੈ ਜੋ ਰਿਲਾਇੰਸ ਗਰੁੱਪ (ਉਰਫ਼ ਰਿਲਾਇੰਸ ਏ.ਡੀ.ਏ. ਗਰੁੱਪ) ਦਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਤੋਂ ਵੱਖ ਹੋਣ ਤੋਂ ਬਾਅਦ ਜੁਲਾਈ 2006 ਦੇ ਵਿੱਚ ਰਿਲਾਇੰਸ ਗਰੁੱਪ ਬਣਾਇਆ ਗਿਆ ਸੀ। ਅਨਿਲ ਧੀਰੂਭਾਈ ਅੰਬਾਨੀ ਰਿਲਾਇੰਸ ਕੈਪੀਟਲ, ਰਿਲਾਇੰਸ ਇਨਫਰਾਸਟ੍ਰਕਚਰ, ਰਿਲਾਇੰਸ ਪਾਵਰ ਅਤੇ ਰਿਲਾਇੰਸ ਕਮਿਊਨੀਕੇਸ਼ਨਸ ਸਮੇਤ ਕਈ ਹੋਰ ਸਟਾਕ ਸੂਚੀਬੱਧ ਕਾਰਪੋਰੇਸ਼ਨਾਂ ਦੀ ਅਗਵਾਈ ਵੀ ਕਰਦਾ ਹੈ।

ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਦਯੋਗਪਤੀ ਅਨਿਲ ਅੰਬਾਨੀ ਤੋਂ ਵਿਦੇਸ਼ੀ ਮੁਦਰਾ ਕਾਨੂੰਨ ਦੀ ਕਥਿਤ ਉਲੰਘਣਾ ਦੇ ਨਾਲ ਜੁੜੀ ਹੋਈ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਗਈ ਸੀ।

ਅਧਿਕਾਰੀਆਂ ਨੇ ਇਕ ਵੀ ਦੱਸਿਆ ਹੈ ਕਿ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਕੀਤੇ ਗਏ ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ 64 ਸਾਲਾ ਉਦਯੋਗਪਤੀ ਅੰਬਾਨੀ ਨੂੰ ਬੈਲਾਰਡ ਅਸਟੇਟ ਖੇਤਰ ‘ਚ ਸੰਘੀ ਏਜੰਸੀ ਦੇ ਦਫਤਰ ਵਿਚ ਪੇਸ਼ ਕੀਤਾ ਗਿਆ।

ਅੰਬਾਨੀ ਦਾ ਬਿਆਨ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਾਇਰ ਇੱਕ ਤਾਜ਼ਾ ਕੇਸ ਦੇ ਹਿੱਸੇ ਵਜੋਂ ਦਰਜ ਕੀਤਾ ਗਿਆ ਹੈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਸਵੇਰੇ 10 ਵਜੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਮੁੰਬਈ ਸਥਿਤ ਦਫਤਰ ਵਿੱਚ ਪਹੁੰਚੇ ਜਦੋਂ ਕਿ ਉਨ੍ਹਾਂ ਦੇ ਦਫਤਰ ਦੇ ਅਧਿਕਾਰੀ ਬਾਹਰ ਉਹਨਾਂ ਦੀ ਉਡੀਕ ਕਰ ਰਹੇ ਸਨ।

ਉਦਯੋਗਪਤੀ ਅੰਬਾਨੀ ਯੈੱਸ ਬੈਂਕ ਦੇ ਪ੍ਰਮੋਟਰ ਰਾਣਾ ਕਪੂਰ ਅਤੇ ਹੋਰਾਂ ਦੇ ਖਿਲਾਫ ਮਨੀ ਲਾਂਡਰਿੰਗ ਮਾਮਲੇ ਵਿੱਚ 2020 ਵਿੱਚ ਈਡੀ ਦੇ ਸਾਹਮਣੇ ਪੇਸ਼ ਹੋਇਆ ਸੀ।

ਪਿਛਲੇ ਸਾਲ ਅਗਸਤ ਮਹੀਨੇ ਵਿੱਚ, ਆਮਦਨ ਕਰ ਵਿਭਾਗ ਨੇ ਕਾਲੇ ਧਨ ਵਿਰੋਧੀ ਕਾਨੂੰਨ ਦੇ ਤਹਿਤ ਉਦਯੋਗਪਤੀ ਅੰਬਾਨੀ ਨੂੰ ਦੋ ਸਵਿਸ ਬੈਂਕ ਦੇ ਖਾਤਿਆਂ ਵਿੱਚ ਰੱਖੇ 814 ਕਰੋੜ ਰੁਪਏ ਤੋਂ ਵੱਧ ਦੇ ਅਣਦੱਸੇ ਫੰਡਾਂ ਲਈ ਕਥਿਤ ਤੌਰ ‘ਤੇ 420 ਕਰੋੜ ਰੁਪਏ ਦੀ ਟੈਕਸ ਚੋਰੀ ਕਰਨ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਜਦੋਂ ਕਿ ਬੰਬੇ ਹਾਈ ਕੋਰਟ ਦੁਆਰਾ ਮਾਰਚ ਵਿੱਚ ਇਸ ਆਈ-ਟੀ ਕਾਰਨ ਦੱਸੋ ਨੋਟਿਸ ਅਤੇ ਜੁਰਮਾਨੇ ਦੀ ਮੰਗ ਉੱਤੇ ਅੰਤਰਿਮ ਰੋਕ ਲਗਾਉਣ ਦਾ ਹੁਕਮ ਸੁਣਾਇਆ ਗਿਆ ਸੀ।