ਏਅਰ ਇੰਡੀਆ ਨੇ ਇਸ ਸਾਲ 3,900 ਲੋਕਾਂ ਨੂੰ ਨੌਕਰੀ ਦਿੱਤੀ

ਏਅਰ ਇੰਡੀਆ ਦੇ ਮੁਖੀ ਕੈਂਪਬੈਲ ਵਿਲਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਅਰਲਾਈਨ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 3,900 ਤੋਂ ਵੱਧ ਲੋਕਾਂ ਨੂੰ ਨੌਕਰੀ ‘ਤੇ ਰੱਖਿਆ ਹੈ। ਏਅਰ ਇੰਡੀਆ, ਟਾਟਾ ਗਰੁੱਪ ਦੀ ਅਗਵਾਈ ਅਧੀਨ ਏਅਰਲਾਈਨ ਗਰੁੱਪ ਵਿੱਚ ਸੁਧਾਰ ਕਰਨ ਵਜੋਂ ਆਪਣੀ ਫਲੀਟ ਦੇ ਨਾਲ-ਨਾਲ ਸੰਚਾਲਨ ਦਾ ਵਿਸਤਾਰ […]

Share:

ਏਅਰ ਇੰਡੀਆ ਦੇ ਮੁਖੀ ਕੈਂਪਬੈਲ ਵਿਲਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਅਰਲਾਈਨ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 3,900 ਤੋਂ ਵੱਧ ਲੋਕਾਂ ਨੂੰ ਨੌਕਰੀ ‘ਤੇ ਰੱਖਿਆ ਹੈ। ਏਅਰ ਇੰਡੀਆ, ਟਾਟਾ ਗਰੁੱਪ ਦੀ ਅਗਵਾਈ ਅਧੀਨ ਏਅਰਲਾਈਨ ਗਰੁੱਪ ਵਿੱਚ ਸੁਧਾਰ ਕਰਨ ਵਜੋਂ ਆਪਣੀ ਫਲੀਟ ਦੇ ਨਾਲ-ਨਾਲ ਸੰਚਾਲਨ ਦਾ ਵਿਸਤਾਰ ਵੀ ਕਰ ਰਹੀ ਹੈ ਜਿਸ ਕਰਕੇ ਹੋਰ ਲੋਕਾਂ ਨੂੰ ਨੌਕਰੀ ‘ਤੇ ਰੱਖ ਰਹੀ ਹੈ।

ਵਿਲਸਨ ਨੇ ਇੱਕ ਸੰਦੇਸ਼ ਵਿੱਚ ਦੱਸਿਆ ਕਿ ਹੁਣ ਤੱਕ ਏਅਰ ਇੰਡੀਆ ਅਤੇ ਇੰਡੀਆ ਐਕਸਪ੍ਰੈਸ ਵਿੱਚ 500 ਤੋਂ ਵੱਧ ਪਾਇਲਟਾਂ, 2,400 ਕੈਬਿਨ ਕਰੂ ਸਮੇਤ 1,000 ਹੋਰ ਸਟਾਫ ਦੀ ਭਰਤੀ ਕੀਤੀ ਹੈ। ਅਸੀਂ ਇਸ ਸਾਲ ਦੇ ਆਪਣੇ 1,000ਵੇਂ ਨਵੇਂ ਕੈਬਿਨ ਕਰੂ ਨੂੰ ਕਾਰਜਸ਼ੀਲ ਡਿਊਟੀਆਂ ਸ਼ੁਰੂ ਕਰਦੇ ਦੇਖਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਟੀਮਾਂ ਨੇ ਭਰਤੀ ਅਤੇ ਸਿਖਲਾਈ ਯੋਗਤਾਵਾਂ ਨੂੰ ਵਧਾਉਣ ਸਮੇਤ ਦੇਸ਼ ਦੀ ਯਾਤਰਾ ਕਰਨ ਅਤੇ ਨਵੇਂ ਏਅਰ ਇੰਡੀਅਨਾਂ ਨੂੰ ਤਿਆਰ ਕਰਨ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ।

ਏਅਰ ਇੰਡੀਆ ਦੇ ਲਗਭਗ 11,000 ਕਰਮਚਾਰੀ ਹਨ ਅਤੇ ਏਅਰ ਇੰਡੀਆ ਐਕਸਪ੍ਰੈਸ ਕੋਲ ਤੀਜੀ ਧਿਰ ਦੇ ਸਟਾਫ ਸਮੇਤ ਲਗਭਗ 1,900 ਲੋਕ ਹਨ। ਏਅਰਲਾਈਨ ਨੇ ਪੰਜ ਸਾਲਾਂ ਦੇ ਬਦਲਾਅ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਇਹ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਹਿੱਸਿਆਂ ਵਿੱਚ ਰੂਟਾਂ, ਉਡਾਣਾਂ ਦਾ ਵਿਸਤਾਰ ਕਰਨ ਅਤੇ ਮਾਰਕੀਟ ਸ਼ੇਅਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੇ ਬੋਇੰਗ ਅਤੇ ਏਅਰਬੱਸ ਦੇ ਨਾਲ 470 ਜਹਾਜ਼ਾਂ ਲਈ ਪੱਕੇ ਆਰਡਰ ਵੀ ਦਿੱਤੇ ਹਨ, ਜਿਸ ਵਿੱਚ ਤੰਗ-ਬਾਡੀ ਅਤੇ ਵਾਈਡ-ਬਾਡੀ ਵਾਲੇ ਜਹਾਜ਼ ਸ਼ਾਮਲ ਹਨ।

ਪਿਛਲੇ ਮਹੀਨੇ ਏਅਰਲਾਈਨ ਨੇ ਕਿਹਾ ਸੀ ਕਿ ਉਹ 1,000 ਤੋਂ ਵੱਧ ਪਾਇਲਟਾਂ ਦੀ ਭਰਤੀ ਕਰ ਰਹੀ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ 500 ਤੋਂ ਵੱਧ ਜਹਾਜ਼ ਉਸਦੇ ਬੇੜੇ ਵਿੱਚ ਸ਼ਾਮਲ ਹੋਣਗੇ। ਇਸ ਵਿੱਚ ਕਿਹਾ ਗਿਆ ਸੀ ਕਿ ਅਸੀਂ ਆਪਣੇ ਏ320, ਬੀ777, ਬੀ787 ਅਤੇ ਬੀ737 ਵਿੱਚ ਤੇਜੀ ਨਾਲ ਵਿਕਾਸ ਕਰਨ ਪੱਖੋਂ ਫਲੀਟ ਵਿੱਚ ਕਪਤਾਨਾਂ ਅਤੇ ਪਹਿਲੇ ਅਧਿਕਾਰੀਆਂ ਦੇ ਨਾਲ-ਨਾਲ ਟ੍ਸਿਖਿਆਰਥੀਆਂ ਲਈ ਬਹੁਤ ਸਾਰੇ ਮੌਕਿਆਂ ਦੀ ਪੇਸ਼ਕਸ਼ ਕਰ ਰਹੇ ਹਾਂ।

ਦੋ ਬਜਟ ਕੈਰੀਅਰਾਂ – ਏਅਰ ਇੰਡੀਆ ਐਕਸਪ੍ਰੈਸ ਅਤੇ ਏਆਈਐਕਸ ਕਨੈਕਟ (ਏਅਰਏਸ਼ੀਆ ਇੰਡੀਆ) – ਦੇ ਨਾਲ-ਨਾਲ ਪੂਰੀ ਸੇਵਾ ਵਾਲੀਆਂ ਏਅਰਲਾਈਨਾਂ – ਏਅਰ ਇੰਡੀਆ ਅਤੇ ਵਿਸਤਾਰਾ – ਦਾ ਮੇਲ ਪ੍ਰਗਤੀ ਵਿੱਚ ਹੈ।

ਵਿਸਤਾਰਾ ਏਅਰ ਇੰਡੀਆ ਅਤੇ ਸਿੰਗਾਪੁਰ ਏਅਰਲਾਈਨਜ਼ ਦਾ ਸਾਂਝਾ ਉੱਦਮ ਹੈ। ਟਾਟਾ ਗਰੁੱਪ ਨੇ ਪਿਛਲੇ ਸਾਲ ਜਨਵਰੀ ‘ਚ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦਾ ਕੰਟਰੋਲ ਆਪਣੇ ਹੱਥਾਂ ‘ਚ ਲਿਆ ਸੀ।